ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ
ਭਾਰਤ 'ਚ ਕੋਰੋਨਾ ਵਾਇਰਸ ਦੀ ਰਫ਼ਤਾਰ ਪੂਰੀ ਤੇਜ਼ ਹੈ। ਹਾਲਾਤ ਇਹ ਹਨ ਕਿ ਰੋਜ਼ਾਨਾ ਆਉਣ ਵਾਲੇ ਨਵੇਂ ਕੇਸਾਂ ਤੇ ਮੌਤਾਂ ਦੇ ਮਾਮਲੇ 'ਚ ਭਾਰਤ ਇਸ ਵੇਲੇ ਦੁਨੀਆਂ ਭਰ 'ਚ ਪਹਿਲੇ ਨੰਬਰ 'ਤੇ ਹੈ। ਇੱਥੋਂ ਤਕ ਕਿ ਅਮਰੀਕਾ ਤੇ ਬ੍ਰਾਜ਼ੀਲ 'ਚ ਵੀ ਹਰ ਰੋਜ਼ ਭਾਰਤ ਤੋਂ ਘੱਟ ਕੇਸ ਸਾਹਮਣੇ ਆ ਰਹੇ ਹਨ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ 22 ਲੱਖ ਤੋਂ ਪਾਰ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 22,15,074 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 44,386 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 15,35,000 ਦੇ ਕਰੀਬ ਲੋਕ ਠੀਕ ਹੋਏ ਹਨ।
ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 62 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ 1007 ਲੋਕਾਂ ਦੀ ਮੌਤ ਹੋ ਗਈ। ਇਹ ਅੰਕੜਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 24 ਘੰਟਿਆਂ 'ਚ ਆਏ ਨਵੇਂ ਕੇਸਾਂ 'ਚ ਸਭ ਤੋਂ ਜ਼ਿਆਦਾ ਹੈ। ਅਮਰੀਕਾ ਤੇ ਬ੍ਰਾਜ਼ੀਲ 'ਚ ਵੀ ਭਾਰਤ ਦੇ ਮੁਕਾਬਲੇ ਨਵੇਂ ਕੇਸ ਤੇ ਮੌਤਾਂ ਘੱਟ ਦਰਜ ਹੋਈਆਂ ਹਨ।
ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਫਿਲਹਾਲ ਅੰਕੜਿਆਂ ਦੇ ਹਿਸਾਬ ਨਾਲ ਭਾਰਤ ਦਾ ਤੀਜਾ ਸਥਾਨ ਹੈ। ਹਾਲਾਂਕਿ ਪ੍ਰਤੀ ਦਸ ਲੱਖ ਦੀ ਆਬਾਦੀ 'ਤੇ ਇਨਫੈਕਟਡ ਮਾਮਲਿਆਂ ਤੇ ਮੌਤ ਦਰ ਦੀ ਗੱਲ ਕਰੀਏ ਤਾਂ ਹੋਰ ਦੇਸ਼ਾਂ ਦੀ ਤੁਲਨਾ 'ਚ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੈ। ਭਾਰਤ ਤੋਂ ਜ਼ਿਆਦਾ ਮਾਮਲੇ ਅਮਰੀਕਾ ਤੇ ਬ੍ਰਾਜ਼ੀਲ 'ਚ ਹਨ।
ਸੰਜੇ ਰਾਓਤ ਦਾ ਵੱਡਾ ਦਾਅਵਾ, ਪਿਤਾ ਦੇ ਦੂਜੇ ਵਿਆਹ ਤੋਂ ਖੁਸ਼ ਨਹੀਂ ਸਨ ਸੁਸ਼ਾਂਤ ਰਾਜਪੂਤ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੁੱਲ 22 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਮਾਮਲਿਆਂ 'ਚ ਐਕਟਿਵ ਮਰੀਜ਼ਾਂ ਦੀ ਸੰਖਿਆ 06,35,000 ਹੈ। ਅੰਕੜਿਆਂ ਮੁਤਾਬਕ ਮੌਤ ਦਰ 'ਚ ਦੋ ਫੀਸਦ ਗਿਰਾਵਟ ਆਈ ਹੈ। ਇਹ ਲਗਾਤਾਰ 11ਵਾਂ ਅਜਿਹਾ ਦਿਨ ਰਿਹਾ ਜਦੋਂ ਕੋਰੋਨਾ ਵਾਇਰਸ ਦੇ 50,000 ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ।
ਸੁਸ਼ਾਂਤ ਰਾਜਪੂਤ ਖੁਦਕੁਸ਼ੀ ਕੇਸ : ਰੀਆ ਤੇ ਉਸ ਦੇ ਪਰਿਵਾਰ ਸਮੇਤ ਇਨ੍ਹਾਂ ਲੋਕਾਂ ਤੋਂ ED ਕਰੇਗਾ ਪੁੱਛਗਿਛ ਮੋਦੀ ਨੂੰ ਮਿਲੇਗਾ ਅਤਿ ਸੁਰੱਖਿਅਤ ਜਹਾਜ਼, ਦੁਸ਼ਮਨ ਦੀ ਪਹੁੰਚ ਤੋਂ ਰਹੇਗਾ ਦੂਰ, ਜਾਣੋ ਕੀਮਤ ਤੇ ਕੀ ਹਨ ਖੂਬੀਆਂ? ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ