ਚੀਨ ਨਾਲ ਹੋਈ ਝੜਪ ਮਗਰੋਂ ਤਿੰਨਾਂ ਫੌਜਾਂ ਨੇ ਵਧਾਈ ਚੌਕਸੀ, ਐਲਏਸੀ 'ਤੇ ਹਾਈ ਅਲਰਟ
ਗਲਵਾਨ ਘਾਟੀ 'ਚ ਸੋਮਵਾਰ ਰਾਤ ਚੀਨੀ ਫੌਜ ਨਾਲ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਜਲਸੈਨਾ ਨੂੰ ਹਿੰਦ ਮਹਾਸਾਗਰ ਖੇਤਰ 'ਚ ਸਾਵਧਾਨੀ ਵਧਾ ਦੇਣ ਲਈ ਕਿਹਾ ਗਿਆ ਹੈ।
ਨਵੀਂ ਦਿੱਲੀ: ਪੂਰਬੀ ਲੱਦਾਖ ਚ ਗਲਵਾਨ ਘਾਟੀ 'ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਹੋਈ ਝੜਪ ਦੇ ਮੱਦੇਨਜ਼ਰ ਚੀਨ ਦੇ ਨਾਲ ਲੱਗਦੀ ਕਰੀਬ 3500 ਕਿਮੀ ਸਰਹੱਦ 'ਤੇ ਭਾਰਤੀ ਥਲ ਸੈਨਾ ਤੇ ਹਵਾਈ ਸੈਨਾ ਨੇ ਮੋਰਚਿਆਂ 'ਤੇ ਸਥਿਤ ਟਿਕਾਣਿਆਂ ਨੂੰ ਹਾਈ ਅਲਰਟ ਕਰ ਦਿੱਤਾ ਹੈ।
ਗਲਵਾਨ ਘਾਟੀ 'ਚ ਸੋਮਵਾਰ ਰਾਤ ਚੀਨੀ ਫੌਜ ਨਾਲ ਹੋਈ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਭਾਰਤੀ ਜਲਸੈਨਾ ਨੂੰ ਹਿੰਦ ਮਹਾਸਾਗਰ ਖੇਤਰ 'ਚ ਸਾਵਧਾਨੀ ਵਧਾ ਦੇਣ ਲਈ ਕਿਹਾ ਗਿਆ ਹੈ। ਜਿੱਥੇ ਚੀਨੀ ਜਲਸੈਨਾ ਦੀਆਂ ਨਿਯਮਿਤ ਤੌਰ 'ਤੇ ਗਤੀਵਿਧੀਆਂ ਹੁੰਦੀਆਂ ਹਨ।
ਸੂਤਰਾਂ ਮੁਤਾਬਕ ਅਰੁਣਾਚਲ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਲੱਦਾਖ 'ਚ ਐਲਏਸੀ ਕੋਲ ਮੋਰਚਿਆਂ 'ਤੇ ਤਾਇਨਾਤ ਸਾਰੇ ਟਿਕਾਣਿਆਂ 'ਤੇ ਟੁਕੜੀਆਂ ਲਈ ਫੌਜ ਪਹਿਲਾਂ ਹੀ ਵਾਧੂ ਜਵਾਨ ਭੇਜ ਚੁੱਕੀ ਹੈ। ਤਿੰਨਾਂ ਫੌਜ ਮੁਖੀਆਂ ਅਤੇ ਪ੍ਰਮੁੱਖ ਫੌਜ ਮੁਖੀ ਜਨਰਲ ਬਿਪਿਨ ਰਾਵਤ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਤਿੰਨਾਂ ਬਲਾਂ ਲਈ ਅਲਰਟ ਦਾ ਪੱਧਰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਵਾਇਰਸ: ਦਿੱਲੀ 'ਚ ਟੈਸਟ ਪ੍ਰਕਿਰਿਆ ਹੋਈ ਤੇਜ਼, ਜਾਂਚ ਲਈ 2400 ਰੁਪਏ ਕੀਮਤ ਨਿਰਧਾਰਤ