India-US Predator Deal: ਅਸਮਾਨ ਤੋਂ 'ਦੁਸ਼ਮਣ' 'ਤੇ ਵਰ੍ਹਣਗੇ ਹੈਲਫਾਈਰ ਮਿਜ਼ਾਈਲ-ਗਲਾਈਡਰ ਬੰਬ! ਅੱਜ ਭਾਰਤ ਵੱਲੋਂ ਕੀਤੀ ਡੀਲ ਮਚਾ ਦਏਗੀ ਤਰਥੱਲੀ
India-US Predator Deal: ਭਾਰਤ ਅਮਰੀਕਾ ਨਾਲ ਅੱਜ (15 ਅਕਤੂਬਰ) ਨੂੰ 31 ਹਥਿਆਰਬੰਦ MQ-9B ਪ੍ਰੀਡੇਟਰ ਡਰੋਨਾਂ ਲਈ 3.3 ਬਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖਤ ਕਰੇਗਾ। ਇਸ ਨਾਲ ਭਾਰਤ ਦੀ ਫੌਜੀ ਸਮਰੱਥਾ ਵਿੱਚ ਵਾਧਾ ਹੋਏਗਾ।
India-US Predator Deal: ਭਾਰਤ ਅਮਰੀਕਾ ਨਾਲ ਅੱਜ (15 ਅਕਤੂਬਰ) ਨੂੰ 31 ਹਥਿਆਰਬੰਦ MQ-9B ਪ੍ਰੀਡੇਟਰ ਡਰੋਨਾਂ ਲਈ 3.3 ਬਿਲੀਅਨ ਡਾਲਰ ਦੇ ਸਮਝੌਤੇ 'ਤੇ ਦਸਤਖਤ ਕਰੇਗਾ। ਇਸ ਨਾਲ ਭਾਰਤ ਦੀ ਫੌਜੀ ਸਮਰੱਥਾ ਵਿੱਚ ਵਾਧਾ ਹੋਏਗਾ। ਇਸ ਦਾ ਫਾਇਦਾ ਭਾਰਤ ਨੂੰ ਹਿੰਦ ਮਹਾਸਾਗਰ ਖੇਤਰ ਵਿੱਚ ਸਭ ਤੋਂ ਵੱਧ ਫਾਇਦਾ ਹੋਵੇਗਾ। ਇਸ ਖੇਤਰ ਵਿੱਚ ਚੀਨ ਆਪਣੀ ਸੈਨਿਕ ਤਾਕਤ ਨੂੰ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ।
ਭਾਰਤ ਸਰਕਾਰ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਪਹਿਲਾ ਦੇ ਦਿੱਤੀ ਸੀ। ਇਸ ਵਿੱਚ ਭਾਰਤ ਹੇਲਫਾਇਰ ਮਿਜ਼ਾਈਲ, ਜੀਬੀਯੂ-39ਬੀ ਪਰੀਸੀਜ਼ਨ-ਗਾਈਡਿਡ ਗਲਾਈਡ ਬੰਬ, ਨੇਵੀਗੇਸ਼ਨ ਸਿਸਟਮ, ਸੈਂਸਰ ਸੂਟ ਅਤੇ ਮੋਬਾਈਲ ਗਰਾਊਂਡ ਕੰਟਰੋਲ ਸਿਸਟਮ ਨਾਲ 31 ਰਿਮੋਟ-ਪਾਇਲਟ ਏਅਰਕ੍ਰਾਫਟ ਸਿਸਟਮ ਖਰੀਦੇਗਾ। ਉਨ੍ਹਾਂ ਦੀ ਡਿਲੀਵਰੀ ਲਗਭਗ ਚਾਰ ਸਾਲਾਂ ਵਿੱਚ ਸ਼ੁਰੂ ਹੋ ਜਾਵੇਗੀ।
3.3 ਬਿਲੀਅਨ ਡਾਲਰ ਦੀ ਹੈ ਡੀਲ
31 MQ-9B 'ਹੰਟਰ-ਕਿਲਰ' ਪ੍ਰੀਡੇਟਰ ਡਰੋਨ ਖਰੀਦਣ ਦੀ ਇਹ ਡੀਲ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਾਂਝੇਦਾਰੀ ਦਾ ਹਿੱਸਾ ਹੈ। ਇਹ ਡੀਲ 3.3 ਬਿਲੀਅਨ ਡਾਲਰ ਦੀ ਹੋਏਗੀ। ਇਸ ਦੇ ਤਹਿਤ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਤਾਲਮੇਲ ਮਜ਼ਬੂਤ ਹੋਵੇਗਾ। ਭਾਰਤ ਅਤੇ ਅਮਰੀਕਾ ਵਿਚਾਲੇ ਇਸ ਡੀਲ 'ਤੇ ਚੀਨ ਨਜ਼ਰ ਰੱਖ ਰਿਹਾ ਹੈ।
ਭਾਰਤ ਇਸ ਡੀਲ ਵਿੱਚ 31 ਉਚਾਈ ਅਤੇ ਲੰਬੀ ਦੂਰੀ 'ਤੇ ਉਡਾਣ ਭਰਨ ਵਾਲੇ ਰਿਮੋਟ ਕੰਟਰੋਲਡ ਏਅਰਕ੍ਰਾਫਟ ਵੀ ਖਰੀਦੇਗਾ। ਇਸ ਵਿੱਚ 15 ਸੀ ਗਾਰਡੀਅਨ ਡਰੋਨ ਜਲ ਸੈਨਾ ਲਈ ਅਤੇ 8-8 ਸਕਾਈ ਗਾਰਡੀਅਨ ਆਰਮੀ ਅਤੇ ਏਅਰ ਫੋਰਸ ਲਈ ਹੋਣਗੇ।
ਜਾਣੋ ਕੀ ਹੈ MQ-9B ਪ੍ਰੀਡੇਟਰ ਡਰੋਨ
MQ-9B ਪ੍ਰੀਡੇਟਰ ਡਰੋਨ ਇੱਕ ਅਤਿ-ਆਧੁਨਿਕ ਮਾਨਵ ਰਹਿਤ ਏਰੀਅਲ ਵਾਹਨ ਹੈ, ਇਹ ਰਿਮੋਟ ਤੋਂ ਚਲਾਇਆ ਜਾਂਦਾ ਹੈ। ਇਸਨੂੰ ਸ਼ਿਕਾਰੀ ਵੀ ਕਿਹਾ ਜਾਂਦਾ ਹੈ। ਇਹ ਹਥਿਆਰਾਂ ਨਾਲ ਲੈਸ ਹੈ। ਉਹ 40,000 ਫੁੱਟ ਤੋਂ ਉੱਪਰ ਦੀ ਉਚਾਈ 'ਤੇ ਲਗਭਗ 40 ਘੰਟਿਆਂ ਲਈ ਉੱਡਣ ਲਈ ਤਿਆਰ ਕੀਤੇ ਗਏ ਹਨ। ਇਹ ਡਰੋਨ ਲੇਜ਼ਰ ਗਾਈਡਡ ਮਿਜ਼ਾਈਲ, ਐਂਟੀ-ਟੈਂਕ ਮਿਜ਼ਾਈਲ ਅਤੇ ਐਂਟੀ-ਸ਼ਿਪ ਮਿਜ਼ਾਈਲ ਵਰਗੇ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹੋ ਸਕਦਾ ਹੈ।
ਇਸ ਡਰੋਨ ਦੀ ਮਦਦ ਨਾਲ ਅਮਰੀਕਾ ਨੇ 2022 'ਚ ਅਲਕਾਇਦਾ ਨੇਤਾ ਅਯਮਨ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਸੀ। MQ-9B ਦੀਆਂ ਸਮਰੱਥਾਵਾਂ ਨੂੰ ਚੀਨ ਦੇ ਮੌਜੂਦਾ ਹਥਿਆਰਬੰਦ ਡਰੋਨ ਜਿਵੇਂ ਕਿ Cai Hong-4 ਅਤੇ Wing Loong-II ਤੋਂ ਕਿਤੇ ਉੱਚਾ ਮੰਨਿਆ ਜਾਂਦਾ ਹੈ। ਇਹ ਚੀਨੀ ਡਰੋਨ ਪਾਕਿਸਤਾਨ ਨੂੰ ਭੇਜੇ ਜਾ ਰਹੇ ਹਨ।