ਪੜਚੋਲ ਕਰੋ
Advertisement
ਭਾਰਤੀ ਫ਼ੌਜ ਨੇ ਪਾਕਿਸਤਾਨ ਦਾ ਹਥਿਆਰਾਂ ਨਾਲ ਲੱਦਿਆ ਡਰੋਨ ਸੁੱਟਿਆ
ਡਰੋਨ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਫਰ ਯਾਨੀ ਕਿ ਬਲੇਡ ਅੱਠ ਫੁੱਟ ਤੱਕ ਲੰਮੇ ਸਨ। ਇਸ ਡਰੋਨ ਨੂੰ ਭਾਰਤ ਦੀ ਪਨਸਰ ਪੋਸਟ ਦੇ ਠੀਕ ਸਾਹਮਣੇ ਸਰਹੱਦ ਪਾਰ ਬਣੀ ਪਾਕਿਸਤਾਨੀ ਪਿਕੇਟ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਕਠੂਆ ਚ ਪਾਕਿਸਤਾਨੀ ਅੰਤਰ ਰਾਸ਼ਟਰੀ ਸਰਹੱਦ ਤੇ ਤਾਇਨਾਤ ਬੀਐਸਐਫ ਨੇ ਸ਼ਨੀਵਾਰ ਸਵੇਰ ਵੇਲੇ ਇਕ ਪਾਕਿਸਤਾਨੀ ਡਰੋਨ ਤਬਾਹ ਕਰ ਦਿੱਤਾ। ਇਸ ਡਰੋਨ ਜ਼ਰੀਏ ਪਾਕਿਸਤਾਨ ਹਥਿਆਰਾਂ ਦੀ ਖੇਪ ਭਾਰਤ ਚ ਭੇਜਣ ਦੀ ਫਿਰਾਕ ਚ ਸੀ।
ਇਸ ਡਰੋਨ ਦੇ ਬਲੇਡ ਅੱਠ ਫੁੱਟ ਲੰਬੇ ਸਨ। ਇਸ ਡਰੋਨ ਨੂੰ ਪਾਕਿਸਤਾਨ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਡਰੋਨ ਨਾਲ M4 ਰਾਇਫਲ, ਗ੍ਰੇਨੇਡ ਤੇ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਹਥਿਆਰਾਂ ਦੀ ਇਹ ਖੇਪ ਅਲੀ ਭਾਈ ਨਾਂਅ ਦੇ ਅੱਤਵਾਦੀ ਲਈ ਸੀ। ਇਸ ਤੋਂ ਪਹਿਲਾਂ ਜੰਮੂ ਦੇ ਨਗਰੋਟਾ ਵਿੱਚ ਮੁਕਾਬਲੇ ਦੌਰਾਨ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਕੋਲੋਂ ਵੀ ਬਰਾਮਦ ਕੀਤੇ ਗਏ ਸਨ।
Pakistani spy drone carrying weapons shot down by BSF at J-K's KathuaRead @ANI Story | https://t.co/gwXOF3rUH4 pic.twitter.com/T7J7Neeb1S— ANI Digital (@ani_digital) June 20, 2020ਜੰਮੂ-ਕਸ਼ਮੀਰ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਡਰੋਨ ਜ਼ਰੀਏ ਭਾਰਤੀ ਸਰਹੱਦ ਚ ਹਥਿਆਰ ਪਹੁੰਚਾਉਣ ਦੀ ਇਕ ਹੋਰ ਸਾਜ਼ਿਸ਼ ਨਾਕਾਮ ਕੀਤੀ ਹੈ। ਇਹ ਡਰੋਨ ਕਿੰਨਾ ਵੱਡਾ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਫਰ ਯਾਨੀ ਕਿ ਬਲੇਡ ਅੱਠ ਫੁੱਟ ਤੱਕ ਲੰਮੇ ਸਨ। ਇਸ ਡਰੋਨ ਨੂੰ ਭਾਰਤ ਦੀ ਪਨਸਰ ਪੋਸਟ ਦੇ ਠੀਕ ਸਾਹਮਣੇ ਸਰਹੱਦ ਪਾਰ ਬਣੀ ਪਾਕਿਸਤਾਨੀ ਪਿਕੇਟ ਤੋਂ ਕੰਟਰੋਲ ਕੀਤਾ ਜਾ ਰਿਹਾ ਸੀ। ਇਹ ਵੀ ਪੜ੍ਹੋ:
- ਜਗਮੀਤ ਸਿੰਘ ਨੂੰ ਸੰਸਦ 'ਚੋਂ ਮੁਅੱਤਲ ਹੋਣ 'ਤੇ ਟਰੂਡੋ ਨੇ ਦਿੱਤੀ ਹਮਾਇਤ
- ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਕੱਢਿਆ ਪਲੱਗ, ਕੋਰੋਨਾ ਮਰੀਜ਼ ਦੀ ਮੌਤ
- ਮੁਕੇਸ਼ ਅੰਬਾਨੀ ਦੇ ਵਾਰੇ ਨਿਆਰੇ, ਦੁਨੀਆਂ ਦੇ ਸਿਖਰਲੇ 10 ਅਮੀਰਾਂ 'ਚ ਸ਼ਾਮਲ
- ਕੋਰੋਨਾ 'ਤੇ ਅਸਰਦਾਰ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ
- ਦੁਨੀਆ 'ਚ ਕਈ ਥਾਈਂ ਫੁੱਟੇ ਕੋਰੋਨਾ ਬੰਬ, WHO ਵੱਲੋਂ ਚੇਤਾਵਨੀ ਜਾਰੀ
- ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ
- ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੂੰ ਝਟਕਾ, ਹਾਊਸ ਆਫ ਕਾਮਨਜ਼ ਤੋਂ ਕੀਤਾ ਬਾਹਰ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement