ਪੜਚੋਲ ਕਰੋ

ਚੀਨੀ ਰਾਜਦੂਤ ਨੇ ਗਲਵਾਨ ਵਾਦੀ 'ਚ ਹਿੰਸਕ ਝੜਪ ਨੂੰ ਦੱਸਿਆ ਮੰਦਭਾਗਾ, ਕੀਤੀ ਖ਼ਾਸ ਅਪੀਲ

ਗਲਵਾਨ ਘਾਟੀ 'ਚ ਹੋਈ ਇਸ ਹਿੰਸਕ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸੀ, ਤੇ ਇਸ 'ਚ ਚੀਨ ਦੇ 40 ਤੋਂ ਵੱਧ ਸੈਨਿਕ ਵੀ ਮਾਰੇ ਗਏ ਸੀ। ਹੁਣ ਚੀਨੀ ਰਾਜਦੂਤ ਨੇ ਇਸ ਨੂੰ ਇਤਿਹਾਸ ਦਾ ਸਭ ਤੋਂ ਮੰਦਭਾਗਾ ਪਲ ਦੱਸਿਆ ਹੈ।

ਨਵੀਂ ਦਿੱਲੀ: ਭਾਰਤ ਵਿਚ ਚੀਨੀ ਰਾਜਦੂਤ ਸੁਨ ਵੇਦੋਂਗ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤ-ਚੀਨ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਨੂੰ ਮੰਦਭਾਗਾ ਦੱਸਿਆ ਹੈ। ਸਿਨੋ-ਇੰਡੀਆ ਯੂਥ ਵੈਬਿਨਾਰ ਵਿਚ ਚੀਨੀ ਰਾਜਦੂਤ ਨੇ ਕਿਹਾ, “ਕੁਝ ਸਮਾਂ ਪਹਿਲਾਂ ਸਰਹੱਦੀ ਇਲਾਕਿਆਂ ਵਿਚ ਮੰਦਭਾਗੀ ਘਟਨਾ ਵਾਪਰੀ, ਜਿਸ ਨੂੰ ਨਾ ਤਾਂ ਚੀਨ ਅਤੇ ਨਾ ਹੀ ਭਾਰਤ ਦੇਖਣਾ ਚਾਹੇਗਾ। ਹੁਣ ਅਸੀਂ ਇਸ ਮਾਮਲੇ ਨੂੰ ਸਹੀ ਢੰਗ ਨਾਲ ਸੁਲਝਾਉਣ ਲਈ ਕੰਮ ਕਰ ਰਹੇ ਹਾਂ।" ਚੀਨੀ ਰਾਜਦੂਤ ਸਨ ਵੇਦੋਂਗ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਇਸ ਨੂੰ ਵਿਗਾੜਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਵਿਚ ਦੁਵੱਲੇ ਸਬੰਧਾਂ ਨੂੰ ਵਧੀਆ ਢੰਗ ਨਾਲ ਸੰਭਾਲਣ ਦੀ ਸੂਝ ਅਤੇ ਕਾਬਲੀਅਤ ਹੈ। ਜੇ ਕੋਈ ਮਤਭੇਦ ਹੈ, ਤਾਂ ਇਸ ਨੂੰ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਦੋਵਾਂ ਦੇਸ਼ਾਂ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਅਤੇ ਵਿਵਾਦ ਤੋਂ ਬਚਣਾ ਚਾਹੀਦਾ ਹੈ। ਦੱਸ ਦਈਏ ਕਿ 74ਵੇਂ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮ-ਨਿਰਭਰ ਬਣਨ ਲਈ ਜ਼ੋਰ ਦਿੱਤਾ ਸੀ। ਜਿਸ ਕਰਕੇ ਚੀਨ ਦੀ ਫਿਕਰ ਵਧ ਗਈ ਹੈ। ਚੀਨੀ ਰਾਜਦੂਤ ਨੇ ਕਿਹਾ, "ਕੋਈ ਵੀ ਦੇਸ਼ ਪੂਰੀ ਦੁਨੀਆਂ ਤੋਂ ਵੱਖਰੇ ਵਿਕਾਸ ਨਹੀਂ ਕਰ ਸਕਦਾ। ਸਾਨੂੰ ਸਵੈ-ਨਿਰਭਰਤਾ ਅਤੇ ਬਾਹਰੀ ਦੁਨੀਆਂ ਲਈ ਆਪਣੇ ਹੱਥ ਖੁੱਲ੍ਹੇ ਰੱਖਣੇ ਚਾਹੀਦੇ ਹਨ। ਉਦੋਂ ਹੀ ਦੇਸ਼ ਦਾ ਵਿਕਾਸ ਹੋਰ ਵਧੀਆ ਹੋ ਸਕਦਾ ਹੈ।" ਰਾਜਦੂਤ ਨੇ ਕਿਹਾ, “ਚੀਨ ਕਈ ਸਾਲਾਂ ਤੋਂ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ। ਇਸ ਤੋਂ ਇਲਾਵਾ, ਭਾਰਤ ਦੱਖਣੀ ਏਸ਼ੀਆ ਵਿੱਚ ਚੀਨ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ। ਦੋਵਾਂ ਦੇਸ਼ਾਂ ਦੀ ਆਰਥਿਕਤਾ ਆਪਸ ਵਿੱਚ ਜੁੜੀ ਹੋਈ ਹੈ। ਇਨ੍ਹਾਂ ਦੋਵਾਂ ਅਰਥਚਾਰਿਆਂ ਨੂੰ ਚੁੰਬਕ ਵਾਂਗ ਇੱਕ-ਦੂਜੇ ਨੂੰ ਆਕਰਸ਼ਤ ਕਰਨਾ ਚਾਹੀਦਾ ਹੈ, ਜ਼ਬਰਦਸਤੀ ਵੱਖ ਨਹੀਂ ਕਰਨਾ ਚਾਹੀਦਾ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Jagjit Dhallewal | ਡੱਲੇਵਾਲ ਨੇ ਲਿਖੀ PM Narendera Modi ਨੂੰ ਇੱਕ ਹੋਰ ਚਿੱਠੀGangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget