ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਭਾਰਤ ਦਾ ਚੌਥਾ ਨੰਬਰ
ਪਿਛਲੇ 24 ਘੰਟਿਆਂ 'ਚ ਭਾਰਤ 'ਚ ਹੁਣ ਤਕ ਇਕ ਦਿਨ ਦੇ ਸਭ ਤੋਂ ਵੱਧ 10,956 ਨਵੇਂ ਕੇਸ ਆਏ ਤੇ 396 ਮੌਤਾਂ ਹੋ ਗਈਆਂ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 2,97,535 ਹੋ ਗਏ ਹਨ। ਇਨ੍ਹਾਂ 'ਚੋਂ 1,41,842 ਐਕਟਿਵ ਕੇਸ ਹਨ ਜਦਕਿ 1,47,195 ਲੋਕ ਠੀਕ ਹੋ ਚੁੱਕੇ ਹਨ। ਭਾਰਤ 'ਚ ਮੌਤਾਂ ਦਾ ਕੁੱਲ ਅੰਕੜਾ 8,498 'ਤੇ ਪਹੁੰਚ ਚੁੱਕਾ ਹੈ।
ਨਵੀਂ ਦਿੱਲੀ: ਭਾਰਤ ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਦੁਨੀਆਂ ਦਾ ਚੌਥਾ ਸਭ ਤੋਂ ਵੱਧ ਇਨਫੈਕਟਡ ਦੇਸ਼ ਬਣ ਗਿਆ ਹੈ। ਪਿਛਲੇ ਕੁਝ ਦਿਨਾਂ 'ਚ ਭਾਰਤ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ। ਇਸੇ ਕਾਰਨ ਇਕ ਦਿਨ ਹੀ ਸਪੇਨ ਤੇ ਯੂਕੇ ਨੂੰ ਪਛਾੜਦਿਆਂ ਭਾਰਤ ਨੇ ਚੌਥਾ ਸਥਾਨ ਮੱਲ ਲਿਆ ਹੈ।
ਪਿਛਲੇ 24 ਘੰਟਿਆਂ 'ਚ ਭਾਰਤ 'ਚ ਹੁਣ ਤਕ ਇਕ ਦਿਨ ਦੇ ਸਭ ਤੋਂ ਵੱਧ 10,956 ਨਵੇਂ ਕੇਸ ਆਏ ਤੇ 396 ਮੌਤਾਂ ਹੋ ਗਈਆਂ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 2,97,535 ਹੋ ਗਏ ਹਨ। ਇਨ੍ਹਾਂ 'ਚੋਂ 1,41,842 ਐਕਟਿਵ ਕੇਸ ਹਨ ਜਦਕਿ 1,47,195 ਲੋਕ ਠੀਕ ਹੋ ਚੁੱਕੇ ਹਨ। ਭਾਰਤ 'ਚ ਮੌਤਾਂ ਦਾ ਕੁੱਲ ਅੰਕੜਾ 8,498 'ਤੇ ਪਹੁੰਚ ਚੁੱਕਾ ਹੈ।
ਭਾਰਤ ਅੱਗੇ ਹੁਣ ਤਿੰਨ ਦੇਸ਼ ਬਚੇ ਹਨ। ਅਮਰੀਕਾ, ਰੂਸ ਤੇ ਬ੍ਰਾਜ਼ੀਲ। ਜੇਕਰ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਰਫ਼ਤਾਰ ਏਸੇ ਤਰ੍ਹਾਂ ਰਹੀ ਤਾਂ 25 ਤੋਂ 30 ਅਗਸਤ ਦਰਮਿਆਨ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਜਾਵੇਗਾ।
ਬ੍ਰਾਜ਼ੀਲ 'ਚ ਉਦੋਂ ਤਕ ਹਾਲਾਤ ਹੋਰ ਬਦਤਰ ਹੋ ਜਾਣਗੇ। ਜੇਕਰ ਮੌਜੂਦਾ ਸਮੇਂ ਵਾਂਗ ਬ੍ਰਾਜ਼ੀਲ 'ਚ ਕੇਸ ਵਧਦੇ ਰਹੇ ਤਾਂ 25 ਜੁਲਾਈ ਤਕ ਉਹ ਅਮਰੀਕਾ ਨੂੰ ਪਿੱਛੇ ਛੱਡਦਿਆਂ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਪਹੁੰਚ ਜਾਵੇਗਾ।
ਕੋਰੋਨਾ ਤੋਂ ਪ੍ਰਭਾਵਿਤ ਸਿਖਰਲੇ 6 ਦੇਸ਼ਾਂ 'ਚ ਭਾਰਤ ਦਾ ਗ੍ਰੋਥ ਰੇਟ ਸਭ ਤੋਂ ਜ਼ਆਦਾ ਹੈ। ਇੱਥੇ ਇਨਫੈਕਸ਼ਨ ਦੀ ਦਰ 4.30% ਦੀ ਦਰ ਨਾਲ ਵਧ ਰਹੀ ਹੈ। ਬ੍ਰਾਜ਼ੀਲ 4.26% ਨਾਲ ਦੂਜੇ ਨੰਬਰ ਤੇ ਹੈ। ਇਹ ਅੰਕੜੇ WHO ਵੱਲੋਂ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ:- ਕੋਰੋਨਾ ਵਾਇਰਸ: ਹਸਪਤਾਲਾਂ 'ਚ ਲਵਾਰਸ ਲਾਸ਼ਾਂ ਦੇ ਢੇਰ , ਆਪਣਿਆਂ ਨੇ ਹੀ ਫੇਰਿਆ ਮੂੰਹ
- ਪੁੱਤ ਨੂੰ ਕੰਮ ਕਰਨ ਲਈ ਕਿਹਾ ਤਾਂ ਕਰ ਦਿੱਤਾ ਪਿਉ ਦਾ ਕਤਲ
- ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ’ਚ ਵੱਡੀ ਰੱਦੋਬਦਲ
- ਸ਼ਹੀਦ ਗੁਰਚਰਨ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ, ਮਾਪਿਆਂ ਨੂੰ ਪੁੱਤ ਦੀ ਸ਼ਹੀਦੀ 'ਤੇ ਮਾਣ
- ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ 'ਚੋਂ ਭਾਰਤ ਦਾ ਪੰਜਵਾਂ ਨੰਬਰ
- ਕੋਰੋਨਾ ਵਾਇਰਸ ਕਾਰਨ ਹੋ ਸਕਦੀਆਂ 5 ਤੋਂ 10 ਕਰੋੜ ਮੌਤਾਂ, ਖੋਜ 'ਚ ਵੱਡਾ ਖੁਲਾਸਾ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ