ਪੜਚੋਲ ਕਰੋ
Advertisement
ਪਟੇਲ ਤੋਂ ਬਾਅਦ ਹੁਣ ਬਣੇਗੀ ਭਗਵਾਨ ਸ਼ਿਵ ਦੀ ਸਭ ਤੋਂ ਉੱਚੀ ਮੂਰਤ!
ਜੈਪੁਰ: ਹਾਲ ਹੀ ‘ਚ ਗੁਜਰਾਤ ‘ਚ ਨਰਮਦਾ ਦਰੀਆ ਕੰਢੇ ਸਰਦਾਰ ਵਲੱਭ ਭਾਈ ਪਟੇਲ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਹੁਣ ਖ਼ਬਰਾਂ ਨੇ ਕਿ ਰਾਜਸਥਾਨ ਦੇ ਨਾਥਦਵਾਰ ‘ਚ ਭਗਵਾਨ ਸ਼ਿਵ ਦੀ 351 ਫੁੱਟ ਉੱਚਾ ਬੁੱਤ ਬਣਨ ਜਾ ਰਿਹਾ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਇਸ ਦੇ ਅਗਲੇ ਸਾਲ ਮਾਰਚ ਤਕ ਬਣ ਜਾ ਦੀ ਉਮੀਦ ਹੈ।
ਉਦੈਪੁਰ ਤੋਂ 50 ਕਿਲੋਮੀਟਰ ਦੀ ਦੁਰੀ ‘ਤੇ ਸ਼੍ਰੀਨਾਥਦਵਾਰ ਦੇ ਗਣੇਸ਼ ਟੇਕਰੀ ‘ਚ ਸੀਮੇਂਟ ਕੰਕਰੀਟ ਨਾਲ ਬਣ ਰਹੀ ਇਸ ਮੂਰਤ ਦਾ ਲਗਭਗ 85 ਫ਼ੀਸਦ ਕੰਮ ਮੁਕਮਲ ਕਰ ਲਿਆ ਹੈ। ਇਸ ਯੋਜਨਾ ਦੇ ਮੋਢੀ ਰਾਜੇਸ਼ ਮਹਿਤਾ ਨੇ ਇਸ ਬਾਰੇ ਦੱਸਿਆ ਕਿ 351 ਫੁੱਟ ਉੱਚੀ ਸੀਮੇਂਟ ਕੰਕਰੀਟ ਨਾਲ ਬਣੀ ਸ਼ਿਵ ਦੀ ਮੂਰਤੀ ਦੁਨੀਆ ‘ਚ ਚੌਥੇ ਨੰਬਰ ਅਤੇ ਭਾਰਤ ‘ਚ ਦੂਜੇ ਨੰਬਰ ‘ਤੇ ਸਭ ਤੋਂ ਉੱਚਾ ਸਟੈਚੂ ਹੋਵੇਗਾ।
ਉਨ੍ਹਾਂ ਕਿਹਾ ‘ਮਿਰਾਜ ਗਰੁੱਪ’ ਦੇ ਡ੍ਰੀਮ ਪ੍ਰੋਜੈਕਟ ਦਾ ਲਗਭਰ 85 ਫੀਸਦ ਕੰਮ ਹੋ ਚੁੱਕਿਆ ਹੈ ਅਤੇ ਬਾਕੀ ਕੰਮ 2019 ਤਕ ਪੂਰਾ ਹੋ ਜਾਵੇਗਾ। ਇਸ ਮੂਰਤ ਦਾ ਨਿਰਮਾਣ ਗਣੇਸ਼ ਟੇਕਰੀ ‘ਚ 16 ਏਕੜ ਦੇ ਖੇਤਰ ਦੀ ਪਹਾੜੀ ‘ਤੇ ਕੀਤਾ ਜਾ ਰਿਹਾ ਹੈ। ਇਸ ਨੂੰ ਬਣਾਉਣ ਦਾ ਕੰਮ ਪਿਛਲੇ 4 ਸਾਲਾਂ ਤੋਂ ਚਲ ਰਿਹਾ ਹੈ।World’s Tallest Shiv Murti, Oden, Nathdwara World’s tallest Lord shiva statue (351 ft) under construction at Nathdwara, Rajasthan by Miraj Group. (via Instagram: Yashu_Sharma_Photography) pic.twitter.com/7QgVJg6hIa
— Tyrantasorus (@tyrantasorus) November 2, 2018
ਸ਼ਿਵ ਦੀ ਮੂਰਤੀ ਬਣਾਉਨ ਲਈ ਤਿੰਨ ਲੱਖ ਥੈਲੇ ਸੀਮੇਂਟ, 2500 ਟਨ ਐਂਗਲ, 2500 ਟਨ ਸਰੀਆ ਇਸਤੇਮਾਲ ਹੋ ਚੁੱਕਿਆ ਹੈ ਅਤੇ 750 ਕਾਰੀਗਰ ਇਸ ਨੂੰ ਬਣਾਉਨ ਲਈ ਮਹਿਨਤ ਕਰ ਰਹੇ ਹਨ। ਇਸ ਮੂਤਰੀ ਨੂੰ ਦੇਖਣ ਆਉਣ ਵਾਲੇ ਲੋਕਾਂ ਲਈ ਚਾਰ ਲਿਫਟਾਂ ਅਤੇ ਤਿੰਨ ਪੌੜੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੈਲਾਨੀ 280 ਫੁੱਟ ਉਚਾਈ ਤਕ ਜਾ ਸਕਦੇ ਹਨ। ਇਸ ਨੂੰ 20 ਕਿਲੋਮੀਟਰ ਦੂਰ ਕਾਂਕਰੋਲੀ ਫਲਾਈਓਵਰ ਤੋਂ ਵੀ ਦੇਖਿਆ ਜਾ ਸਕੇਗਾ ਅਤੇ ਰਾਤ ਨੂੰ ਇਸ ਬੁੱਤ ਨੂੰ ਦੇਖਣ ਲਈ ਖਾਸ ਲਾਈਟਾਂ ਲਗਾਈਆਂ ਜਾਣਗੀਆਂ। ਇਹ ਲਾਈਟਾਂ ਅਮਰੀਕਾ ਤੋਂ ਮੰਗਵਾਈਆਂ ਗਈਆਂ ਹਨ।Mahadev❤ World's largest(351ft.) Shiva Statue under construction in Rajsamand at Nathdwara Rangeelo Rajasthan😍 To know more about Rajasthan's culture and history, Click on the link given Below :https://t.co/YfuoSVPlr8#Rajasthan #mahadev #RangeeloRajasthan #IncredibleIndia pic.twitter.com/XfYEgGBRuc
— Oh My Rajasthan! (@OhMyRajasthan) August 18, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement