ਜੇਕਰ ਬਜ਼ੁਰਗ ਮਾਤਾ-ਪਿਤਾ ਨੂੰ ਛੱਡਿਆ ਹਸਪਤਾਲਾਂ ’ਚ ਤਾਂ ਹੋਏਗੀ ਸਖਤ ਕਾਰਵਾਈ, ਨਹੀਂ ਮਿਲੇਗੀ ਜਾਇਦਾਦ
'ਜੇਕਰ ਬੱਚੇ ਆਪਣੇ ਮਾਤਾ-ਪਿਤਾ ਨੂੰ ਹਸਪਤਾਲ ਵਿੱਚ ਛੱਡਦੇ ਹਨ ਤਾਂ ਉਨ੍ਹਾਂ ਨੂੰ ਮਾਪਿਆਂ ਦੀ ਜਾਇਦਾਦ ਨਾ ਦਿੱਤੀ ਜਾਵੇ' – ਮੰਤਰੀ ਦਾ ਵੱਡਾ ਬਿਆਨ

ਇਸ ਸੂਬੇ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ, ਜੋ ਕਿ ਬਜ਼ੁਰਗ ਮਾਪਿਆਂ ਦੇ ਹੱਕ ਵਿੱਚ ਹੈ। ਦੱਸ ਦਈਏ ਕਰਨਾਟਕ ਦੇ ਮੰਤਰੀ ਸ਼ਰਣ ਪ੍ਰਕਾਸ਼ ਪਾਟਿਲ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਬੱਚਿਆਂ ਨੇ ਅਪਣੇ ਬਜ਼ੁਰਗ ਮਾਤਾ-ਪਿਤਾ ਨੂੰ ਹਸਪਤਾਲਾਂ ’ਚ ਛੱਡ ਦਿੱਤਾ ਹੈ, ਤਾਂ ਉਨ੍ਹਾਂ ਦੀ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਬਜ਼ੁਰਗ ਅਪਣੀ ਜਾਇਦਾਦ ਬੱਚਿਆਂ ਦੇ ਨਾਮ ਕਰ ਦਿੰਦੇ ਹਨ, ਅਤੇ ਫਿਰ ਬੱਚੇ ਉਨ੍ਹਾਂ ਨੂੰ ਹਸਪਤਾਲਾਂ ’ਚ ਛੱਡ ਕੇ ਚੱਲੇ ਜਾਂਦੇ ਹਨ। ਇਸ ਤਰ੍ਹਾਂ ਬੱਚੇ ਬਜ਼ੁਰਗ ਮਾਪਿਆਂ ਦੀ ਅਣਦੇਖੀ ਕਰਦੇ ਹਨ।
ਬਜ਼ੁਰਗ ਮਾਪਿਆਂ ਨੂੰ ਹਸਪਤਾਲ 'ਚ ਛੱਡਣ ਦੇ ਹੈਰਾਨੀਜਨਕ ਮਾਮਲੇ ਆਏ ਸਾਹਮਣੇ
ਮੰਤਰੀ ਦਫ਼ਤਰ ਦੇ ਇਕ ਬਿਆਨ ਅਨੁਸਾਰ, ‘‘ਬੇਲਗਾਵੀ ਇਸੰਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਬੀ.ਆਈ.ਐਮ.ਐਸ.) ’ਚ ਹੀ 150 ਤੋਂ ਜ਼ਿਆਦਾ ਬਜ਼ੁਰਗਾਂ ਨੂੰ ਛੱਡਣ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਸੂਬੇ ਦੇ ਹੋਰ ਮੈਡੀਕਲ ਸੰਸਥਾਨਾਂ ’ਚ 100 ਤੋਂ ਵੱਧ ਅਜਿਹੇ ਹੀ ਮਾਮਲੇ ਵੇਖਣ ਨੂੰ ਮਿਲੇ ਹਨ।’’
ਇਹ ਚਿੰਤਾ ਦਾ ਵਿਸ਼ਾ
ਪਿੱਛੇ ਜਿਹੇ ਹੋਈ ਸਮੀਖਿਆ ਬੈਠਕ ’ਚ ਬੀ.ਆਈ.ਐਮ.ਐਸ. ਦੇ ਡਾਇਰੈਕਟਰ ਨੇ ਮੈਡੀਕਲ ਸਿਖਿਆ ਅਤੇ ਹੁਨਰ ਵਿਕਾਸ ਮੰਤਰੀ ਸ਼ਰਣ ਪ੍ਰਕਾਸ਼ ਪਾਟਿਲ ਸਾਹਮਣੇ ਇਹ ਮੁੱਦਾ ਚੁੱਕਿਆ। ਇਸ ’ਤੇ ਮੰਤਰੀ ਨੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਮੈਡੀਕਲ ਸਿਖਿਆ ਡਾਇਰੈਕਟਰ ਡਾ. ਬੀ.ਐਲ. ਸੁਜਾਤਾ ਰਾਠੌੜ ਨੂੰ ਹੁਕਮ ਦਿਤਾ ਕਿ ਉਹ ਸਾਰੇ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ਸੂਚਿਤ ਕਰਨ ਅਤੇ ਬੱਚਿਆਂ ਵਿਰੁਧ ਕਾਰਵਾਈ ਕਰਨ ਲਈ ਸਹਾਇਕ ਕਮਿਸ਼ਨਰਾਂ (ਰੈਵੀਨਿਊ ਉਪ-ਵਿਭਾਗ) ਕੋਲ ਸ਼ਿਕਾਇਤਾਂ ਦਰਜ ਕਰਵਾਉਣ। ਜਿਸ ਤੋਂ ਬਾਅਦ ਅਜਿਹੇ ਬੱਚਿਆਂ ਉੱਤੇ ਐਕਸ਼ਨ ਲਿਆ ਜਾ ਸਕੇ ਅਤੇ ਜਾਇਦਾਦ ਟਰਾਂਸਫ਼ਰ ਅਤੇ ਵਸੀਅਤ ਰੱਦ ਕੀਤੀ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















