ਪੜਚੋਲ ਕਰੋ
(Source: ECI/ABP News)
ਕੋਰੋਨਾ 'ਤੇ ਅਸਰਦਾਰ ਸਾਬਤ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ
ਵਧੇਰੇ ਖ਼ਤਰੇ ਵਾਲੇ ਕੋਰੋਨਾ ਮਰੀਜ਼ਾਂ ਤੇ ਇਸ ਪਦਾਰਥ ਦੇ ਅਸਰ ਨੂੰ ਸ਼ੁਰੂਆਤੀ ਸਬੂਤ ਦੇ ਤੌਰ 'ਤੇ ਮੰਨਿਆ ਜਾ ਸਕਦਾ ਹੈ। ਇਹ ਅਧਿਐਨ ਅਪ੍ਰੈਲ 'ਚ ਕੀਤਾ ਗਿਆ ਸੀ। ਇਸ ਅਧਿਐਨ 'ਚ ਪਾਇਆ ਗਿਆ ਕਿ ਜਿੰਨ੍ਹਾਂ ਨੂੰ ਕਬਾਸੁਰਾ ਕੁਡੀਨੇਰ ਦਿੱਤਾ ਗਿਆ ਉਹ ਕੋਵਿਡ-19 ਨੈਗੇਟਿਵ ਪਾਏ ਗਏ ਤੇ ਜਿੰਨ੍ਹਾਂ ਨੂੰ ਨਹੀਂ ਦਿੱਤਾ ਗਿਆ ਉਹ ਪਾਜ਼ੇਟਿਵ ਪਾਏ ਗਏ।
![ਕੋਰੋਨਾ 'ਤੇ ਅਸਰਦਾਰ ਸਾਬਤ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ kabasura kudineer named Ayurveda medicine found helpful in treating corona virus ਕੋਰੋਨਾ 'ਤੇ ਅਸਰਦਾਰ ਸਾਬਤ ਹੋਈ ਇਹ ਦੇਸੀ ਦਵਾਈ, ਖੋਜ 'ਚ ਹੈਰਾਨੀਜਨਕ ਖੁਲਾਸੇ](https://static.abplive.com/wp-content/uploads/sites/5/2020/06/20145538/KABASURA-KUDINEER.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਇਲਾਜ ਲਈ ਦੁਨੀਆਂ ਭਰ 'ਚ ਵੈਕਸੀਨ ਦੇ ਇਲਾਜ 'ਤੇ ਕੰਮ ਹੋ ਰਿਹਾ ਹੈ। ਤਾਮਿਲਨਾਡੂ ਚ ਡਾਕਟਰਾਂ ਦੀ ਟੀਮ ਨੇ ਦੇਖਿਆ ਕਿ ਹਰਬਲ ਮਿਸ਼ਰਨ ਕਬਾਸੁਰਾ ਕੁਡੀਨੇਰ ਦਾ ਕੋਰੋਨਾ ਮਰੀਜ਼ਾਂ 'ਤੇ ਸਾਕਾਰਾਤਮਕ ਅਸਰ ਹੋਇਆ। ਸਿੱਧਾ ਦੇ ਦੋ ਖੋਜ ਪੱਤਰ 'ਚ ਦਾਅਵਾ ਕੀਤਾ ਗਿਆ ਕਿ ਇਹਬ ਮਿਸ਼ਰਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਤੇ ਅਸਰਦਾਰ ਸਾਬਤ ਹੋ ਰਿਹਾ ਹੈ।
ਕਬਾਸੁਰਾ ਕੁਡੀਨੇਰ ਹਰਬਲ ਮਿਸ਼ਰਨ ਹੈ ਜਿਸ 'ਚ ਅਦਰਕ, ਪਿੱਪਲੀ, ਲੌਂਗ, ਸਿਰੁਕਨਕੋਰੀ ਦੀ ਜੜ੍ਹ, ਮੂਲੀ ਦੀ ਜੜ੍ਹ, ਕੜੁਕਈ, ਅਜਵੈਣ ਤੇ ਹੋਰ ਜੜ੍ਹੀਆਂ ਬੂਟੀਆਂ ਸ਼ਾਮਲ ਹਨ। ਇਨ੍ਹਾਂ ਨੂੰ ਮਿਲਾ ਕੇ ਚੂਰਨ ਤਿਆਰ ਕੀਤਾ ਜਾਂਦਾ ਹੈ ਤੇ ਬਾਅਦ 'ਚ ਇਸ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ। ਫਿਰ ਕਾੜ੍ਹਾ ਬਣਾਉਣ ਲਈ ਇਸ ਨੂੰ ਉਬਾਲਿਆ ਜਾਂਦਾ ਹੈ ਤੇ ਇਕ ਚੌਥਾਈ ਰਹਿ ਜਾਣ ਤੇ ਪੀਣ ਲਈ ਵਰਤਿਆ ਜਾਂਦਾ ਹੈ। ਤਾਮਿਲਨਾਡੂ ਸਰਕਾਰ ਵੀ ਇਮਿਊਨ ਸਿਸਟਮ ਵਧਾਉਣ ਲਈ ਇਸ ਦੇ ਸੇਵਨ ਪ੍ਰਤੀ ਉਤਸ਼ਾਹਤ ਕਰ ਰਹੀ ਹੈ।
ਹਾਲਾਂਕਿ, ਇਹ ਵੀ ਸਾਫ ਕੀਤਾ ਗਿਆ ਕਿ ਕੋਰੋਨਾ ਮਹਾਮਾਰੀ ਦੇ ਇਲਾਜ ਦੀ ਦਵਾਈ ਨਹੀਂ ਹੈ। ਕੋਰੋਨਾ ਪੀੜਤ ਦੋ ਗਰੁੱਪਾਂ ਤੇ ਅਧਿਐਨ ਕੀਤਾ ਗਿਆ। ਵੇਲੋਰ ਦੇ ਸਿੱਧੇ ਅਤੇ ਅਸਿੱਧੇ ਸੰਪਰਕ ਵਿੱਚ ਆਏ 84 ਲੋਕਾਂ 'ਤੇ ਅਧਿਐਨ ਕੀਤਾ ਗਿਆ ਸੀ। ਇਸ 'ਚ ਦਾਅਵਾ ਕੀਤਾ ਗਿਆ ਕਿ ਵਧੇਰੇ ਖ਼ਤਰੇ ਵਾਲੇ ਕੋਰੋਨਾ ਮਰੀਜ਼ਾਂ ਤੇ ਇਸ ਪਦਾਰਥ ਦੇ ਅਸਰ ਨੂੰ ਸ਼ੁਰੂਆਤੀ ਸਬੂਤ ਦੇ ਤੌਰ 'ਤੇ ਮੰਨਿਆ ਜਾ ਸਕਦਾ ਹੈ। ਇਹ ਅਧਿਐਨ ਅਪ੍ਰੈਲ 'ਚ ਕੀਤਾ ਗਿਆ ਸੀ। ਇਸ ਅਧਿਐਨ 'ਚ ਪਾਇਆ ਗਿਆ ਕਿ ਜਿੰਨ੍ਹਾਂ ਨੂੰ ਕਬਾਸੁਰਾ ਕੁਡੀਨੇਰ ਦਿੱਤਾ ਗਿਆ ਉਹ ਕੋਵਿਡ-19 ਨੈਗੇਟਿਵ ਪਾਏ ਗਏ ਤੇ ਜਿੰਨ੍ਹਾਂ ਨੂੰ ਨਹੀਂ ਦਿੱਤਾ ਗਿਆ ਉਹ ਪਾਜ਼ੇਟਿਵ ਪਾਏ ਗਏ।
ਤਿਰੂਪੱਤੂਰ ਜ਼ਿਲ੍ਹੇ ਦੇ ਅਗ੍ਰਹਾਰਮ ਏਕਾਂਤਵਾਸ ਕੇਂਦਰ ਵਿੱਚ 42 ਮਰੀਜ਼ਾਂ ਨੂੰ ਕਬਾਸੁਰਾ ਕੁਡੀਨੇਰ ਦਿੱਤੀ ਗਈ। ਇਸੇ ਜ਼ਿਲ੍ਹੇ ਦੇ ਅੰਬੂਰ ਤਾਲੁਕਾ ਦੇ ਜਾਮੀਆ ਕਾਲਜ ਵਿੱਚ ਬਣਾਏ ਗਏ ਏਕਾਂਤਵਾਸ ਕੇਂਦਰ ਵਿੱਚ ਇਹ ਮਿਸ਼ਰਣ ਨਹੀਂ ਦਿੱਤਾ ਗਿਆ। ਡਾਕਟਰਾਂ ਨੇ ਦੋਵਾਂ ਕੇਂਦਰਾਂ ਦੇ ਮਰੀਜ਼ਾਂ ਨੂੰ ਪਹਿਲੀ ਅਪ੍ਰੈਲ ਤੋਂ ਅਧਿਐਨ ਅਧੀਨ ਲਿਆਂਦਾ ਸੀ, ਜਿਨ੍ਹਾਂ ਦੀ ਉਮਰ ਤਿੰਨ ਤੋਂ ਲੈ ਕੇ 70 ਸਾਲ ਦਰਮਿਆਨ ਸੀ। ਇਸ ਦੀ ਵਰਤੋਂ ਦੌਰਾਨ ਡਾਕਟਰਾਂ ਨੇ ਪਾਇਆ ਕਿ 10 ਮਰੀਜ਼ਾਂ ਨੂੰ ਫੌਰਨ ਲਾਭ ਮਿਲਿਆ ਅਤੇ ਇਸ ਦਾ ਕੋਈ ਵੀ ਨਕਾਰਾਤਮਕ ਅਸਰ ਨਹੀਂ ਦੇਖਿਆ ਗਿਆ। ਹੋਰ ਤਾਂ ਹੋਰ ਪਾਜ਼ੇਟਿਵ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਏ ਛੇ ਮਾਮਲਿਆਂ ਵਿੱਚ ਪੀਸੀਆਰ ਜਾਂਚ ਰਿਪੋਰਟ ਵੀ ਨੈਗੇਟਿਵ ਪਾਈ ਗਈ।
ਇਹ ਵੀ ਪੜ੍ਹੋ:
- ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਕੱਢਿਆ ਪਲੱਗ, ਕੋਰੋਨਾ ਮਰੀਜ਼ ਦੀ ਮੌਤ
- ਦੁਨੀਆ 'ਚ ਕਈ ਥਾਈਂ ਫੁੱਟੇ ਕੋਰੋਨਾ ਬੰਬ, WHO ਵੱਲੋਂ ਚੇਤਾਵਨੀ ਜਾਰੀ
- ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ
- ਕੋਰੋਨਾ ਪੌਜ਼ੇਟਿਵ ਦਿੱਲੀ ਦੇ ਸਿਹਤ ਮੰਤਰੀ ਦੀ ਹਾਲਤ ਵਿਗੜੀ, ਆਈਸੀਯੂ 'ਚ ਭਰਤੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)