India Canada Tension: NIA ਦਾ ਐਕਸ਼ਨ ਮੋਡ! ਕੈਨੇਡਾ-ਦੁਬਈ ਸਣੇ 5 ਦੇਸ਼ਾਂ ‘ਚ ਬੈਠੇ ਹੋਰ 19 ਖਾਲਿਸਤਾਨੀਆਂ ਦੀ ਲਿਸਟ ਤਿਆਰ
NIA Action On Khalistan: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ।
NIA Action On Khalistan: ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਦੀ ਸੂਚੀ ਵਿੱਚ 19 ਖਾਲਿਸਤਾਨੀ ਸਮਰਥਕਾਂ ਦੇ ਨਾਮ ਸ਼ਾਮਲ ਹਨ ਅਤੇ ਜਿਹੜੇ ਭਾਰਤ ਤੋਂ ਭੱਜ ਕੇ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ, ਉਹ ਦੇਸ਼ ਵਿਰੁੱਧ ਸਾਜ਼ਿਸ਼ ਰਚਦੇ ਹਨ। ਇਨ੍ਹਾਂ ਸਾਰੇ ਵਿਅਕਤੀਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਤਿਆਰੀ ਚੱਲ ਰਹੀ ਹੈ।
ਕੈਨੇਡਾ-ਦੁਬਈ ਸਣੇ 5 ਦੇਸ਼ਾਂ
ਸਾਰੇ ਖਾਲਿਸਤਾਨੀ ਸਮਰਥਕ ਜਿਨ੍ਹਾਂ ਦੇ ਨਾਂ ਇਸ ਸੂਚੀ ਵਿਚ ਦਰਜ ਹਨ, ਕੈਨੇਡਾ, ਅਮਰੀਕਾ, ਯੂ.ਕੇ., ਆਸਟ੍ਰੇਲੀਆ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਬੈਠ ਕੇ ਭਾਰਤ ਦੇ ਖਿਲਾਫ ਸਾਜਿਸ਼ ਘੜਦੇ ਹਨ। ਇੰਨਾ ਹੀ ਨਹੀਂ ਇਨ੍ਹਾਂ ਸਾਰੇ ਲੋਕਾਂ ਦੇ ਨਾਂ ਭਾਰਤ ‘ਚ ਭਗੌੜਿਆਂ ਦੀ ਸੂਚੀ ‘ਚ ਦਰਜ ਹਨ।
19 ਖਾਲਿਸਤਾਨੀਆਂ ਦੀ ਲਿਸਟ ਤਿਆਰ
ਇਸ ਸੂਚੀ ਵਿੱਚ ਪਰਮਜੀਤ ਸਿੰਘ ਪੰਮਾ,ਕੁਲਵੰਤ ਮੁਠੱਡਾ, ਸੁਖਪਾਲ ਸਿੰਘ, ਸਰਬਜੀਤ ਬਨੂੜ, ਕੁਲਵੰਤ, ਗੁਰਪ੍ਰੀਤ ਸਿੰਘ, ਹਰਜਾਪ, ਹਰਪ੍ਰੀਤ ਸਿੰਘ, ਰਣਜੀਤ ਨੀਟਾ, ਗੁਰਮੀਤ ਸਿੰਘ, ਜਸਮੀਤ ਹਕੀਮਜ਼ਾਦਾ, ਗੁਰਜੰਟ ਢਿੱਲੋਂ, ਲਖਬੀਰ ਰੋਡੇ, ਅਮਰਦੀਪ ਪੁਰੇਵਾਲ, ਜਤਿੰਦਰ ਗਰੇਵਾਲ, ਡੀ. ਐਸ ਹਿੰਮਤ ਸਿੰਘ, ਵਧਾਵਾ ਸਿੰਘ (ਬੱਬਰ ਚਾਚਾ) ਅਤੇ ਜੇ ਧਾਲੀਵਾਲ ਦੇ ਨਾਮ ਸ਼ਾਮਲ ਹਨ।
NIA ਵੱਲੋਂ ਪੰਨੂ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਪੰਨੂ ਜੋ ਕਿ ਵਿਦੇਸ਼ਾਂ ਵਿੱਚ ਬੈਠਾਂ ਕੇ ਖਾਲਿਸਤਾਨ ਦੇ ਸਮਰਥਣ ਵਿੱਚ ਵੀਡੀਓ ਜਾਰੀ ਕਰਦਾ ਰਹਿੰਦਾ ਹੈ। ਦਰਅਸਲ ਉਸਦੀਆਂ ਸੰਪਤੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਹਨ। ਪੰਜਾਬ ਵਿੱਚ ਐਨਆਈਏ ਵੱਲੋਂ ਪੰਨੂ ਦੀਆਂ ਜਿਹੜੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ਵਿੱਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15, ਸੀ, ਚੰਡੀਗੜ੍ਹ ਵਿੱਚ ਸਥਿਤ ਉਨ੍ਹਾਂ ਦਾ ਘਰ ਹੈ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ 'ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।