Coronavirus Update: ਕੋਰੋਨਾ ਦੇ ਕੇਸਾਂ 'ਚ ਗਿਰਾਵਟ ਜਾਰੀ, 8 ਮਹੀਨਿਆਂ ਬਾਅਦ ਸਭ ਤੋਂ ਘੱਟ ਮਾਮਲੇ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁਲ 3 ਕਰੋੜ 40 ਲੱਖ 94 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ 'ਚੋਂ 4 ਲੱਖ 52 ਹਜ਼ਾਰ 454 ਲੋਕਾਂ ਦੀ ਮੌਤ ਹੋ ਚੁੱਕੀ ਹੈ।
India Coronavirus Updates: ਕੋਰੋਨਾ ਦੇ ਮਾਮਲਿਆਂ 'ਚ ਗਿਰਾਵਟ ਜਾਰੀ ਹੈ। ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ 5ਵੇਂ ਦਿਨ ਘਟੀ ਹੈ ਤੇ 8 ਮਹੀਨਿਆਂ ਬਾਅਦ ਸਭ ਤੋਂ ਘੱਟ ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 13,058 ਨਵੇਂ ਮਾਮਲੇ ਆਏ ਤੇ 164 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। 19,470 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ 6576 ਐਕਟਿਵ ਕੇਸ ਘੱਟ ਕੀਤੇ ਗਏ ਹਨ।
ਦੇਸ਼ 'ਚ ਕੋਰੋਨਾ ਸੰਕਰਮਣ ਦੀ ਸਥਿਤੀ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁਲ 3 ਕਰੋੜ 40 ਲੱਖ 94 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ 'ਚੋਂ 4 ਲੱਖ 52 ਹਜ਼ਾਰ 454 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 34 ਲੱਖ 58 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2 ਲੱਖ ਤੋਂ ਘੱਟ ਹੋ ਗਈ ਹੈ। ਕੁੱਲ 1 ਲੱਖ 83 ਹਜ਼ਾਰ 118 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 40 ਲੱਖ 94 ਹਜ਼ਾਰ 373
ਕੁੱਲ ਡਿਸਚਾਰਜ - 3 ਕਰੋੜ 34 ਲੱਖ 58 ਹਜ਼ਾਰ 801
ਕੁੱਲ ਐਕਟਿਵ ਮਾਮਲੇ - 1 ਲੱਖ 83 ਹਜ਼ਾਰ 118
ਕੁੱਲ ਮੌਤਾਂ - 4 ਲੱਖ 52 ਹਜ਼ਾਰ 454
ਕੁੱਲ ਟੀਕਾਕਰਨ - 98 ਕਰੋੜ 67 ਲੱਖ 69 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ
98 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 18 ਅਕਤੂਬਰ ਤਕ ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀਆਂ 98 ਕਰੋੜ 67 ਲੱਖ 69 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 87.41 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਹੁਣ ਤਕ ਲਗਰਗ 60 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 10 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਪਾਜ਼ੀਟਿਵਿਟੀ ਦਰ 2 ਫ਼ੀਸਦੀ ਤੋਂ ਘੱਟ ਹੈ।
ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.33 ਫ਼ੀਸਦੀ ਹੈ, ਜਦਕਿ ਰਿਕਵਰੀ ਰੇਟ 98.12 ਫ਼ੀਸਦੀ ਹੈ। ਐਕਟਿਵ ਕੇਸ 0.56 ਫ਼ੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ 'ਚ ਭਾਰਤ ਹੁਣ ਵਿਸ਼ਵ 'ਚ 10ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ 'ਚ ਭਾਰਤ ਦੂਜੇ ਸਥਾਨ 'ਤੇ ਹੈ। ਜਦਕਿ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਭਾਰਤ 'ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।