ਪੜਚੋਲ ਕਰੋ
ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਭਾਰਤ ਭੜਕਿਆ
ਜੰਮੂ-ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਭਾਰਤ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤ ਨੇ ਕਿਹਾ ਕਿ OHCHR ਦੀ ਰਿਪੋਰਟ ਫਰਜ਼ੀ ਤੇ ਦੁਰਭਾਵਨਾ ‘ਤੇ ਆਧਾਰਤ ਹੈ।

ਨਵੀਂ ਦਿੱਲੀ: ਜੰਮੂ-ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਭਾਰਤ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤ ਨੇ ਕਿਹਾ ਕਿ OHCHR ਦੀ ਰਿਪੋਰਟ ਫਰਜ਼ੀ ਤੇ ਦੁਰਭਾਵਨਾ ‘ਤੇ ਆਧਾਰਤ ਹੈ। ਇਹੀ ਨਹੀਂ ਭਾਰਤ ਨੇ ਕਿਹਾ ਕਿ ਰਿਪੋਰਟ ‘ਚ ਪਾਕਿਸਤਾਨ ਵੱਲੋਂ ਹੋਣ ਵਾਲੇ ਅੱਤਵਾਦ ਦੇ ਮੁੱਖ ਮੁੱਦੇ ਦੀ ਅਣਦੇਖੀ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਵਿੱਚ ਮਈ 2018 ਤੋਂ ਅਪਰੈਲ 2019 ਤੱਕ 12 ਮਹੀਨਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਹੋ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਾਲਤ ਬਾਰੇ ਨਾ ਭਾਰਤ ਤੇ ਨਾ ਹੀ ਪਾਕਿਸਤਾਨ ਗੰਭੀਰ ਹਨ। ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਜੰਮੂ ਕਸ਼ਮੀਰ ‘ਤੇ OHCHR ਦੀ ਰਿਪੋਰਟ ‘ਚ ਪੂਰਬ ਦੀਆਂ ਫਰਜ਼ੀ, ਦੁਰਭਾਵਨਾ ਤੋਂ ਪ੍ਰੇਰਿਤ ਗੱਲਾਂ ਨੂੰ ਹੀ ਬਰਕਰਾਰ ਰੱਖਿਆ ਹੈ।” ਉਨ੍ਹਾਂ ਨੇ ਕਿਹਾ, “ਭਾਰਤ ਨੇ ਮਨੁੱਖੀ ਅਧਿਕਾਰ ਦੇ ਲਈ OHCHR ਦੀ ਰਿਪੋਰਟ ਦੀ ਅਪਡੇਟ ‘ਤੇ ਸਖ਼ਤ ਵਿਰੋਧ ਕੀਤਾ ਹੈ। ਪਿਛਲੇ ਸਾਲ OHCHR ਨੇ ਕਸ਼ਮੀਰ ‘ਤੇ ਆਪਣੀ ਪਹਿਲੀ ਰਿਪੋਰਟ ਜਾਰੀ ਕੀਤੀ ਸੀ। ਉਸ ਤੋਂ ਬਾਅਦ ਅੱਜ ਉਸੇ ਰਿਪੋਰਟ ਦੀ ਅਗਲੀ ਕੜੀ ‘ਚ ਉਸ ਨੇ ਦਾਅਵਾ ਕੀਤਾ, “ਨਾ ਤਾਂ ਭਾਰਤ ਨੇ ਤੇ ਨਾ ਪਾਕਿਸਤਾਨ ਨੇ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਚੁੱਕਿਆ।”
ਰਵੀਸ਼ ਨੇ ਕਿਹਾ, “ਇਸ ਰਿਪੋਰਟ ‘ਚ ਕਹੀਆਂ ਗਈਆਂ ਗੱਲਾਂ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਏਕਤਾ ਦਾ ਉੱਲੰਘਣ ਕਰਦੀ ਹੈ। ਉਸ ‘ਚ ਸੀਮਾ ਪਾਰ ਅੱਤਵਾਦ ਦੇ ਮੁੱਖ ਮੁੱਦੇ ਦੀ ਅਣਗਹਿਲੀ ਕੀਤੀ ਗਈ ਹੈ।”MEA:Situation created by years of cross-border terrorist attacks from Pakistan has been ‘analysed’ without reference to its causality. Update seems to be contrived effort to create artificial parity b/w world’s largest democracy&a country that practices state-sponsored terrorism. https://t.co/ERjjf2un7F
— ANI (@ANI) 8 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















