ਗ੍ਰਹਿ ਮੰਤਰਾਲੇ ਨੇ 6 ਮਹੀਨਿਆਂ ਲਈ ਨਾਗਾਲੈਂਡ ਨੂੰ ਅਸ਼ਾਂਤ ਖੇਤਰ ਐਲਾਨਿਆ, ਏਐਫਐਸਪੀਏ ਲਗਾਇਆ
ਦੇਸ਼ ਦੀ ਨਰਿੰਦਰ ਮੋਦੀ ਸਰਕਾਰ ਨੇ ਨਾਗਾਲੈਂਡ ਨੂੰ ‘ਅਫਸਪਾ’ ਤਹਿਤ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨਿਆ ਹੈ। ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨਾਗਾਲੈਂਡ ਨੂੰ ਅਫਸਪਾ ਅਧੀਨ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨ ਕੀਤਾ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, "ਕੇਂਦਰ ਸਰਕਾਰ ਦੀ ਰਾਏ ਹੈ ਕਿ ਪੂਰੇ ਨਾਗਾਲੈਂਡ ਰਾਜ ਦੀ ਸਰਹੱਦ ਵਿਚਲਾ ਖੇਤਰ ਇੰਨੀ ਖਸਤਾ ਅਤੇ ਖ਼ਤਰਨਾਕ ਸਥਿਤੀ ਵਿਚ ਹੈ ਕਿ ਉੱਥੇ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਹਥਿਆਰਬੰਦ ਬਲਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।"
Union Home Ministry declares entire Nagaland as ‘disturbed area’ for 6 months under the Armed Forces (Special Powers) Act. pic.twitter.com/KcnAXhiZXS
— ANI (@ANI) December 30, 2020
ਇਸ ਵਿਚ ਅੱਗੇ ਕਿਹਾ ਗਿਆ ਹੈ, “… ਇਸ ਲਈ, ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ, 1958 ਦੀ ਧਾਰਾ 3 ਵਲੋਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕੇਂਦਰ ਸਰਕਾਰ ਨੇ ਇਸ ਐਕਟ ਦੇ ਉਦੇਸ਼ ਨਾਲ 30 ਦਸੰਬਰ ਨੂੰ ਪੂਰਾ ਨਾਗਾਲੈਂਡ ਰਾਜ ਨੂੰ 2020 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਅਸ਼ਾਂਤ ਖੇਤਰ ਐਲਾਨ ਕਰਦੀ ਹੈ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904