IFFCO ਪਲਾਂਟ 'ਚ ਗੈਸ ਲੀਕ ਹੋਣ ਨਾਲ ਦੋ ਅਫ਼ਸਰਾਂ ਦੀ ਮੌਤ, ਕਈਆਂ ਦੀ ਹਾਲਤ ਨਾਜ਼ੁਕ
ਬਿਮਾਰ ਕਰਮਚਾਰੀਆਂ 'ਚ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ 'ਚ ਪਲਾਂਟ ਦੇ ਅਸਿਸਟੈਂਟ ਮੈਨੇਜਰ ਬੀਪੀ ਸਿੰਘ ਤੇ ਡਿਪਟੀ ਮੈਨੇਜਰ ਅਭਿਨੰਦਨ ਦੀ ਮੌਤ ਹੋ ਗਈ ਹੈ।

ਯੂਪੀ ਦੇ ਪ੍ਰਯਾਗਰਾਜ 'ਚ ਇਫਕੋ ਦੇ ਪਲਾਂਟ 'ਚ ਵੱਡਾ ਹਾਦਸਾ ਵਾਪਰਿਆ। ਯੂਰੀਆ ਬਣਾਉਣ ਵਾਲੇ ਪਲਾਂਟ 'ਚ ਦੇਰ ਰਾਤ ਹੋਏ ਅਮੋਨੀਆ ਗੈਸ ਰਿਸਾਅ ਨਾਲ ਹੜਕੰਪ ਮੱਚ ਗਿਆ। ਇਸ ਹਾਦਸੇ 'ਚ ਦੋ ਅਫਸਰਾਂ ਦੀ ਮੌਤ ਹੋ ਗਈ। ਗੈਸ ਰਿਸਾਅ ਦੀ ਲਪੇਟ 'ਚ ਆਕੇ ਦੋ ਦਰਜਨ ਕਰਮਚਾਰੀ ਬਿਮਾਰ ਹੋ ਗਏ ਹਨ।
ਇਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਿਮਾਰ ਕਰਮਚਾਰੀਆਂ 'ਚ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਹਾਦਸੇ 'ਚ ਪਲਾਂਟ ਦੇ ਅਸਿਸਟੈਂਟ ਮੈਨੇਜਰ ਬੀਪੀ ਸਿੰਘ ਤੇ ਡਿਪਟੀ ਮੈਨੇਜਰ ਅਭਿਨੰਦਨ ਦੀ ਮੌਤ ਹੋ ਗਈ ਹੈ।
ਹਾਦਸੇ ਸਮੇਂ ਇਫਕੋ ਪਲਾਂਟ 'ਚ ਕਰੀਬ 100 ਕਰਮਚਾਰੀ ਤੇ ਕਈ ਅਫਸਰ ਕੰਮ ਕਰ ਰਹੇ ਸਨ। ਗੈਸ ਰਿਸਾਅ ਨਾਲ ਦੋ ਅਫਸਰਾਂ ਦੀ ਮੌਤ, ਦੋ ਦਰਜਨ ਕਰਮਚਾਰੀ ਬਿਮਾਰ ਹੋ ਗਏ ਹਨ ਤੇ ਕਈਆਂ ਦੀ ਹਾਲਤ ਨਾਜ਼ੁਕ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















