ਥਰ-ਥਰ ਕੰਬਣਗੇ ਗੁਆਂਢੀ ਦੇਸ਼! ਅਮਰੀਕਾ ਨੇ ਭਾਰਤ ਨੂੰ ਘਾਤਕ ਫਾਈਟਰ ਜੈੱਟ ਬਣਾਉਣ ਲਈ ਦਿੱਤਾ ਖਾਸ ਇੰਜਣ, ਜਾਣੋ ਕਿਵੇਂ ਵਧੇਗੀ ਤਾਕਤ
ਭਾਰਤ ਨੂੰ ਅਮਰੀਕਾ ਵੱਲੋਂ ਇੱਕ ਵੱਡੀ ਖ਼ੁਸ਼ਖਬਰੀ ਮਿਲੀ ਹੈ। ਜੈੱਟ ਇੰਜਣ ਬਣਾਉਣ ਵਾਲੀ ਕੰਪਨੀ GE ਨੇ ਭਾਰਤ ਨੂੰ ਆਪਣਾ ਦੂਜਾ GE-404 ਇੰਜਣ ਸੌਂਪ ਦਿੱਤਾ ਹੈ। ਇਹ ਇੰਜਣ ਹਲਕੇ ਲੜਾਕੂ ਜਹਾਜ਼ਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਸਨੂੰ LCA...

ਭਾਰਤ ਨੂੰ ਅਮਰੀਕਾ ਵੱਲੋਂ ਇੱਕ ਵੱਡੀ ਖ਼ੁਸ਼ਖਬਰੀ ਮਿਲੀ ਹੈ। ਜੈੱਟ ਇੰਜਣ ਬਣਾਉਣ ਵਾਲੀ ਕੰਪਨੀ GE ਨੇ ਭਾਰਤ ਨੂੰ ਆਪਣਾ ਦੂਜਾ GE-404 ਇੰਜਣ ਸੌਂਪ ਦਿੱਤਾ ਹੈ। ਇਹ ਇੰਜਣ ਹਲਕੇ ਲੜਾਕੂ ਜਹਾਜ਼ਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਸਨੂੰ LCA (ਲਾਈਟ ਕੰਬੈਟ ਏਅਰਕ੍ਰਾਫਟ) ਤੇਜਸ ਮਾਰਕ-1A ਵਿੱਚ ਲਗਾਇਆ ਜਾ ਸਕਦਾ ਹੈ। ਇਹ ਵੀ ਮਹੱਤਵਪੂਰਨ ਹੈ ਕਿ ਇਸ ਵਿੱਤ ਵਰ੍ਹੇ ਦੌਰਾਨ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) ਨੂੰ ਅਜਿਹੇ ਕੁੱਲ 12 ਇੰਜਣ ਮਿਲਣ ਦੀ ਸੰਭਾਵਨਾ ਹੈ।
ANI ਦੀ ਰਿਪੋਰਟ ਮੁਤਾਬਕ ਭਾਰਤ ਨੂੰ ਦੂਜਾ GE-404 ਇੰਜਣ ਮਿਲ ਚੁੱਕਾ ਹੈ। ਭਾਰਤੀ ਹਵਾਈ ਸੈਨਾ ਨੇ 83 LCA ਮਾਰਕ-1A ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਹੈ। ਰੱਖਿਆ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ 97 ਹੋਰ ਅਜਿਹੇ ਜਹਾਜ਼ ਖਰੀਦਣ ਦਾ ਪ੍ਰਸਤਾਵ ਵੀ ਅੰਤਿਮ ਚਰਣ 'ਚ ਹੈ। ਇਹ ਨਵਾਂ ਵਿਕਾਸ ਭਾਰਤੀ ਵਾਯੂ ਸੈਨਾ ਦੀ ਤਾਕਤ ਨੂੰ ਹੋਰ ਵਧਾਏਗਾ ਅਤੇ ਗੁਆਂਢੀ ਦੇਸ਼ ਪਾਕਿਸਤਾਨ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਭਾਰਤ ਨੇ ਜਨਰਲ ਇਲੈਕਟ੍ਰਿਕ ਨਾਲ ਕੀਤਾ ਸੀ ਸਮਝੌਤਾ
ਇੱਕ ਰਿਪੋਰਟ ਦੇ ਅਨੁਸਾਰ, ਰੱਖਿਆ ਸਕੱਤਰ ਰਾਜੇਸ਼ ਸਿੰਘ ਨੇ ਦੱਸਿਆ ਕਿ ਭਾਰਤ ਦੇ ਤੇਜਸ ਮਾਰਕ-1ਏ ਲੜਾਕੂ ਜਹਾਜ਼ਾਂ ਲਈ GE (ਜਨਰਲ ਇਲੈਕਟ੍ਰਿਕ) ਦੇ F404-IN20 ਇੰਜਣਾਂ ਦੀ ਸਪਲਾਈ ਮੁੜ ਸ਼ੁਰੂ ਹੋ ਗਈ ਹੈ। GE ਮਾਰਚ 2026 ਤੋਂ ਹਰ ਮਹੀਨੇ ਦੋ ਇੰਜਣ ਭੇਜ ਸਕੇਗੀ। ਭਾਰਤ ਨੇ 2021 ਵਿੱਚ ਜਨਰਲ ਇਲੈਕਟ੍ਰਿਕ ਨਾਲ 761 ਮਿਲੀਅਨ ਡਾਲਰ ਦਾ ਇਕ ਸਮਝੌਤਾ ਕੀਤਾ ਸੀ, ਜਿਸ ਤਹਿਤ ਇਹ ਇੰਜਣ ਖਰੀਦੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























