ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੇ ਦੱਸੀ ਦਿਲ ਕੰਬਾਊ ਕਹਾਣੀ, ਭੁੱਲ ਕੇ ਵੀ ਏਜੰਟਾ ਦੇ ਹੱਥੇ ਨਾ ਚੜ੍ਹਿਓ
ਇੰਨਾ ਹੀ ਨਹੀਂ ਜਦੋਂ ਪਿਆਸ ਲੱਗੀ ਤਾਂ ਚਿੱਕੜ 'ਚੋਂ ਪਾਣੀ ਪੀਣਾ ਪਿਆ। ਵਿਦੇਸ਼ ਦੇ ਸੁਫ਼ਨੇ ਪੂਰੇ ਕਰਨ ਲਈ ਇਨ੍ਹਾਂ 'ਚੋਂ ਕਿਸੇ ਨੇ ਆਪਣੀ ਜ਼ਮੀਨ ਵੇਚੀ ਤੇ ਕਿਸੇ ਨੇ ਮਕਾਨ ਗਹਿਣੇ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ। ਪਰ ਜੋ ਸਲੂਕ ਇਨ੍ਹਾਂ ਨੌਜਵਾਨਾਂ ਨਾਲ ਹੋਇਆ ਕਿ ਇਹ ਮੌਤ ਨੂੰ ਨੇੜਿਓਂ ਦੇਖ ਕੇ ਪਰਤੇ ਹਨ।
ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਤੋਂ ਬਾਅਦ ਇਨ੍ਹਾਂ ਨੂੰ ਠੱਗਣ ਵਾਲੇ ਏਜੰਟਾਂ ਦੀ ਸ਼ਾਮਤ ਆ ਗਈ ਹੈ। ਪੁਲਿਸ ਵੱਲੋਂ ਧੋਖਾਧੜੀ ਕਰਨ ਵਾਲੇ ਏਜੰਟਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਦਰਅਸਲ ਚੰਗੇ ਭਵਿੱਖ ਦੀ ਆਸ 'ਚ ਅਮਰੀਕਾ ਗਏ ਕਈ ਸੂਬਿਆਂ ਦੇ ਨੌਜਵਾਨ ਠੱਗੀ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਪਨਾਮਾ ਦੇ ਜੰਗਲਾਂ 'ਚ ਆਪਣੇ ਨਾਲ ਗਏ ਮੁੰਡਿਆਂ ਦੀਆਂ ਲਾਸ਼ਾਂ ਗਲਦੀਆਂ ਵੀ ਦੇਖੀਆਂ ਤੇ ਸ਼ਾਕਾਹਾਰੀ ਹੋਣ ਦੇ ਬਾਵਜੂਦ ਗਾਂ-ਮੱਝ ਤੇ ਸੂਰ ਦਾ ਮਾਸ ਖਾਣ ਲਈ ਮਜ਼ਬੂਰ ਹੋਣਾ ਪਿਆ।
ਇੰਨਾ ਹੀ ਨਹੀਂ ਜਦੋਂ ਪਿਆਸ ਲੱਗੀ ਤਾਂ ਚਿੱਕੜ 'ਚੋਂ ਪਾਣੀ ਪੀਣਾ ਪਿਆ। ਵਿਦੇਸ਼ ਦੇ ਸੁਫ਼ਨੇ ਪੂਰੇ ਕਰਨ ਲਈ ਇਨ੍ਹਾਂ 'ਚੋਂ ਕਿਸੇ ਨੇ ਆਪਣੀ ਜ਼ਮੀਨ ਵੇਚੀ ਤੇ ਕਿਸੇ ਨੇ ਮਕਾਨ ਗਹਿਣੇ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ। ਪਰ ਜੋ ਸਲੂਕ ਇਨ੍ਹਾਂ ਨੌਜਵਾਨਾਂ ਨਾਲ ਹੋਇਆ ਕਿ ਇਹ ਮੌਤ ਨੂੰ ਨੇੜਿਓਂ ਦੇਖ ਕੇ ਪਰਤੇ ਹਨ।
ਅੰਬਾਲਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਏਜੰਟ ਨੂੰ 15 ਲੱਖ ਰੁਪਏ ਦਿੱਤੇ ਸਨ। ਮੁੰਬਈ ਤੋਂ ਇਕ ਦਿਨ 'ਚ ਹੀ ਏਕਵਾਡੋਰ ਪਹੁੰਚ ਗਿਆ ਪਰ ਮੈਕਸੀਕੋ 'ਚ ਅਮਰੀਕਾ ਦੇ ਬਾਰਡਰ ਤਕ ਪਹੁੰਚਣ 'ਚ ਸਾਢੇ ਪੰਜ ਮਹੀਨੇ ਲੱਗ ਗਏ। ਏਕਵਾਡੋਰ ਤੋਂ ਕੋਲੰਬੀਆਂ ਤੇ ਉੱਥੋਂ ਪਨਾਮਾ ਭੇਜਿਆ ਗਿਆ, ਜਿੱਥੇ ਜੰਗਲਾਂ 'ਚ ਲੰਘਦੇ ਸਮੇਂ ਫਾਇਰਿੰਗ ਵੀ ਕੀਤੀ ਗਈ।
ਇਸ ਦੌਰਾਨ ਗੁਜਰਾਤ ਦੇ ਇੱਕ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ। ਪਿੱਛੇ ਤੋਂ ਆਏ ਦੂਜੇ ਬੈਚ ਦੇ ਲੋਕਾਂ ਨੇ ਦੱਸਿਆ ਕਿ ਉਸ ਨੌਜਵਾਨ ਦੀ ਲਾਸ਼ ਨੂੰ ਕੀੜੇ ਖਾ ਰਹੇ ਸਨ। ਜਦੋਂ ਮੈਕਸੀਕੋ ਦੇ ਟਿਜੁਆਨਾ ਬਾਰਡਰ 'ਤੇ ਪਹੁੰਚੇ ਤਾਂ ਉੱਥੇ ਅਮਰੀਕੀ ਫੌਜ ਨੇ ਫੜ ਲਿਆ। ਕਰੀਬ 7 ਮਹੀਨੇ ਜੇਲ੍ਹ 'ਚ ਰੱਖਣ ਤੋਂ ਬਾਅਦ ਪਹਿਲੀ ਜੂਨ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ।
ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ
ਹੁਣ ਹਾਲ ਇਹ ਹੈ ਕਿ ਕਈ ਨੌਜਵਾਨ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਗਏ ਸਨ। ਮਾਪਿਆਂ ਨੂੰ ਆਸ ਸੀ ਕਿ ਪੁੱਤ ਕਮਾ ਕੇ ਲਿਆਵੇਗਾ ਤਾਂ ਜ਼ਮੀਨ ਮੁੜ ਬਣ ਜਾਵੇਗੀ। ਪਰ ਜੋ ਹਾਲਾਤ ਹੁਣ ਬਣ ਗਏ ਇਨ੍ਹਾਂ ਲੋਕਾਂ ਦਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ ਹੈ। ਅਜਿਹੇ 'ਚ ਇਨ੍ਹਾਂ ਨੌਜਵਾਨਾਂ ਨੂੰ ਇਸ ਦਲਦਲ ਚ ਧੱਕਣ ਵਾਲੇ ਏਜੰਟਾਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਕੋਰੋਨਾ ਵਾਇਰਸ: ਅੰਧ ਵਿਸ਼ਵਾਸ ਨੇ ਫੜ੍ਹਿਆ ਜ਼ੋਰ, ਔਰਤਾਂ ਨੇ ਵਾਇਰਸ ਨੂੰ ਦਿੱਤਾ ਦੇਵੀ ਦਾ ਰੂਪ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ