(Source: ECI/ABP News/ABP Majha)
ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਅਹਿਮ ਫੈਸਲਾ, ਵਨ ਟਾਈਮ ਸੈਟਲਮੈਂਟ ਮਗਰੋਂ ਵੀ ਜੇ ਪਤਨੀ ਦਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਖੜਕਾ ਸਕਦੀ ਅਦਾਲਤ ਦਾ ਦਰਵਜਾ
ਵਨ ਟਾਈਮ ਸੈਟਲਮੈਂਟ ਹੋ ਜਾਣ ਤੋਂ ਬਾਅਦ ਵੀ ਜੇ ਪਤਨੀ ਦਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਉਹ ਅਦਾਲਤ ਦਾ ਦਰਵਜਾ ਖੜਕਾ ਸਕਦੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਤੀ ਦੀ ਅਪੀਲ ਨੂੰ ਖਾਰਜ ਕਰਦਿਆਂ 13 ਸਾਲਾਂ...
ਰਜਨੀਸ਼ ਕੌਰ ਦੀ ਰਿਪੋਰਟ
Punjab Haryana High Court : ਵਨ ਟਾਈਮ ਸੈਟਲਮੈਂਟ ਹੋ ਜਾਣ ਤੋਂ ਬਾਅਦ ਵੀ ਜੇ ਪਤਨੀ ਦਾ ਗੁਜ਼ਾਰਾ ਨਹੀਂ ਹੋ ਰਿਹਾ ਤਾਂ ਉਹ ਅਦਾਲਤ ਦਾ ਦਰਵਜਾ ਖੜਕਾ ਸਕਦੀ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਤੀ ਦੀ ਅਪੀਲ ਨੂੰ ਖਾਰਜ ਕਰਦਿਆਂ 13 ਸਾਲਾਂ ਦੇ ਸਮਝੌਤੇ ਤੋਂ ਬਾਅਦ ਪਤਨੀ ਦੇ ਦਾਅਵੇ ਨੂੰ ਸਹੀ ਮੰਨਿਆ ਹੈ।
Amritsar News: ਸੁਖਬੀਰ ਬਾਦਲ ਨੇ ਆਪਣੇ ਬੇਟੇ ਨਾਲ ਕੀਤੀ ਜੋੜੇ ਸਾਫ ਕਰਨ ਦੀ ਸੇਵਾ
ਇਹ ਹੈ ਪੂਰਾ ਮਾਮਲਾ
ਜਸਟਿਸ ਅਮਰਜੋਤ ਭੱਟੀ ਨੇ ਫੈਸਲੇ ਵਿੱਚ ਕਿਹਾ ਕਿ, 13 ਸਾਲ ਪਹਿਲਾਂ ਹੋਏ ਸਮਝੌਤੇ ਵਿੱਚ ਪਤੀ-ਪਤਨੀ ਤੇ ਦੋ ਬੱਚਿਆਂ ਲਈ 1-1 ਲੱਖ ਰੁਪਏ ਦੇ ਨਾਲ 1500 ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਣ ਲਈ ਸਹਿਮਤ ਹੋਇਆ ਸੀ, ਜੋ ਕੁੱਲ 3 ਲੱਖ ਰੁਪਏ ਬਣਦਾ ਹੈ। ਫਿਲਹਾਲ ਪਤਨੀ ਪ੍ਰਾਈਵੇਟ ਨੌਕਰੀ ਤੋਂ ਸੇਵਾਮੁਕਤ ਹੋ ਚੁੱਕੀ ਹੈ ਤੇ ਬੇਟੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ। ਅਜਿਹੀ ਸਥਿਤੀ 'ਚ ਜੇ ਉਸ ਦਾ ਗੁਜ਼ਰਾ ਨਹੀਂ ਹੋ ਪਾਉਂਦਾ ਤਾਂ ਉਹ ਅਦਾਲਤ 'ਚ ਦਾਅਵਾ ਕਰ ਸਕਦੀ ਹੈ। ਪਤੀ ਵਨ ਟਾਈਮ ਸੈਟਲਮੈਂਟ ਦੀ ਆੜ ਵਿੱਚ ਗੁਜ਼ਾਰੇ ਦਾ ਭੁਗਤਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ ਹੈ।
ਹਾਈਕੋਰਟ ਨੇ ਕਹੀ ਇਹ ਗੱਲ
ਪਤੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਹਾਈਕੋਰਟ ਨੇ ਕਿਹਾ ਕਿ, ਉਹ ਇੱਕ ਕਾਰੋਬਾਰੀ ਹੈ ਜਿਸ ਦੀ ਆਮਦਨ ਦੇ ਵੱਖ-ਵੱਖ ਸਰੋਤ ਹਨ। ਦੂਜੇ ਪਾਸੇ ਪਤਨੀ ਹੈ ਜਿਸ ਨੂੰ ਇੱਕ ਵਾਰ ਤਿੰਨ ਲੱਖ ਰੁਪਏ ਦੇ ਕੇ ਦੋ ਬੱਚਿਆਂ ਦੇ ਪਾਲਣ-ਪੋਸ਼ਣ ਤੇ ਉਨ੍ਹਾਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਰੀ ਉਮਰ ਲਈ ਦਿੱਤੀ ਗਈ ਹੈ। ਤਿੰਨ ਲੱਖ ਰੁਪਏ ਨਾਲ ਜ਼ਿੰਦਗੀ ਭਰ ਰਹਿਣਾ ਸੰਭਵ ਨਹੀਂ ਹੈ। ਅਜਿਹੀ ਸਥਿਤੀ 'ਚ ਪਤਨੀ ਪਤੀ ਤੋਂ ਖਰਚਾ ਲੈਣ ਦਾ ਦਾਅਵਾ ਕਰ ਸਕਦੀ ਹੈ ਜੇ ਉਹ ਗੁਜ਼ਾਰਾ ਨਾ ਕਰ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।