Jammu Kashmir Encounter: ਅਖਨੂਰ ਮੁਕਾਬਲੇ 'ਚ ਭਾਰਤੀ ਫੌਜ ਦੇ 'ਫੈਂਟਮ' ਦੀ ਮੌਤ, ਇੱਕ ਅੱਤਵਾਦੀ ਵੀ ਢੇਰ
Akhnoor Encounter: ਜੰਮੂ-ਕਸ਼ਮੀਰ ਦੇ ਅਖਨੂਰ 'ਚ ਫੌਜ ਦੇ ਵਾਹਨ 'ਤੇ ਹੋਏ ਹਮਲੇ ਤੋਂ ਬਾਅਦ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇੱਕ ਅੱਤਵਾਦੀ ਮਾਰਿਆ ਗਿਆ ਹੈ, ਦੋ ਦੀ ਤਲਾਸ਼ ਜਾਰੀ ਹੈ।
Anti Terrorist Operation: ਸੋਮਵਾਰ (28 ਅਕਤੂਬਰ) ਸਵੇਰੇ ਸੁੰਦਰਬਨੀ ਸੈਕਟਰ ਦੇ ਆਸਨ ਨੇੜੇ ਫੌਜ ਦੇ ਕਾਫਲੇ 'ਤੇ ਅੱਤਵਾਦੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਭਾਰਤੀ ਫੌਜ ਦੇ ਕੁੱਤੇ ਫੈਂਟਮ ਦੀ ਮੌਤ ਹੋ ਗਈ। ਵ੍ਹਾਈਟ ਨਾਈਟ ਕੋਰ ਨੇ ਫੌਜ ਦੇ ਕੁੱਤੇ ਦੀ ਮੌਤ ਦੀ ਜਾਣਕਾਰੀ ਦਿੱਤੀ।
ਵ੍ਹਾਈਟ ਨਾਈਟ ਕੋਰ ਨੇ ਟਵੀਟ ਕੀਤਾ, "ਜਦੋਂ ਸਾਡੇ ਸੈਨਿਕ ਫਸੇ ਹੋਏ ਅੱਤਵਾਦੀਆਂ ਨੂੰ ਘੇਰ ਰਹੇ ਸਨ, ਫੈਂਟਮ ਨੇ ਦੁਸ਼ਮਣ ਦੀ ਗੋਲੀਬਾਰੀ ਦਾ ਸਾਹਮਣਾ ਕੀਤਾ, ਜਿਸ ਕਰਕੇ ਉਸ ਨੂੰ ਕਾਫੀ ਸੱਟਾਂ ਲੱਗੀਆਂ। ਉਸ ਦੀ ਹਿੰਮਤ, ਵਫ਼ਾਦਾਰੀ ਅਤੇ ਸਮਰਪਣ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ। "ਆਪਰੇਸ਼ਨ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਹੈ ਅਤੇ ਹੁਣ ਤੱਕ ਯੁੱਧ ਦੇ ਸਮਾਨ ਬਰਾਮਦ ਕੀਤੇ ਗਏ ਹਨ।
ਬੈਲਜੀਅਨ ਮਾਲੀਨੋਇਸ ਨਸਲ ਦਾ ਸੀ ਫੈਂਟਮ
ਵ੍ਹਾਈਟ ਨਾਈਟ ਕੋਰ ਨੇ ਟਵਿੱਟਰ 'ਤੇ ਲਿਖਿਆ, "ਅਸੀਂ ਆਪਣੇ ਸੱਚੇ ਹੀਰੋ - ਇੱਕ ਬਹਾਦਰ ਭਾਰਤੀ ਫੌਜ ਦੇ ਕੁੱਤੇ, ਫੈਂਟਮ ਦੀ ਸਰਵਉੱਚ ਕੁਰਬਾਨੀ ਨੂੰ ਸਲਾਮ ਕਰਦੇ ਹਾਂ।" ਇਹ ਬੈਲਜੀਅਨ ਮਾਲੀਨੋਇਸ ਕੁੱਤਾ ਸੀ, ਜਿਸਦਾ ਜਨਮ 25 ਮਈ 2020 ਨੂੰ ਹੋਇਆ ਸੀ। ਫੌਜ ਨੇ ਅੱਗੇ ਦੱਸਿਆ ਕਿ ਚੱਲ ਰਹੇ ਆਪਰੇਸ਼ਨ 'ਚ ਇਕ ਅੱਤਵਾਦੀ ਮਾਰਿਆ ਗਿਆ ਹੈ ਅਤੇ ਹੁਣ ਤੱਕ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।
ਪਹਿਲੀ ਵਾਰ ਲਾਏ ਗਏ BMP-2
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਅੱਤਵਾਦੀਆਂ ਨੇ ਜੰਮੂ ਖੇਤਰ ਦੇ ਅਖਨੂਰ ਸੈਕਟਰ 'ਚ ਫੌਜ ਦੇ ਕਾਫਲੇ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਐਂਬੂਲੈਂਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਬਾਅਦ ਵਿਸ਼ੇਸ਼ ਬਲਾਂ ਨੇ ਇੱਕ ਆਪਰੇਸ਼ਨ ਚਲਾਇਆ, ਜਿਸ ਵਿੱਚ ਇੱਕ ਹਮਲਾਵਰ ਮਾਰਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਵਾਰ, ਸੈਨਾ ਨੇ ਖੌਰ ਦੇ ਭੱਠਲ ਖੇਤਰ ਵਿੱਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨੇੜੇ ਜੋਗਵਾਨ ਪਿੰਡ ਵਿੱਚ ਅੱਸਨ ਮੰਦਰ ਦੇ ਨੇੜੇ ਹਮਲੇ ਵਾਲੀ ਥਾਂ ਦੇ ਆਲੇ-ਦੁਆਲੇ ਨਿਗਰਾਨੀ ਅਤੇ ਘੇਰਾਬੰਦੀ ਨੂੰ ਮਜ਼ਬੂਤ ਕਰਨ ਲਈ ਆਪਣੇ ਚਾਰ BMP-II ਪੈਦਲ ਲੜਾਕੂ ਵਾਹਨਾਂ ਨੂੰ ਤਾਇਨਾਤ ਕੀਤਾ ਹੈ।
ਇਸ ਤੋਂ ਪਹਿਲਾਂ ਦਿਨ 'ਚ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਦੇ ਅਖਨੂਰ ਦੇ ਬਟੱਲ ਇਲਾਕੇ 'ਚ ਆਸਨ ਮੰਦਰ ਨੇੜੇ ਤਿੰਨ ਅੱਤਵਾਦੀਆਂ ਨੂੰ ਦੇਖਿਆ ਗਿਆ ਸੀ। ਇਨ੍ਹਾਂ 'ਚੋਂ ਇਕ ਅੱਤਵਾਦੀ ਮਾਰਿਆ ਗਿਆ ਹੈ, ਜਦਕਿ ਦੋ ਦੀ ਭਾਲ ਕੀਤੀ ਜਾ ਰਹੀ ਹੈ।