(Source: ECI/ABP News)
ਟਿੱਡੀ ਦਲ ਬਹੁਤ ਖਤਰਨਾਕ, ਝੁੰਡ 'ਚ 15 ਕਰੋੜ ਮੈਂਬਰ, ਇੱਕ ਦਿਨ 'ਚ ਖਾ ਜਾਂਦਾ 35 ਹਜ਼ਾਰ ਲੋਕਾਂ ਦੀ ਰੋਟੀ
ਯੂਨਾਇਟਡ ਨੇਸ਼ਨ ਦੇ ਅਧੀਨ ਆਉਣ ਵਾਲੇ ਫੂਡ ਐਂਡ ਐਗਰੀਕਲਟਰ ਆਰਗੇਨਾਇਜੇਸ਼ਨ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਣ ਵਾਲੀਆਂ ਟਿੱਡੀਆਂ ਸਭ ਤੋਂ ਖਤਰਨਾਕ ਹੁੰਦੀਆਂ ਹਨ।
![ਟਿੱਡੀ ਦਲ ਬਹੁਤ ਖਤਰਨਾਕ, ਝੁੰਡ 'ਚ 15 ਕਰੋੜ ਮੈਂਬਰ, ਇੱਕ ਦਿਨ 'ਚ ਖਾ ਜਾਂਦਾ 35 ਹਜ਼ਾਰ ਲੋਕਾਂ ਦੀ ਰੋਟੀ how harmful locust attack-spreads in many states of India ਟਿੱਡੀ ਦਲ ਬਹੁਤ ਖਤਰਨਾਕ, ਝੁੰਡ 'ਚ 15 ਕਰੋੜ ਮੈਂਬਰ, ਇੱਕ ਦਿਨ 'ਚ ਖਾ ਜਾਂਦਾ 35 ਹਜ਼ਾਰ ਲੋਕਾਂ ਦੀ ਰੋਟੀ](https://static.abplive.com/wp-content/uploads/sites/5/2020/01/16171527/tidi-dal.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟਿੱਡੀ ਦਲ ਦਾ ਹਮਲਾ ਵੱਡਾ ਮੁੱਦਾ ਬਣਿਆ ਹੋਇਆ ਹੈ। ਹੁਣ ਤਕ ਰਾਜਸਥਾਨ, ਗੁਜਰਾਤ ਤੇ ਮੱਧ ਪ੍ਰਦੇਸ਼ 'ਚ 50 ਹਜ਼ਾਰ ਹੈਕਟੇਅਰ ਤੋਂ ਜ਼ਿਆਦਾ ਫ਼ਸਲ ਟਿੱਡੀ ਦਲ ਨੇ ਤਬਾਹ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ 'ਚ ਵੀ ਕੁਝ ਹਿੱਸਿਆਂ 'ਚ ਟਿੱਡੀ ਦਲ ਨੇ ਦਸਤਕ ਦਿੱਤਾ ਹੈ। ਹੁਣ ਦਿੱਲੀ ਵਧ ਵਧਣ ਦਾ ਖਦਸ਼ਾ ਹੈ। ਦਰਅਸਲ ਟਿੱਡੀਆਂ ਦਾ ਝੁੰਡ ਹਵਾ ਦੇ ਰੁਖ਼ ਨਾਲ ਉੱਡਦਾ ਹੈ। ਇਹ ਟਿੱਡੀਆਂ ਦਾ ਇੱਕ ਝੁੰਡ 35 ਹਜ਼ਾਰ ਲੋਕਾਂ ਦੀ ਖੁਰਾਕ ਖਾ ਜਾਂਦਾ ਹੈ।
ਯੂਨਾਇਟਡ ਨੇਸ਼ਨ ਦੇ ਅਧੀਨ ਆਉਣ ਵਾਲੇ ਫੂਡ ਐਂਡ ਐਗਰੀਕਲਟਰ ਆਰਗੇਨਾਇਜੇਸ਼ਨ ਮੁਤਾਬਕ ਰੇਤਲੇ ਇਲਾਕਿਆਂ ਪਾਈਆਂ ਜਾਣ ਵਾਲੀਆਂ ਟਿੱਡੀਆਂ ਸਭ ਤੋਂ ਖਤਰਨਾਕ ਹੁੰਦੀਆਂ ਹਨ। ਇਹ 150 ਕਿਮੀ ਦੀ ਰਫ਼ਤਾਰ ਨਾਲ ਉੱਡ ਸਕਦੀਆਂ ਹਨ। ਇੱਕ ਕਿਮੀ ਦੇ ਦਾਇਰੇ 'ਚ ਫੈਲੇ ਝੁੰਡ 'ਚ 15 ਕਰੋੜ ਤੋਂ ਜ਼ਿਆਦਾ ਟਿੱਡੀਆਂ ਹੋ ਸਕਦੀਆਂ ਹਨ।
ਟਿੱਡੀਆਂ ਦਾ ਝੁੰਡ ਇੱਕ ਕਿਮੀ ਦੇ ਦਾਇਰੇ ਤੋਂ ਲੈਕੇ ਸੈਂਕੜੇ ਕਿਮੀ ਤਕ ਫੈਲਿਆ ਹੋ ਸਕਦਾ ਹੈ। ਸਾਲ 1875 'ਚ ਅਮਰੀਕਾ 'ਚ 5,12,817 ਸਕੁਏਅਰ ਕਿਮੀ ਦਾ ਝੁੰਡ ਸੀ। ਆਮ ਤੌਰ 'ਤੇ ਟਿੱਡੀਆਂ ਦਾ ਹਮਲਾ ਭਾਰਤ 'ਚ ਰਾਜਸਥਾਨ, ਗੁਜਰਾਤ ਤੇ ਹਰਿਆਣਾ 'ਚ ਹੁੰਦਾ ਹੈ। ਦਰਅਸਲ ਇਹ ਰੇਗਿਸਤਾਨੀ ਟਿੱਡੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਬ੍ਰੀਡਿੰਗ ਲਈ ਰੇਤਲਾ ਇਲਾਕਾ ਪਸੰਦ ਹੁੰਦਾ ਹੈ।
ਇਨ੍ਹਾਂ ਟਿੱਡੀਆਂ ਦੀ ਬ੍ਰੀਡਿੰਗ ਜੂਨ-ਜੁਲਾਈ ਤੋਂ ਅਕਤਬੂਰ-ਨਵੰਬਰ ਤਕ ਹੁੰਦੀ ਹੈ। ਐਫਐਫਓ ਮੁਤਾਬਕ ਇੱਕ ਟਿੱਡੀ ਇਕ ਵਾਰ 'ਚ 150 ਅੰਡੇ ਦਿੰਦੀ ਹੈ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਪਹਿਲੀ ਪੀੜ੍ਹੀ 16 ਗੁਣਾ, ਦੂਜੀ 400 ਗੁਣਾ ਤੇ ਤੀਜੀ 16 ਹਜ਼ਾਰ ਗੁਣਾ ਵਧ ਜਾਂਦੀ ਹੈ। ਆਮ ਤੌਰ 'ਤੇ ਟਿੱਡੀਆਂ ਉੱਥੇ ਪਾਈਆਂ ਜਾਂਦੀਆਂ ਹਨ ਜਿੱਥੇ ਸਾਲ 'ਚ 200 ਮਿਮੀ ਤੋਂ ਘੱਟ ਬਾਰਸ਼ ਹੁੰਦੀ ਹੈ।
ਭਾਰਤ 'ਚ ਟਿੱਡੀਆਂ ਪਾਕਿਸਤਾਨ ਤੋਂ ਆਉਂਦੀਆਂ ਹਨ। ਪਾਕਿਸਤਾਨ 'ਚ ਇਰਾਨ ਰਾਹੀਂ ਆਉਂਦੀਆਂ ਹਨ। ਇਸ ਸਾਲ ਫਰਵਰੀ 'ਚ ਟਿੱਡੀਆਂ ਦੇ ਹਮਲੇ ਨੂੰ ਦੇਖਦਿਆਂ ਪਾਕਿਸਤਾਨ ਨੇ ਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਸੀ। ਇਸ ਤੋਂ ਬਾਅਦ 11 ਅਪ੍ਰੈਲ ਤੋਂ ਟਿੱਡੀਆਂ ਨੇ ਭਾਰਤ 'ਚ ਵੀ ਦਸਤਕ ਦਿੱਤੀ।
ਇਸ ਸਾਲ ਦੀ ਸ਼ੁਰੂਆਤ 'ਚ ਟਿੱਡੀਆਂ ਨੇ ਅਫ਼ਰੀਕੀ ਦੇਸ਼ ਕੀਨੀਆ ਚ ਭਿਆਨਕ ਤਬਾਹੀ ਮਚਾਈ ਸੀ। ਵਿਸ਼ਵ ਬੈਂਕ ਨੇ ਇਸ ਸਾਲ ਦੇ ਅੰਤ ਤਕ ਟਿੱਡੀਆਂ ਦੇ ਹਮਲੇ ਕਾਰਨ ਕੀਨੀਆ ਨੂੰ 8.5 ਅਰਬ ਡਾਲਰ ਯਾਨੀ 63,750 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਹੈ। ਕਿਹਾ ਜਾ ਰਿਹਾ ਕਿ ਪਿਛਲੇ 70 ਸਾਲ ਚ ਹੁਣ ਤਕ ਦਾ ਇਹ ਸਭ ਤੋਂ ਭਿਆਨਕ ਹਮਲਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਆਏ ਟਿੱਡੀ ਦਲ ਦੀ ਹੁਣ ਪੰਜਾਬ 'ਤੇ ਚੜ੍ਹਾਈ, ਤਿੰਨ ਜ਼ਿਲ੍ਹਿਆਂ 'ਚ ਅਲਰਟਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)