(Source: ECI/ABP News/ABP Majha)
India Corona Updates: ਭਾਰਤ 'ਚ ਮੁੜ ਵਧਣ ਲੱਗੇ ਕੋਰੋਨਾ ਕੇਸ, 24 ਘੰਟਿਆਂ 'ਚ ਆਏ 45,000 ਨਵੇਂ ਮਾਮਲੇ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਦੋ ਸਤੰਬਰ ਤਕ ਦੇਸ਼ ਭਰ 'ਚ 67 ਕਰੋੜ, 9 ਲੱਖ, 59 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ।
India Coronavirus Updates: ਭਾਰਤ 'ਚ ਹੁਣ ਰੋਜ਼ਾਨਾ ਕਰੀਬ 45 ਹਜ਼ਾਰ ਨਵੇਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਅੱਜ ਸ਼ੁੱਕਰਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ।
ਮੰਤਰਾਲੇ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 45,352 ਨਵੇਂ ਕੋਰੋਨਾ ਕੇਸ ਆਏ। ਇਸ ਤੋਂ ਇਕ ਦਿਨ ਪਹਿਲਾਂ 47,092 ਮਾਮਲੇ ਸਾਹਮਣੇ ਆਏ ਸਨ। ਉੱਥੇ ਹੀ ਪਿਛਲੇ 24 ਘੰਟਿਆਂ 'ਚ 366 ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ। 34,791 ਲੋਕ ਕੋਰੋਨਾ ਤੋਂ ਠੀਕ ਹੋਏ ਯਾਨੀ ਕਿ 10,195 ਐਕਟਿਵ ਕੇਸ ਵਧ ਗਏ।
ਦੇਸ਼ 'ਚ ਹੁਣ ਰਿਕਵਰੀ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ ਆ ਰਹੇ ਹਨ। ਜਿਸ ਵਜ੍ਹਾ ਨਾਲ ਐਕਟਿਵ ਕੇਸ ਵਧ ਰਹੇ ਹਨ। ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਵਧ ਕੇ ਹੁਣ ਚਾਰ ਲੱਖ ਤਕ ਪਹੁੰਚ ਗਈ ਹੈ। ਇਸ ਮਾਮਲੇ 'ਚ ਭਾਰਤ ਹੁਣ ਸੱਤਵੇਂ ਨੰਬਰ 'ਤੇ ਆ ਗਿਆ ਹੈ।
ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਤਿੰਨ ਕਰੋੜ, 29 ਲੱਖ, ਤਿੰਨ ਹਜ਼ਾਰ ਲੋਕ ਇਨਫੈਕਟਡ ਹੋਏ ਹਨ। ਇਨ੍ਹਾਂ 'ਚੋਂ 4 ਲੱਖ, 39 ਹਜ਼ਾਰ, 895 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ, 20 ਲੱਖ, 63 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆ ਚਾਰ ਲੱਖ ਹੈ। ਕੁੱਲ ਤਿੰਨ ਲੱਖ, 99 ਹਜ਼ਾਰ, 778 ਲੋਕ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।]
ਭਾਰਤ ਦੀ ਸਥਿਤੀ
ਕੋਰੋਨਾ ਦੇ ਕੁੱਲ ਮਾਮਲੇ- ਤਿੰਨ ਕਰੋੜ, 29 ਲੱਖ, ਤਿੰਨ ਹਜ਼ਾਰ, 289
ਕੁੱਲ ਡਿਸਚਾਰਜ- ਤਿੰਨ ਕਰੋੜ, 20 ਲੱਖ, 63 ਹਜ਼ਾਰ, 616
ਕੁੱਲ ਐਕਟਿਵ ਕੇਸ- ਤਿੰਨ ਲੱਖ, 99 ਹਜ਼ਾਰ, 778
ਕੁੱਲ ਮੌਤਾਂ- ਚਾਰ ਲੱਖ, 39 ਹਜ਼ਾਰ, 895
ਕੁੱਲ ਟੀਕਾਕਰਨ- 67 ਕਰੋੜ, 9 ਲੱਖ, 59 ਹਜ਼ਾਰ ਡੋਜ਼ ਦਿੱਤੀ ਗਈ।
ਕੇਰਲ 'ਚ ਸਭ ਤੋਂ ਜ਼ਿਆਦਾ ਕੋਰੋਨਾ ਦਾ ਪ੍ਰਕੋਪ
ਦੇਸ਼ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਕੇਰਲ ਤੋਂ ਆ ਰਹੇ ਹਨ। ਕੇਰਲ 'ਚ ਬੀਤੇ ਦਿਨ ਕੋਵਿਡ ਦੇ 32,097 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੋਰੋਨਾ ਵਾਇਰਸ ਇਨਫੈਕਟਡ ਮਰੀਜ਼ਾਂ ਦੀ ਕੁੱਲ ਸੰਖਿਆ ਵਧ ਕੇ 41 ਲੱਖ, 22 ਹਜ਼ਾਰ, 133 ਹੋ ਗਈ ਹੈ। ਜਦਕਿ 188 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਸੰਖਿਆ 21,149 'ਤੇ ਪਹੁੰਚ ਗਈ। ਕੇਰਲ 'ਚ ਇਨਫੈਕਸ਼ਨ ਦਰ 18.41 ਫੀਸਦ ਹੋ ਗਈ ਹੈ।
67 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਗਈ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਦੋ ਸਤੰਬਰ ਤਕ ਦੇਸ਼ ਭਰ 'ਚ 67 ਕਰੋੜ, 9 ਲੱਖ, 59 ਹਜ਼ਾਰ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 74.84 ਲੱਖ ਟੀਕੇ ਲਾਏ ਗਏ। ICMR ਦੇ ਮੁਤਾਬਕ ਹੁਣ ਤਕ 52 ਕਰੋੜ, 65 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ 16.66 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਸ ਦਾ ਪੌਜ਼ਿਟੀਵਿਟੀ ਰੇਟ ਤਿੰਨ ਫੀਸਦ ਤੋਂ ਘੱਟ ਹੈ