ਕੋਵਿਡ ਪੌਜ਼ੇਟਿਵ ਮਹਿਲਾ ਦੇ ਘਰ 'ਚ ਦਾਖਲੇ ਤੇ ਮਕਾਨ ਮਾਲਕ ਲਈ ਰੋਕ, ਦੋ ਸਾਲਾ ਬੱਚੇ ਨਾਲ ਟੈਕਸੀ 'ਚ ਹੋਈ ਆਈਸੋਲੇਟ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਇੱਕ ਕੋਵਿਡ -19 ਪੌਜ਼ੇਟਿਵ ਔਰਤ ਨੂੰ ਉਸ ਦੇ ਪਤੀ ਅਤੇ ਦੋ ਸਾਲ ਦੇ ਬੱਚੇ ਦੇ ਨਾਲ ਦੋ ਦਿਨਾਂ ਲਈ ਇਕ ਟੈਕਸੀ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ।ਜਦੋਂ ਉਸ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਕਿਰਾਏ ਦੇ ਮਕਾਨ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਇੱਕ ਕੋਵਿਡ -19 ਪੌਜ਼ੇਟਿਵ ਔਰਤ ਨੂੰ ਉਸ ਦੇ ਪਤੀ ਅਤੇ ਦੋ ਸਾਲ ਦੇ ਬੱਚੇ ਦੇ ਨਾਲ ਦੋ ਦਿਨਾਂ ਲਈ ਇਕ ਟੈਕਸੀ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ।ਜਦੋਂ ਉਸ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਕਿਰਾਏ ਦੇ ਮਕਾਨ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਔਰਤ ਆਪਣੇ ਪਤੀ ਪਰਸਾਰਾਮ ਦੇ ਨਾਲ ਕਾਰਸੋਗ ਘਾਟੀ ਵਿੱਚ ਰਹਿੰਦੀ ਹੈ।ਉਸਦਾ ਪਤੀ ਇੱਕ ਟੈਕਸੀ ਡਰਾਈਵਰ ਹੈ।ਉਹ ਸਿਹਤ ਜਾਂਚ ਲਈ ਸ਼ਿਮਲਾ ਗਏ ਸੀ ਅਤੇ ਚੈਕਅਪ ਦੌਰਾਨ ਔਰਤ ਨੂੰ ਕੋਵੀਡ ਪੌਜ਼ੇਟਿਵ ਪਾਈ ਗਈ। ਔਰਤ ਦੀ ਸਿਹਤ ਦੀ ਸਥਿਤੀ ਠੀਕ ਸੀ, ਇਸ ਲਈ ਡਾਕਟਰਾਂ ਨੇ ਪਰਿਵਾਰ ਨੂੰ ਘਰ ਵਿੱਚ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ।
ਕਾਰਸੋਗ ਸਥਿਤ ਆਪਣੇ ਕਿਰਾਏ ਦੇ ਘਰ ਪਹੁੰਚਣ ਤੇ, ਪਰਸਾਰਾਮ ਨੇ ਮਕਾਨ ਮਾਲਕ ਨੂੰ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ, ਜਿਸਦੇ ਬਾਅਦ ਮਕਾਨ ਮਾਲਕ ਨੇ ਪਰਸਾਰਾਮ ਅਤੇ ਪਰਿਵਾਰ ਨੂੰ ਕਿਤੇ ਹੋਰ ਰਹਿਣ ਦੀ ਸਲਾਹ ਦਿੱਤੀ ਅਤੇ ਪਰਿਵਾਰ ਨੂੰ ਨਿਵਾਸ ਅੰਦਰ ਨਹੀਂ ਰਹਿਣ ਦਿੱਤਾ। ਕੋਈ ਵੀ ਇਸ ਮੁਸ਼ਕਲ ਘੜੀ ਵਿੱਚ ਪਰਸਾਰਾਮ ਲਈ ਸਹਾਇਤਾ ਦਾ ਹੱਥ ਵਧਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਹ ਆਪਣੀ ਪਤਨੀ ਅਤੇ 2 ਸਾਲ ਦੇ ਬੇਟੇ ਨੂੰ ਆਪਣੀ ਟੈਕਸੀ ਦੇ ਅੰਦਰ ਰੱਖਣ ਲਈ ਮਜਬੂਰ ਹੋ ਗਿਆ।
ਦੋ ਦਿਨਾਂ ਬਾਅਦ ਪਰਸਾਰਾਮ ਕਿਸੇ ਤਰ੍ਹਾਂ ਡੀਐਸਪੀ ਗੀਤਾਂਜਲੀ ਠਾਕੁਰ ਤੋਂ ਮਦਦ ਲੈਣ ਵਿੱਚ ਕਾਮਯਾਬ ਹੋ ਗਿਆ। ਉਸਦੀ ਕਠਿਨਾਈ ਸੁਣਦਿਆਂ, ਡੀਐਸਪੀ ਬਿਨਾਂ ਕਿਸੇ ਦੇਰੀ ਦੇ ਪਰਸਾਰਾਮ ਦੀ ਸਹਾਇਤਾ ਲਈ ਅੱਗੇ ਆਈ ਅਤੇ ਮਕਾਨ ਮਾਲਕ ਨਾਲ ਗੱਲ ਕੀਤੀ ਜਿਸ ਨੇ ਬਾਅਦ ਵਿਚ ਉਨ੍ਹਾਂ ਨੂੰ ਘਰ ਵਿਚ ਦਾਖਲ ਹੋਣ ਦਿੱਤਾ। ਡੀਐਸਪੀ ਨੇ ਪਰਿਵਾਰ ਲਈ ਰਾਸ਼ਨ ਦਾ ਪੂਰਾ ਪ੍ਰਬੰਧ ਵੀ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :