ਪੜਚੋਲ ਕਰੋ
(Source: ECI/ABP News)
ਧੋਨੀ ਪੱਲੇ ਪਈ ਨਿਰਾਸ਼ਾ, ICC ਨੇ ਠੁਕਰਾਈ BCCI ਦੀ ਦਸਤਾਨਿਆਂ ਬਾਰੇ ਅਪੀਲ
ਹਾਲਾਂਕਿ, ਧੋਨੀ ਨੂੰ ਬੀਸੀਸੀਆਈ ਸਮੇਤ ਹੋਰ ਵੀ ਕਈ ਖੇਡ ਪ੍ਰੇਮੀਆਂ ਦਾ ਸਾਥ ਮਿਲਿਆ ਸੀ ਪਰ ਆਈਸੀਸੀ ਨੇ ਇਸ ਨਿਸ਼ਾਨ ਦੀ ਵਰਤੋਂ ਨੂੰ ਆਪਣੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਆਈਸੀਸੀ ਦਾ ਕਹਿਣਾ ਹੈ ਕਿ ਅਜਿਹੇ ਕਿਸਮ ਦੇ ਨਿਸ਼ਾਨ ਉਨ੍ਹਾਂ ਦੇ ਅਧਿਕਾਰਤ ਡਰੈੱਸ ਕੋਡ ਦੀ ਉਲੰਘਣਾ ਹੈ।
![ਧੋਨੀ ਪੱਲੇ ਪਈ ਨਿਰਾਸ਼ਾ, ICC ਨੇ ਠੁਕਰਾਈ BCCI ਦੀ ਦਸਤਾਨਿਆਂ ਬਾਰੇ ਅਪੀਲ ICC rejected bcci appeal to permit ms dhoni to play with balidan logo displayed on his wicket-keeping gloves ਧੋਨੀ ਪੱਲੇ ਪਈ ਨਿਰਾਸ਼ਾ, ICC ਨੇ ਠੁਕਰਾਈ BCCI ਦੀ ਦਸਤਾਨਿਆਂ ਬਾਰੇ ਅਪੀਲ](https://static.abplive.com/wp-content/uploads/sites/5/2019/06/07141108/dhoni-gloves.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਹੁਣ ਵਿਸ਼ਵ ਕੱਪ ਵਿੱਚ 'ਬਲੀਦਾਨ ਬੈਜ' ਵਾਲੇ ਦਸਤਾਨੇ ਪਹਿਨ ਕੇ ਨਹੀਂ ਖੇਡ ਸਕਦੇ। ਕੌਮਾਂਤਰੀ ਕ੍ਰਿਕੇਟ ਕੰਟਰੋਲ ਬੋਰਡ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ।
ਧੋਨੀ ਨੇ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਮੈਚ ਵਿੱਚ 'ਬਲੀਦਾਨ ਬੈਜ' ਵਾਲੇ ਦਸਤਾਨੇ ਪਹਿਨੇ ਹੋਏ ਸਨ। ਇਸ ਤੋਂ ਬਾਅਦ ਪਾਕਿਸਤਾਨ ਨੇ ਇਸ ਬਾਰੇ ਆਈਸੀਸੀ ਨੂੰ ਸ਼ਿਕਾਇਤ ਭੇਜੀ ਸੀ। ਹਾਲਾਂਕਿ, ਫ਼ੌਜ ਨੇ ਸਾਫ ਕੀਤਾ ਸੀ ਕਿ ਧੋਨੀ ਦੇ ਵਿਕੇਟ ਕੀਪਿੰਗ ਗਲੱਵਜ਼ 'ਤੇ ਬਣਿਆ ਹੋਇਆ ਨਿਸ਼ਾਨ ਬਲਿਦਾਨ ਬੈਜ ਨਾਲ ਮਿਲਦਾ ਜੁਲਦਾ ਹੈ, ਪਰ ਇਹ ਉਹ ਨਿਸ਼ਾਨ ਨਹੀਂ ਹੈ।
ਹਾਲਾਂਕਿ, ਧੋਨੀ ਨੂੰ ਬੀਸੀਸੀਆਈ ਸਮੇਤ ਹੋਰ ਵੀ ਕਈ ਖੇਡ ਪ੍ਰੇਮੀਆਂ ਦਾ ਸਾਥ ਮਿਲਿਆ ਸੀ ਪਰ ਆਈਸੀਸੀ ਨੇ ਇਸ ਨਿਸ਼ਾਨ ਦੀ ਵਰਤੋਂ ਨੂੰ ਆਪਣੇ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਆਈਸੀਸੀ ਦਾ ਕਹਿਣਾ ਹੈ ਕਿ ਅਜਿਹੇ ਕਿਸਮ ਦੇ ਨਿਸ਼ਾਨ ਉਨ੍ਹਾਂ ਦੇ ਅਧਿਕਾਰਤ ਡਰੈੱਸ ਕੋਡ ਦੀ ਉਲੰਘਣਾ ਹੈ। ਹੁਣ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਇਹ ਨਿਸ਼ਾਨ ਹਟਾਉਣਾ ਪਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)