(Source: ECI/ABP News/ABP Majha)
UAE India Flights Banned: ਯੂਏਈ ਨੇ ਭਾਰਤੀ ਫਲਾਈਟਾਂ 'ਤੇ ਪਾਬੰਦੀ 30 ਜੂਨ ਤਕ ਵਧਾਈ
India-UAE flights: ਸੰਯੁਕਤ ਅਰਬ ਅਮੀਰਾਤ ਦੀ ਇੱਕ ਵੈੱਬਸਾਈਟ ਨੇ ਦੱਸਿਆ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਤੋਂ ਯਾਤਰੀ ਉਡਾਣਾਂ 30 ਜੂਨ ਤੱਕ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ (Coronavirus) ਦੀ ਦੂਸਰੀ ਲਹਿਰ ਕਾਰਨ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਨੇ ਕੁਝ ਸਮੇਂ ਲਈ ਭਾਰਤੀ ਉਡਾਣਾਂ (Indian Flights) ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਕਰਕੇ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਭਾਰਤੀ ਉਡਾਣਾਂ 'ਤੇ ਮੁਅੱਤਲ ਕੀਤੀ ਸਮਾਂ ਸੀਮਾ ਨੂੰ ਹੋਰ ਵਧਾ ਦਿੱਤਾ ਹੈ। ਯੂਏਈ ਨੇ ਇਹ ਫੈਸਲਾ ਦੇਸ਼ ਨੂੰ ਕੋਵਿਡ-19 ਦੀ ਦੂਜੀ ਲਹਿਰ ਦੇ ਫੈਲਣ ਤੋਂ ਬਚਾਉਣ ਲਈ ਲਿਆ ਹੈ।
ਅਸਲ ਵਿੱਚ ਸੰਕਰਮਣ ਅਜੇ ਵੀ ਬਹੁਤ ਘਾਤਕ ਹੈ ਤੇ ਭਾਰਤ ਵਿੱਚ ਫੈਲ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ 'ਚ ਹੁਣ ਕੋਰੋਨਾ ਕੇਸਾਂ 'ਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਰ ਕੋਰੋਨਾ ਤੋਂ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਯੂਏਈ ਨੇ ਭਾਰਤ ਤੋਂ ਯਾਤਰੀਆਂ ਦੀਆਂ ਉਡਾਣਾਂ ਦੀ ਮੁਅੱਤਲੀ 30 ਜੂਨ ਤੱਕ ਵਧਾ ਦਿੱਤੀ ਹੈ।
ਯੂਏਈ ਨੇ ਇਹ ਜਾਣਕਾਰੀ ਆਪਣੀ ਇੱਕ ਵੈਬਸਾਈਟ ਜ਼ਰੀਏ ਦਿੱਤੀ। ਜਿਸ ਵਿਚ ਦੱਸਿਆ ਗਿਆ ਹੈ ਕਿ 24 ਅਪ੍ਰੈਲ ਤੋਂ 30 ਜੂਨ ਤੱਕ ਭਾਰਤੀ ਉਡਾਣਾਂ 'ਤੇ ਪਾਬੰਦੀ ਹੋਵੇਗੀ। ਜਦੋਂ ਕਿ ਪਹਿਲਾਂ ਇਹ ਮੁਅੱਤਲ 14 ਜੂਨ ਤੱਕ ਸੀ। ਇਸ ਤੋਂ ਇਲਾਵਾ ਪਿਛਲੇ 14 ਦਿਨਾਂ ਵਿਚ ਭਾਰਤ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਯੂਏਈ ਆਉਣ ਦੀ ਇਜਾਜ਼ ਨਹੀਂ ਹੋਵੇਗੀ।
30 ਜੂਨ ਤੱਕ ਫਲਾਈਟਾਂ 'ਤੇ ਰੋਕ
ਭਾਰਤ ਵਿਚ ਕੋਵਿਡ 19 ਦੇ ਵਧ ਰਹੇ ਮਾਮਲਿਆਂ ਕਾਰਨ 24 ਅਪ੍ਰੈਲ ਨੂੰ ਫੈਸਲੇ ਤੋਂ ਬਾਅਦ 25 ਅਪ੍ਰੈਲ ਤੋਂ ਹੁਣ ਤੱਕ ਇੱਕ ਵੀ ਫਲਾਈਟ ਯੂਏਈ ਲਈ ਰਵਾਨਾ ਨਹੀਂ ਹੋਈ ਹੈ ਤੇ ਹੁਣ 30 ਜੂਨ ਤੱਕ ਕੋਈ ਵੀ ਫਲਾਈਟ ਯੂਏਈ ਨਹੀਂ ਜਾ ਸਕੇਗੀ।
ਕੁਝ ਲੋਕਾਂ ਨੂੰ ਯਾਤਰਾ ਕਰਨ ਦੀ ਛੋਟ
ਜਾਣਕਾਰੀ ਮੁਤਾਬਕ 30 ਜੂਨ ਤੱਕ ਯਾਤਰਾ 'ਤੇ ਪਾਬੰਦੀ ਲਾਉਣ ਤੋਂ ਇਲਾਵਾ ਯੂਏਈ ਦੇ ਨਾਗਰਿਕ, ਯੂਏਈ ਗੋਲਡਨ ਵੀਜ਼ਾ ਧਾਰਕ ਅਤੇ ਡਿਪਲੋਮੈਟਿਕ ਮਿਸ਼ਨ ਦੇ ਮੈਂਬਰ ਜੋ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹਨ ਉਨ੍ਹਾਂ ਨੂੰ ਯਾਤਰਾ ਦੀ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904