G20 Summit 2023 In Delhi: ਭਾਰਤ ਦਾ ਚੀਨ ਨੂੰ ਸੁਨੇਹਾ! ਲੱਦਾਖ ਦੇ ਨਯੋਮਾ 'ਚ ਬਣੇਗਾ ਦੁਨੀਆ ਦਾ ਸਭ ਤੋਂ ਉੱਚਾ ਫਾਈਟਰ ਏਅਰਫੀਲਡ
G20 Summit 2023 In Delhi: ਭਾਰਤ ਅਤੇ ਚੀਨ ਵਿਚਾਲੇ ਰਿਸ਼ਤੇ ਵਿੱਚ ਖਟਾਸ ਦੀਆਂ ਖਬਰਾਂ ਦਰਮਿਆਨ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਜੀ-20 ਸ਼ਿਖਰ ਸੰਮੇਲਨ ਖਤਮ ਹੋਣ ਤੋਂ ਬਾਅਦ ਭਾਰਤ ਨੇ ਡ੍ਰੈਗਨ ਨੂੰ ਇੱਕ ਸਟ੍ਰਾਂਗ ਮੈਸੇਜ ਦਿੱਤਾ ਹੈ।
India China Relations: ਜੀ-20 ਸਿਖਰ ਸੰਮੇਲਨ ਖਤਮ ਹੋਣ ਤੋਂ ਕੁਝ ਮਿੰਟ ਬਾਅਦ ਹੀ ਭਾਰਤ ਨੇ ਚੀਨ ਨੂੰ ਵੱਡਾ ਸੰਦੇਸ਼ ਦਿੱਤਾ ਹੈ। ਭਾਰਤ ਲੱਦਾਖ ਦੇ ਨਯੋਮਾ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਲੜਾਕੂ ਹਵਾਈ ਖੇਤਰ ਦਾ ਨਿਰਮਾਣ ਕਰੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ 12 ਸਤੰਬਰ 2023 ਨੂੰ ਜੰਮੂ ਦੇ ਦੇਵਕ ਪੁਲ ਤੋਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।
LAC 'ਤੇ ਚੀਨ ਨਾਲ ਚੱਲ ਰਹੇ ਤਣਾਅ ਦਰਮਿਆਨ ਰੱਖਿਆ ਮੰਤਰਾਲੇ ਦੇ ਇਸ ਫੈਸਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪੂਰਬੀ ਲੱਦਾਖ ਵਿੱਚ ਮਹੱਤਵਪੂਰਨ ਨਯੋਮਾ ਪੱਟੀ ਵਿੱਚ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਵਲੋਂ ਇੱਕ ਨਵੇਂ ਹਵਾਈ ਖੇਤਰ ਦੇ ਨਿਰਮਾਣ ਵਿੱਚ ਕੁੱਲ 218 ਕਰੋੜ ਰੁਪਏ ਖਰਚੇ ਜਾਣਗੇ। ਸਰਹੱਦ 'ਤੇ ਚੀਨ ਨੂੰ ਸਖ਼ਤ ਟੱਕਰ ਦੇਣ ਲਈ ਇਸ ਏਅਰਫੀਲਡ ਦੀ ਉਸਾਰੀ ਨੂੰ ਬਹੁਤ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ, ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਸਾਈਟ X 'ਤੇ ਕਿਹਾ, “ਨਵੀਂ ਦਿੱਲੀ ਵਿੱਚ ਇਤਿਹਾਸਕ ਜੀ-20 ਸਿਖਰ ਸੰਮੇਲਨ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਦੀ ਪ੍ਰਧਾਨਗੀ ਨੇ ਵਿਸ਼ਵ ਮੰਚ ਉੱਤੇ ਇੱਕ ਅਮਿੱਟ ਛਾਪ ਛੱਡੀ ਹੈ।
Under India's G20 Presidency, the African Union has been given permanent membership in the Group, fostering inclusivity and deepening cooperation with Africa. The admission of the African Union into the G20 is a significant achievement for PM Modi’s 'Global South' initiative. 5/6
— Rajnath Singh (@rajnathsingh) September 10, 2023
ਇਹ ਵੀ ਪੜ੍ਹੋ: Punjab News: ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਚੰਗੇ ਭਵਿੱਖ ਲਈ ਕੁਝ ਸਾਲ ਪਹਿਲਾਂ ਗਿਆ ਸੀ ਵਿਦੇਸ਼
ਨਵੀਂ ਦਿੱਲੀ ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਹੋਈ ਸਹਿਮਤੀ ਵਿਸ਼ਵ ਭਰ ਵਿੱਚ ਭਰੋਸੇ ਦੀ ਘਾਟ ਨੂੰ ਪੂਰਾ ਕਰਨ, ਵਿਸ਼ਵ ਭਰ ਵਿੱਚ ਵਿਸ਼ਵਾਸ ਅਤੇ ਆਤਮਵਿਸ਼ਵਾਸ ਪੈਦਾ ਕਰਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ।"
ਉਨ੍ਹਾਂ ਅੱਗੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਿਸ਼ਵ ਗੁਰੂ' ਅਤੇ 'ਵਿਸ਼ਵ ਬੰਧੂ' ਦੋਵਾਂ ਵਜੋਂ ਭਾਰਤ ਦੀ ਤਾਕਤ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਹੈ।"
ਦੋਹਾਂ ਦੇਸ਼ਾਂ ਵਿਚਾਲੇ ਤਣਾਅ ਜਾਰੀ
ਪੂਰਬੀ ਲੱਦਾਖ ਵਿੱਚ ਨਯੋਮਾ ਐਡਵਾਂਸਡ ਲੈਂਡਿੰਗ ਗਰਾਊਂਡ ਤਿੰਨ ਸਾਲ ਪਹਿਲਾਂ ਤੋਂ ਵਰਤਿਆ ਜਾ ਰਿਹਾ ਹੈ। ਚੀਨ ਨਾਲ ਸਰਹੱਦ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ, ਇਸ ਦੀ ਵਰਤੋਂ ਫੌਜਾਂ ਅਤੇ ਸਮੱਗਰੀ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਸਾਲ 2020 'ਚ ਗਲਵਾਨ 'ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ: G20 Summit 2023 India: ਰਿਸ਼ੀ ਸੁਨਕ ਸਾਹਮਣੇ PM ਮੋਦੀ ਨੇ ਚੁੱਕਿਆ ਖ਼ਾਲਿਸਤਾਨ ਸਮਰਥਕਾਂ ਦਾ ਮੁੱਦਾ, ਜਾਣੋ ਕੀ ਕਿਹਾ