ਕਾਂਵੜ ਯਾਤਰਾ ਤੋਂ IMA ਚਿੰਤਤ, ਰੋਕ ਲਾਉਣ ਲਈ ਮੁੱਖ ਮੰਤਰੀ ਨੂੰ ਲਿਖੀ ਚਿੱਠੀ
ਜੁਲਾਈ-ਅਗਸਤ ਵਿੱਚ ਹੋਣ ਵਾਲੀ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦੀ ਮੰਗ ਜ਼ੋਰ ਫੜਣ ਲੱਗੀ ਹੈ। ਉੱਤਰਾਖੰਡ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸ਼ਾਖਾ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇਸ ਯਾਤਰਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ।
ਦੇਹਰਾਦੂਨ: ਜੁਲਾਈ-ਅਗਸਤ ਵਿੱਚ ਹੋਣ ਵਾਲੀ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦੀ ਮੰਗ ਜ਼ੋਰ ਫੜਣ ਲੱਗੀ ਹੈ। ਉੱਤਰਾਖੰਡ ਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸ਼ਾਖਾ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇਸ ਯਾਤਰਾ 'ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ। ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਡਰ ਕਾਰਨ, ਆਈਐਮਏ ਨੇ ਇਸਨੂੰ ਰੱਦ ਕਰਨ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਇਸ ਬਾਰੇ, ਆਈਐਮਏ ਦੇ ਸੂਬਾ ਸਕੱਤਰ, ਡਾ: ਅਜੈ ਖੰਨਾ ਨੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ। ਆਈਐਮਏ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਤੀਜੀ ਲਹਿਰ ਦੇਸ਼ ਵਿੱਚ ਦਸਤਕ ਦੇਣ ਵਾਲੀ ਹੈ। ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਗਈ।ਜਿਸ ਕਾਰਨ ਕੋਰੋਨਾ ਦੀ ਦੂਜੀ ਲਹਿਰ ਨੇ ਵਧੇਰੇ ਤਬਾਹੀ ਮਚਾ ਦਿੱਤੀ।
Indian Medical Association (IMA), Uttarakhand urged Chief Minister Pushkar Singh Dhami to disallow the proposed Kanwar Yatra (July – August) in order to control the eruption of the 3rd wave of the #COVID19 pandemic. pic.twitter.com/5HpY4thtmm
— ANI (@ANI) July 13, 2021
ਤੁਹਾਨੂੰ ਦੱਸ ਦੇਈਏ ਕਿ ਕਾਂਵੜ ਯਾਤਰਾ, ਜੋ ਕਿ ਲਗਪਗ ਪੰਦਰਵਾੜੇ ਤਕ ਚਲਦੀ ਹੈ, ਸਾਵਨ ਮਹੀਨੇ ਦੀ ਸ਼ੁਰੂਆਤ ਤੋਂ ਲਗਭਗ 15 ਦਿਨਾਂ ਤੱਕ ਚਲਦੀ ਹੈ। ਜਿਸ ਵਿੱਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਲੱਖਾਂ ਕਾਂਵੜਿਏ ਹਰਿਦੁਆਰ ਵਿੱਚ ਗੰਗਾ ਦੇ ਪਵਿੱਤਰ ਜਲ ਲੈਣ ਲਈ ਇਕੱਠੇ ਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :