(Source: ECI/ABP News/ABP Majha)
Accounts Seizes: HSGMC ਖਾਤੇ ਫ੍ਰੀਜ਼, ਗੁਰੂਘਰਾਂ ਦੇ ਰਾਸ਼ਨ ਤੋਂ ਲੈ ਕੇ ਵਿੱਦਿਅਕ ਸੰਸਥਾਵਾਂ 'ਤੇ ਭਾਰੀ ਸੰਕਟ, ਨਹੀਂ ਮਿਲ ਰਹੀਆਂ ਤਨਖਾਹਾਂ, ਹੜਤਾਲ 'ਤੇ ਬੈਠੇ ਕਰਮਚਾਰੀ
HSGMC accounts seizes: ਜਦੋਂ HSGMC ਦੇ ਖਾਤੇ ਫ੍ਰੀਜ਼ ਕੀਤੇ ਗਏ ਤਾਂ HSGMC ਦੇ ਸੂਬਾ ਪੱਧਰੀ ਦਫਤਰ ਦੇ ਕਰਮਚਾਰੀ ਕੰਮ ਛੱਡ ਕੇ ਹੜਤਾਲ 'ਤੇ ਚਲੇ ਗਏ।
Haryana Sikh Gurdwara Management Committee: ਐਚਐਸਜੀਐਮਸੀ ਦੁਆਰਾ ਚਲਾਏ ਜਾ ਰਹੇ ਰਾਜ ਦੇ ਗੁਰਦੁਆਰਿਆਂ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਭਾਰੀ ਸੰਕਟ ਚੱਲ ਰਿਹਾ ਹੈ। ਜਦੋਂ HSGMC ਦੇ ਖਾਤੇ ਫ੍ਰੀਜ਼ ਕੀਤੇ ਗਏ ਤਾਂ HSGMC ਦੇ ਸੂਬਾ ਪੱਧਰੀ ਦਫਤਰ ਦੇ ਕਰਮਚਾਰੀ ਕੰਮ ਛੱਡ ਕੇ ਹੜਤਾਲ 'ਤੇ ਚਲੇ ਗਏ। ਖਾਤੇ ਫਰੀਜ਼ ਕਰਨ ਤੋਂ ਬਾਅਦ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲੀ। ਇਸ ਤੋਂ ਨਾਰਾਜ਼ ਇਨ੍ਹਾਂ ਮੁਲਾਜ਼ਮਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਸੂਬਾ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਦਾ ਘਿਰਾਓ ਕਰਨਗੇ।
ਤਨਖ਼ਾਹ ਖਾਤੇ ਫ੍ਰੀਜ਼
ਐਚਐਸਜੀਐਮਸੀ ਦੇ ਸੂਬਾ ਪੱਧਰੀ ਦਫ਼ਤਰ ਵਿੱਚ 61 ਕਰਮਚਾਰੀ ਅਤੇ 42 ਧਰਮ ਪ੍ਰਚਾਰ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਇਹ ਸਾਰੇ ਅੱਜ ਆਪਣਾ ਕੰਮ ਛੱਡ ਕੇ ਹੜਤਾਲ ’ਤੇ ਚਲੇ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 22 ਤੋਂ 25 ਲੱਖ ਰੁਪਏ ਦੇ ਤਨਖ਼ਾਹ ਖਾਤੇ ਫ੍ਰੀਜ਼ ਕੀਤੇ ਜਾਣ ਕਾਰਨ ਸੂਬਾ ਪੱਧਰੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਵਿੱਚ ਦੋ ਕਾਲਜ ਅਤੇ ਦੋ ਸਕੂਲ ਵੀ ਚਲਾਏ ਜਾ ਰਹੇ ਹਨ, ਜਿਨ੍ਹਾਂ ਦੇ ਖਾਤੇ ਫਰੀਜ਼ ਹੋਣ ਕਾਰਨ ਇਹ ਵੀ ਮੁਸੀਬਤ ਵਿੱਚ ਹਨ, ਉਥੇ ਹੀ ਸੂਬੇ ਦੇ ਗੁਰਦੁਆਰਿਆਂ ਅੰਦਰ ਚੱਲ ਰਹੇ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵੀ ਮੁਸ਼ਕਲ ਵਿੱਚ ਹਨ।
ਸੂਬੇ ਭਰ 'ਚ 700 ਤੋਂ 800 ਮੁਲਾਜ਼ਮ ਕੰਮ ਕਰਦੇ ਹਨ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸੂਬੇ ਭਰ 'ਚ 700 ਤੋਂ 800 ਮੁਲਾਜ਼ਮ ਕੰਮ ਕਰਦੇ ਹਨ, ਹੁਣ ਖਾਤੇ ਫਰੀਜ਼ ਹੋਣ ਕਾਰਨ ਇਨ੍ਹਾਂ ਸਾਰਿਆਂ 'ਤੇ ਸੰਕਟ ਮੰਡਰਾ ਰਿਹਾ ਹੈ ਕਿ ਆਖਿਰ ਉਨ੍ਹਾਂ ਨੂੰ ਤਨਖਾਹ ਕਦੋਂ ਮਿਲੇਗੀ । ਕਿਸ ਤਰ੍ਹਾਂ ਉਹ ਆਪਣੇ ਬੱਚਿਆਂ ਦਾ ਸਕੂਲਾਂ ਦੇ ਵਿੱਚ ਦਾਖਲਾ ਕਰਵਾਉਣਗੇ। ਇਸ ਤੋਂ ਇਲਾਵਾ ਘਰ ਦੇ ਵਿੱਚ ਰਾਸ਼ਨ ਨਹੀਂ ਅਤੇ ਨਹੀਂ ਹੀ ਕੋਈ ਦਵਾਈ ਲੈਣ ਲਈ ਪੈਸੇ ਹਨ।
ਹਰ ਮਹੀਨੇ ਦੀ 2 ਤੋਂ 3 ਤਰੀਕ ਤੱਕ ਸੂਬੇ ਭਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਹੋ ਜਾਂਦੀਆਂ ਸਨ ਪਰ ਖਾਤੇ ਫਰੀਜ਼ ਹੋਣ ਕਾਰਨ ਅਜੇ ਤੱਕ ਕਿਸੇ ਦੀ ਵੀ ਤਨਖਾਹ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਨਹੀਂ ਹੋ ਸਕੀ ਹੈ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਬਾ ਪੱਧਰੀ ਦਫ਼ਤਰ ਦੇ ਮੁਲਾਜ਼ਮਾਂ ਨੇ ਕੰਮ ਛੱਡ ਕੇ ਹੜਤਾਲ ਸ਼ੁਰੂ ਕਰ ਦਿੱਤੀ।