(Source: ECI/ABP News/ABP Majha)
ਭਾਰਤ ਦਾ ਚੀਨ 'ਤੇ 'ਮੇਕ ਇਨ ਇੰਡੀਆ' ਅਟੈਕ, ਰੇਲਵੇ ਨੇ 44 ਨਵੀਆਂ ਰੇਲਾਂ ਦੇ ਟੈਂਡਰ ਕੀਤੇ ਰੱਦ
ਫਿਲਹਾਲ ਇਹ ਨਿਯਮ ਸਿਰਫ਼ ਵੰਦੇ ਭਾਰਤ ਐਕਸਪ੍ਰੈਸ ਦੇ 44 ਨਵੇਂ ਟ੍ਰੇਨ ਸੈੱਟਾਂ ਨੂੰ ਬਣਾਉਣ ਦੇ ਟੈਂਡਰ 'ਤੇ ਹੀ ਲਾਗੂ ਹੋਣਗੇ। ਰੱਦ ਕੀਤੇ ਟੈਂਡਰ 'ਚ ਇਕੋ ਹੀ ਵਿਦੇਸ਼ੀ ਕੰਪਨੀ ਨੇ ਬਿਡ ਕੀਤਾ ਸੀ ਤੇ ਉਹ ਚੀਨੀ ਕੰਪਨੀ ਸੀ।
ਚੇਨੱਈ: ਭਾਰਤੀ ਰੇਲਵੇ ਨੇ 44 ਨਵੇਂ ਵੰਦੇ ਭਾਰਤ ਟ੍ਰੇਨ ਸੈੱਟ ਰੋਕ ਕੇ ਟੈਂਡਰ ਰੱਦ ਕਰ ਦਿੱਤੇ ਹਨ। ਅਗਲੇ ਇਕ ਹਫ਼ਤੇ 'ਚ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ। 'ਮੇਕ ਇਨ ਇੰਡੀਆ' ਨੂੰ ਪਹਿਲ ਦੇਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਹੁਣ ਨਵੇਂ ਟੈਂਡਰ ਦੇ ਨਿਯਮ ਬਦਲ ਜਾਣਗੇ।
ਟੈਂਡਰ ਰੱਦ ਕਰਨ ਦੇ ਕਾਰਨ ਮੇਕ ਇਨ ਇੰਡੀਆਂ ਨੂੰ ਗਤੀ ਦੇਣਾ ਹੀ ਹੈ ਪਰ ਇਸ ਦਾ ਇਕ ਵੱਡਾ ਕਾਰਨ ਚੀਨੀ ਕੰਪਨੀਆਂ ਨੂੰ ਬਾਹਰ ਦਾ ਰਾਹ ਦਿਖਾਉਣਾ ਹੈ। ਟੈਂਡਰ ਰੱਦ ਕਰਕੇ ਹੁਣ ਮੇਕ ਇਨ ਇੰਡੀਆਂ ਨੂੰ ਧਿਆਨ 'ਚ ਰੱਖਦਿਆਂ ਇਸ ਵੱਡੇ ਟੈਂਡਰ ਨੂੰ ਨਵੇਂ ਸਿਰੇ ਤੋਂ ਕੱਢਿਆ ਜਾਵੇਗਾ ਤੇ ਉਸ ਦੇ ਨਿਯਮ ਵੀ ਅਜਿਹੇ ਹੋਣਗੇ ਜਿਸ ਨਾਲ ਕੋਈ ਚੀਨੀ ਕੰਪਨੀ ਚਾਹ ਕੇ ਵੀ ਬਿਡ ਨਹੀਂ ਕਰ ਸਕੇਗੀ।
ਫਿਲਹਾਲ ਇਹ ਨਿਯਮ ਸਿਰਫ਼ ਵੰਦੇ ਭਾਰਤ ਐਕਸਪ੍ਰੈਸ ਦੇ 44 ਨਵੇਂ ਟ੍ਰੇਨ ਸੈੱਟਾਂ ਨੂੰ ਬਣਾਉਣ ਦੇ ਟੈਂਡਰ 'ਤੇ ਹੀ ਲਾਗੂ ਹੋਣਗੇ। ਰੱਦ ਕੀਤੇ ਟੈਂਡਰ 'ਚ ਇਕੋ ਹੀ ਵਿਦੇਸ਼ੀ ਕੰਪਨੀ ਨੇ ਬਿਡ ਕੀਤਾ ਸੀ ਤੇ ਉਹ ਚੀਨੀ ਕੰਪਨੀ ਸੀ।
ਭਾਰਤੀ ਰੇਲਵੇ ਲਈ 'ਵੰਦੇ ਭਾਰਤ ਐਕਸਪ੍ਰੈਸ' ਯਾਨੀ ਸੈਮੀ ਹਾਈ ਸਪੀਡ ਟ੍ਰੇਨਾਂ ਲਿਆਉਣਾ ਇਕ ਵੱਡੇ ਸੁਫ਼ਨੇ ਵਾਂਗ ਹੈ। ਰੇਲਵੇ ਨੂੰ ਉਮੀਦ ਸੀ ਕਿ ਦੂਜੇ ਕਈ ਵਿਕਸਤ ਦੇਸ਼ਾਂ ਦੀਆਂ ਰੇਲ ਕੰਪਨੀਆਂ ਟੈਂਡਰ 'ਚ ਬਿਡ ਕਰਨਗੀਆਂ ਜਿਸ ਨਾਲ ਟ੍ਰੇਨ ਦੀ ਕੁਆਲਿਟੀ ਹੋਰ ਬਿਹਤਰ ਹੋ ਸਕੇਗੀ।
ਦਰਦਨਾਕ ਸੜਕ ਹਾਦਸਾ, ਬੇਕਾਬੂ ਹੋਕੇ ਨਹਿਰ 'ਚ ਡਿੱਗੀ ਕਾਰ, ਪੂਰੇ ਪਰਿਵਾਰ ਦੀ ਮੌਤ
ਇਸ ਲਈ ਰੇਲਵੇ ਨੇ ਇਸ ਦਾ ਗਲੋਬਲ ਟੈਂਡਰ ਕੱਢਿਆ। ਪਰ ਟੈਂਡਰ 'ਚ ਬੱਚਤ ਦੀ ਗੁੰਜਾਇਸ਼ ਘੱਟ ਦੇਖ ਕੇ ਚੀਨ ਤੋਂ ਇਲਾਵਾ ਕਿਸੇ ਕੰਪਨੀ ਨੇ ਹਿੱਸਾ ਨਹੀਂ ਲਿਆ। ਪਰ ਚੀਨ ਦੀ CRRC ਨੇ ਬਿਡ ਕਰ ਦਿੱਤਾ। ਹੁਣ ਚੀਨ ਨੂੰ ਆਰਥਿਕ ਮੋਰਚੇ 'ਤੇ ਸਬਕ ਸਿਖਾਉਣ ਲਈ ਭਾਰਤ ਸਰਕਾਰ ਨੇ CRRC ਨੂੰ ਬਾਹਰ ਦਾ ਰਾਹ ਦਿਖਾਉਣ ਲਈ ਟੈਂਡਰ ਹੀ ਰੱਦ ਕਰ ਦਿੱਤਾ ਹੈ।
ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ