ਅਣਖ ਲਈ ਕਤਲ! ਅੰਤਰਜਾਤੀ ਵਿਆਹ ਕਰਾਉਣ ਵਾਲੇ ਮੁੰਡੇ ਦੇ ਮੱਥੇ ‘ਚ ਮੋਰੀ ਗੋਲ਼ੀ
ਮ੍ਰਿਤਕ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਪ੍ਰਿੰਸ ਨੇ ਕਸਬਾ ਨਿਮਵਾਲਾ ਵਾਸੀ ਇੱਕ ਲੜਕੀ ਵਾਲ ਕੋਰਟ ਮੈਰਿਜ ਕਰਵਾਈ ਸੀ। ਇਸ ਤੋਂ ਬਾਅਦ ਤੋਂ ਹੀ ਲੜਕੀ ਪੱਖ ਦੇ ਲੋਕ ਕਾਫੀ ਨਾਰਾਜ਼ ਸੀ ਤੇ ਬਦਲੇ ਦੀ ਭਾਵਨਾ ਵੀ ਰੱਖਦੇ ਸੀ। ਉਨ੍ਹਾਂ ਕਈ ਵਾਰ ਧਮਕੀਆਂ ਵੀ ਦਿੱਤੀਆਂ ਸੀ।
ਚੰਡੀਗੜ੍ਹ: ਹਰਿਆਣਾ ਦੇ ਕੈਥਲ ਦੇ ਕਸਬਾ ਗੂਹਲਾ ਚੀਕਾ ਦੇ ਪਿੰਡ ਵਿੱਚ ਆਨਰ ਕਿਲਿੰਗ, ਯਾਨੀ ਅਣਖ ਲਈ ਕਤਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇੱਥੇ 25 ਸਾਲਾ ਪ੍ਰਿੰਸ ਨਾਂ ਦੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪ੍ਰਿੰਸ ਦੇ ਕਤਲ ਦੀ ਵਜ੍ਹਾ ਪ੍ਰੇਮ ਵਿਆਹ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਪ੍ਰਿੰਸ ਨੇ ਕਸਬਾ ਨਿਮਵਾਲਾ ਵਾਸੀ ਇੱਕ ਲੜਕੀ ਵਾਲ ਕੋਰਟ ਮੈਰਿਜ ਕਰਵਾਈ ਸੀ। ਇਸ ਤੋਂ ਬਾਅਦ ਤੋਂ ਹੀ ਲੜਕੀ ਪੱਖ ਦੇ ਲੋਕ ਕਾਫੀ ਨਾਰਾਜ਼ ਸੀ ਤੇ ਬਦਲੇ ਦੀ ਭਾਵਨਾ ਵੀ ਰੱਖਦੇ ਸੀ। ਉਨ੍ਹਾਂ ਕਈ ਵਾਰ ਧਮਕੀਆਂ ਵੀ ਦਿੱਤੀਆਂ ਸੀ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਮ੍ਰਿਤਕ ਪ੍ਰਿੰਸ ਆਪਣੀ ਗਹਿਣਿਆਂ ਦੀ ਦੁਕਾਨ ਵਿੱਚ ਬੈਠਾ ਸੀ ਕਿ ਅਚਾਨਕ 3 ਮੋਟਰਸਾਈਕਲ ਸਵਾਰ ਲੋਕਾਂ ਨੇ ਉਸ ਦੀ ਦੁਕਾਨ ਵਿੱਚ ਵੜ ਕੇ ਗੋਲ਼ੀ ਮਾਰ ਦਿੱਤੀ। ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਨੱਠੇ ਤੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜਕੁਮਾਰ ਦੇ ਬਿਆਨਾਂ ‘ਤੇ ਲੜਕੀ ਪੱਖ ਦੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਕੈਥਲ ਦੇ ਜ਼ਿਲ੍ਹਾ ਨਾਗਰਿਕ ਹਸਪਤਾਲ ਭੇਜ ਦਿੱਤਾ ਹੈ।