ਪੜਚੋਲ ਕਰੋ
Advertisement
ਖ਼ੁਸ਼ਖ਼ਬਰੀ: ਕੋਰੋਨਾ ਵੈਕਸੀਨ ਲਵਾਉਂਦਿਆਂ ਜੇ ਤੁਸੀਂ ਖਿੱਚੀ ਫੋਟੋ ਤਾਂ ਇੱਥੇ ਸ਼ੇਅਰ ਕਰੋ, ਸਰਕਾਰ ਦੇ ਰਹੀ 5,000 ਰੁਪਏ
ਕੋਰੋਨਾਵਾਇਰਸ ਦਾ ਕਹਿਰ ਵਧਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਟੀਕਾਕਰਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੋਰੋਨਾ ਵੈਕਸੀਨ ਲਗਵਾਉਣ ਦੌਰਾਨ ਲੋਕਾਂ ਵਿੱਚ ਸੈਲਫ਼ੀ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਪਾਉਣ ਦਾ ਕ੍ਰੇਜ਼ ਵਧਿਆ ਹੈ।
Corona-Virus: ਕੋਰੋਨਾਵਾਇਰਸ ਦਾ ਕਹਿਰ ਵਧਣ ਤੋਂ ਰੋਕਣ ਲਈ ਕੇਂਦਰ ਸਰਕਾਰ ਨੇ ਟੀਕਾਕਰਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੋਰੋਨਾ ਵੈਕਸੀਨ ਲਗਵਾਉਣ ਦੌਰਾਨ ਲੋਕਾਂ ਵਿੱਚ ਸੈਲਫ਼ੀ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਪਾਉਣ ਦਾ ਕ੍ਰੇਜ਼ ਵਧਿਆ ਹੈ। ਜੇ ਤੁਸੀਂ ਵੀ ਵੈਕਸੀਨ ਲਗਵਾਉਣ ਵੇਲੇ ਫ਼ੋਟੋ ਕਲਿੱਕ ਕੀਤੀ ਹੈ, ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਤੁਸੀਂ ਘਰ ਬੈਠੇ 5,000 ਰੁਪਏ ਕਮਾ ਸਕਦੇ ਹੋ।
ਇਸ ਲਈ ਤੁਹਾਨੂੰ ਇੱਕ ਕੰਮ ਕਰਨਾ ਹੋਵੇਗਾ, ਜੋ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਦੀ ਤਸਵੀਰ ਇੱਕ ਵਧੀਆ ਟੈਗਲਾਈਨ ਨਾਲ ਇਸ ਥਾਂ ਸ਼ੇਅਰ ਕਰੇਗਾ, ਉਸ ਨੂੰ ਸਰਕਾਰ 5,000 ਰੁਪਏ ਦਾ ਨਕਦ ਇਨਾਮ ਦੇਵੇਗੀ। ਇਸ ਬਾਰੇ My Gov India ਦੇ ਆਫ਼ੀਸ਼ੀਅਲ ਟਵਿਟਰ ਅਕਾਊਂਟ ਉੱਤੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਟਵੀਟ ’ਚ ਕਿਹਾ ਗਿਆ ਹੈ ਕਿ ਜੇ ਤੁਸੀਂ ਵੈਕਸੀਨ ਲਗਵਾਈ ਹੈ, ਤਾਂ ਲੱਖਾਂ ਲੋਕਾਂ ਨੂੰ ਤੁਸੀਂ ਵੈਕਸੀਨ ਲਈ ਪ੍ਰੇਰਿਤ ਕਰ ਸਕਦੇ ਹੋ।
Recently took the #COVIDVaccine? Here's your chance to inspire millions to get #vaccinated too! Share your vaccination picture with an interesting tagline & stand a chance to win ₹5,000! Visit: https://t.co/rD28chyxrV @PMOIndia @MoHFW_India @PIB_India @MIB_India pic.twitter.com/DHoB3PKCwn
— MyGovIndia (@mygovindia) May 19, 2021
ਤੁਹਾਨੂੰ My Gov India ਵੱਲੋਂ ਦਿੱਤੇ ਲਿੰਕ ਉੱਤੇ ਇੱਕ ਦਿਲਚਸਪ ਟੈਗਲਾਈਨ ਨਾਲ ਆਪਣੀ ਟੀਕਾਕਰਣ ਵਾਲੀ ਤਸਵੀਰ ਸ਼ੇਅਰ ਕਰਨੀ ਹੋਵੇਗੀ। ਸਰਕਾਰ ਹਰ ਮਹੀਨੇ 10 ਸਿਲੈਕਟਡ ਟੈਗਲਾਈਨ ਵਾਲੇ ਯੂਜ਼ਰ ਨੂੰ 5,000 ਰੁਪਏ ਦੇਵੇਗੀ। ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੇ ਕੋਰੋਨਾ ਵੈਕਸੀਨ ਲਗਵਾਈ ਹੈ, ਤੇ ਫ਼ੋਟੋ ਖਿਚਵਾਈ ਹੈ, ਤਾਂ ਟੀਕਾਕਰਣ ਦੇ ਮਹੱਤਵ ਬਾਰੇ ਇੱਕ ਵਧੀਆ ਟੈਗਲਾਈਨ ਨਾਲ ਲਿੰਕ ਉੱਤੇ ਤਸਵੀਰ ਸ਼ੇਅਰ ਕਰੋ ਤੇ ਲੋਕਾਂ ਨੂੰ ਪ੍ਰੇਰਿਤ ਕਰੋ।
ਤੁਹਾਨੂੰ ਇਸ ਮੁਕਾਬਲੇ ’ਚ ਭਾਗ ਲੈਣ ਲਈ ਸਭ ਤੋਂ ਪਹਿਲਾਂ myGov.in ਉੱਤੇ ਜਾਣਾ ਹੋਵੇਗਾ। ਫਿਰ ਇੱਥੇ ‘ਲੌਗ ਇਨ ਟੂ ਪਾਰਟੀਸਿਪੇਟ’ ਉੱਤੇ ਕਲਿੱਕ ਕਰ ਕੇ ਤੁਹਾਨੂੰ ਰਜਿਸਟ੍ਰੇਸ਼ਨ ਵੇਰਵੇ ਭਰਨੇ ਹੋਣਗੇ। ਫਿਰ ਆਪਣੀ ਇੱਕ ਤਸਵੀਰ ਇੱਕ ਵਧੀਆ ਟੈਗਲਾਈਨ ਨਾਲ ਸ਼ੇਅਰ ਕਰਨੀ ਹੋਵੇਗੀ। ਦੱਸ ਦੇਈਏ ਕਿ ਇਸ ਵੇਲੇ 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਨਾਗਰਿਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ।
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement