ਪੜਚੋਲ ਕਰੋ
Advertisement
ਪਾਕਿ ਸਰਹੱਦ 'ਤੇ ਭਾਰਤੀ ਹਵਾਈ ਫ਼ੌਜ ਨੇ ਭਰੀਆਂ ਜੰਗੀ ਮਸ਼ਕਾਂ, ਲੋਕਾਂ ਨੂੰ ਪਈਆਂ ਭਾਜੜਾਂ
ਅੰਮ੍ਰਿਤਸਰ: ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੇ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਵੀਰਵਾਰ ਰਾਤ ਜੰਗੀ ਮਸ਼ਕਾਂ ਭਰੀਆਂ। ਰਾਤ ਤਕਰੀਬਨ ਡੇਢ ਵਜੇ ਲੜਾਕੂ ਜਹਾਜ਼ਾਂ ਦੇ ਖੜਾਕ ਸੁਣ ਲੋਕ ਸਹਿਮ ਗਏ ਤੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਉਣੇ ਸ਼ੁਰੂ ਕਰ ਦਿੱਤੇ।
ਯਾਦ ਰਹੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਪਾਕਿ ਫ਼ੌਜ ਨੇ ਅਜਿਹਾ ਹੀ ਅਭਿਆਸ ਕੀਤਾ ਸੀ। ਭਾਰਤੀ ਫ਼ੌਜ ਨੂੰ ਵੀ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਕਰਨ ਲੋਕਾਂ ਦੇ ਮਨ ਵਿੱਚ ਕਈ ਕਿਸਮ ਦੇ ਤੌਖ਼ਲੇ ਪੈਦਾ ਹੋ ਗਏ।
ਅੰਮ੍ਰਿਤਸਰ ਵਿੱਚ ਲੋਕਾਂ ਨੇ ਕਈ ਵਾਰ ਧਮਾਕੇ ਜਿਹੀਆਂ ਆਵਾਜ਼ਾਂ ਵੀ ਸੁਣੀਆਂ ਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਇਸ ਤੋਂ ਬਾਅਦ ਟਵਿੱਟਰ 'ਤੇ #Amritsar ਟ੍ਰੈਂਡ ਵੀ ਕੀਤਾ। ਹਾਲਾਂਕਿ, ਅੰਮ੍ਰਿਤਸਰ ਦੇ ਏਡੀਸੀਪੀ ਨੇ ਰਾਤ ਨੂੰ ਬਿਆਨ ਜਾਰੀ ਕਰ ਲੋਕਾਂ ਨੂੰ ਭੈਅ ਮੁਕਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਫਵਾਹਾਂ 'ਤੇ ਭਰੋਸਾ ਨਾ ਕਰਨ ਦੀ ਅਪੀਲ ਵੀ ਕੀਤੀ।Loud sounds heard in amritsar at 1:15 am. And some are saying that two fighter jets were flying above so it can be the sonic boom of the jets Authorities please clarify #amritsar @aajtak @ptcnews @cpamritsar
— sushantjoshi (@sushantjoshi008) March 14, 2019
ਦੋ ਦਿਨ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਰਾਡਾਰ ਨੇ ਦੋ ਪਾਕਿਸਤਾਨੀ ਹਵਾਈ ਫ਼ੌਜ ਦੇ ਜ਼ਹਾਜ਼ਾਂ ਦੀ ਮੌਜੂਦਗੀ ਦੇਖੀ ਸੀ। ਇਹ ਜਹਾਜ਼ ਐਲਓਸੀ ਦੇ 10 ਕਿਲੋਮੀਟਰ ਨੇੜਿਓਂ ਲੰਘ ਰਹੇ ਸੀ। ਸਰਹੱਦ 'ਤੇ ਲੋਕਾਂ ਨੂੰ ਜੈੱਟ ਜਹਾਜ਼ਾਂ ਦੇ ਆਵਾਜ਼ ਦੀ ਗਤੀ ਦੇ ਤੇਜ਼ ਚੱਲਣ ਕਾਰਨ ਪੈਦਾ ਹੋਈ ਕੰਨ ਪਾੜਵੀਂ ਆਵਾਜ਼ (ਸੁਪਰਸੌਨਿਕ ਬੂਮ) ਸੁਣਾਈ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਬੰਬ ਦੇ ਧਮਾਕੇ ਸਮਝ ਲਿਆ।I just heard what sounds like 2 bomb blast at 1:15 am. Is that what it is? #amritsarblast #amritsar @cnnbrk @aajtak @ndtvfeed
— Amandeep saini (@aman_saini) March 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement