ਪੜਚੋਲ ਕਰੋ
Advertisement
IGI ਏਅਰਪੋਰਟ 'ਤੇ ਰੇਡੀਓਐਕਟਿਵ ਹੋਈਆ ਲੀਕ
ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ 'ਤੇ ਅੱਜ ਮੈਡੀਕਲ ਉਪਕਰਨ ਦੀ ਖੇਪ ਤੋਂ ਸ਼ੱਕੀ ਰੇਡੀਓਐਕਟਿਵ ਮੈਟੀਰੀਅਲ ਲੀਕ ਹੋਈਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਪਰਮਾਣੂੰ ਊਰਜਾ ਨਿਯਮਕ ਬੋਰਡ ਨੇ ਆਪਣੇ ਦਲਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ। ਹਾਲਾਂਕਿ ਹੁਣ ਹਾਲਾਤ ਕਾਬੂ ਵਿੱਚ ਹਨ।
ਪ੍ਰਮੁੱਖ ਅਫ਼ਸਰ ਅਤੁੱਲ ਗਰਗ ਨੇ ਦੱਸਿਆ, 'ਹਵਾਈ ਅੱਡੇ ਤੋਂ ਸਵੇਰੇ ਲਗਭਗ 10:45 ਵਜੇ ਮੈਡੀਕਲ ਉਪਕਰਨਾਂ ਤੋਂ ਸ਼ੱਕੀ ਰੇਡੀਓਧਰਮੀ ਪਦਾਰਥ ਲੀਕ ਹੋਣ ਬਾਰੇ ਫ਼ੋਨ ਆਈਆਂ।'ਉਨ੍ਹਾਂ ਦੱਸਿਆ ਕਿ ਇਹ ਮੈਡੀਕਲ ਉਪਕਰਨ ਏਅਰ ਫਰਾਂਸ ਤੋਂ ਆਈਆਂ ਸੀਤੇ ਇਸ ਨੂੰ ਕਾਰਗੋ ਟਰਮੀਨਲ 'ਤੇ ਰੱਖਿਆ ਗਿਆ ਸੀ।
ਗਰਗ ਨੇ ਦੱਸਿਆ ਕਿ ਇਸ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਨੈਸ਼ਨਲ ਡਿਸਾਸਟਰ ਮੈਨੇਜਮੈਂਟ ਪ੍ਰਬੰਧਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ। ਦਿੱਲੀ ਹਵਾਈ ਅੱਡ ਪ੍ਰਸ਼ਾਸਨ ਜਾਂ ਏਅਰ ਫਰਾਂਸ ਦੇ ਅਫ਼ਸਰਾਂ ਵੱਲੋਂ ਫ਼ਿਲਹਾਲ ਇਸ ਬਾਰੇ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ।
ਪੁਲਿਸ ਨੇ ਦੱਸਿਆ, 'ਇਹ ਇਲਾਕਾ ਯਾਤਰੀ ਇਲਾਕੇ ਤੋਂ ਲਗਭਗ 1.5 ਕਿੱਲੋਮੀਟਰ ਦੂਰ ਹੈ। ਇਸ ਇਲਾਕੇ ਨੂੰ ਖ਼ਾਲੀ ਕਰਵਾ ਕੇ ਘੇਰਾਬੰਦੀ ਕਰ ਦਿੱਤੀ ਗਈ ਹੈ।'ਐਨ.ਡੀ.ਆਰ.ਐਫ. ਦੀ ਇੱਕ ਟੀਮ ਮੌਕੇ 'ਤੇ ਮੌਜੂਦ ਹੈ। ਮੇਦਾਂਤਾ ਹਸਪਤਾਲ ਦੇ ਡਾਕਟਰਾਂ ਦੀ ਇੱਕ ਟੀਮ ਵੀ ਇੱਥੇ ਪਹੁੰਚ ਚੁੱਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement