ਕੋਰੋਨਾ ਵੈਕਸੀਨ ਦੀ ਖੁਰਾਕ ਮੌਤ ਦਰ ਰੋਕਣ 'ਚ 97.5 ਫੀਸਦ ਪ੍ਰਭਾਵੀ, ICMR ਦਾ ਦਾਅਵਾ
ICMR ਦਾ ਵਿਸ਼ੇਲੇਸ਼ਣ ਮਹੱਤਵਪੂਰਨ ਹੈ ਕਿਉਂ ਕਿ ਇਹ ਅਸਲੀ ਦੁਨੀਆ ਦੇ ਅੰਕੜਿਆਂ 'ਤੇ ਆਧਾਰਤ ਹੈ। ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕੋਵਿਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ 'ਚ 12 ਤੋਂ 16 ਹਫ਼ਤਿਆਂ ਦਾ ਸਭ ਤੋਂ ਲੰਬਾ ਫਰਕ ਹੈ।
ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਮੁਤਾਬਕ ਕਿਸੇ ਵੀ ਕੋਵਿਡ ਟੀਕੇ ਦੀ ਇਕ ਖੁਰਾਕ ਮੌਤ ਦਰ ਰੋਕਣ 'ਚ 96.6 ਫੀਸਦ ਪ੍ਰਭਾਵਸ਼ਾਲੀ ਹੈ ਜਦਕਿ ਦੋ ਖੁਰਾਕਾਂ ਨਾਲ ਇਹ ਪ੍ਰਭਾਵਸ਼ੀਲਤਾ 97.5 ਫੀਸਦ ਤਕ ਹੁੰਦੀ ਹੈ। ਇਹ ਵਿਸ਼ਲੇਸ਼ਣ 15 ਅਗਸਤ ਤਕ ਭਾਰਤ 'ਚ ਦਿੱਤੀਆਂ 54.58 ਕਰੋੜ ਖੁਰਾਕਾਂ ਦੇ ਨਤੀਜਿਆਂ ਤੋਂ ਬਾਅਦ ਕੀਤਾ ਗਿਆ ਹੈ।
ICMR ਦਾ ਵਿਸ਼ੇਲੇਸ਼ਣ ਮਹੱਤਵਪੂਰਨ ਹੈ ਕਿਉਂ ਕਿ ਇਹ ਅਸਲੀ ਦੁਨੀਆ ਦੇ ਅੰਕੜਿਆਂ 'ਤੇ ਆਧਾਰਤ ਹੈ। ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕੋਵਿਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ 'ਚ 12 ਤੋਂ 16 ਹਫ਼ਤਿਆਂ ਦਾ ਸਭ ਤੋਂ ਲੰਬਾ ਫਰਕ ਹੈ। ਬਹੁਤੇ ਦੇਸ਼ਾਂ 'ਚ ਖੁਰਾਕ ਦਾ ਅੰਤਰ ਚਾਰ ਤੋਂ ਛੇ ਹਫ਼ਤਿਆਂ ਦਾ ਹੁੰਦਾ ਹੈ।
ਹਾਲ ਹੀ 'ਚ ਕੁਝ ਅਧਿਐਨ ਕੀਤੇ ਗਏ ਜਿੰਨ੍ਹਾਂ 'ਚ ਪਾਇਆ ਗਿਆ ਕਿ ਜੇਕਰ ਦੋ ਖੁਰਾਕਾਂ ਵਿਚਲਾ ਅੰਥਰ 44 ਹਫ਼ਤਿਆਂ ਦਾ ਹੈ ਤਾਂ immunogenicity ਵਧਾਈ ਜਾ ਸਕਦੀ ਹੈ। ਭਾਰਤ 'ਚ ਕੋਵਿਸ਼ੀਲਡ, ਕੋਵੈਕਸੀਨ ਤੇ ਸਪੂਤਨਿਕ V ਦੀਆਂ ਕੁਝ ਖੁਰਾਕਾਂ ਲਾਈਆਂ ਜਾ ਰਹੀਆਂ ਹਨ। ਹਾਲਾਂਕਿ ਵੱਡੀ ਮਾਤਰਾ 'ਚ ਕੋਵਿਸ਼ੀਲਡ ਖੁਰਾਕਾਂ ਦੀ ਗਿਣਤੀ ਜ਼ਿਆਦਾ ਹੈ।
ICMR CoWin ਪੋਰਟਲ ਤੋਂ ਡਾਟਾ ਲੈਕੇ, ਆਪਣਾ ਡਾਟਾਬੇਸ ਤੇ ਸਿਹਤ ਮੰਤਰਾਲੇ ਦੀ ਵੈਬਸਾਈਟ ਤੋਂ ਡਾਟਾ ਇਕੱਠਾ ਕਰਕੇ ਕੋਵਿਡ-19 ਟੀਕਾ ਟ੍ਰੈਕਰ ਦੀ ਪ੍ਰਕਿਰਿਆ ਚਲਾ ਰਿਹਾ ਹੈ। ਅੰਕੜੇ ਦਰਸਾਉਂਦੇ ਹਨ ਕਿ ਮੌਤ ਦਰ ਰੋਕਣ 'ਚ ਪਹਿਲੀ ਖੁਰਾਕ 96.6 ਫੀਸਦ ਪ੍ਰਭਾਵੀ ਹੈ ਜਦਕਿ ਦੂਜੀ ਖੁਰਾਕ 97.5 ਫੀਸਦ ਪ੍ਰਭਾਵੀ ਹੈ। ਇਹ ਹਰ ਉਮਰ ਵਾਲਿਆਂ ਲਈ ਪ੍ਰਭਾਵੀ ਹੈ। ਇਸ ਲਈ ਸਾਰਿਆਂ ਨੂੰ ਟੀਕਾ ਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਾਰਗਿਲ ’ਚ ਜੈਵਿਕ ਖ਼ਰਬੂਜਿਆਂ ਦੀ ਬੰਪਰ ਫ਼ਸਲ, ਕਿਸਾਨਾਂ ਲਈ ਛੇਤੀ ਬਣ ਸਕਦੀ ਕੈਸ਼ ਕ੍ਰੌਪ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904