ਪੜਚੋਲ ਕਰੋ
Advertisement
ਜੰਮੂ-ਕਸ਼ਮੀਰ: ਕੇਰਨ ਸੈਕਟਰ ਵਿਚ ਭਾਰਤੀ ਫੌਜ ਨੇ ਮਾਰਿਆ ਪਾਕਿਸਤਾਨੀ ਕੁਆਰਡਕਾਪਟਰ
ਇੱਕ ਅਧਿਕਾਰੀ ਮੁਤਾਬਕ ਅੱਜ ਸਵੇਰੇ ਅੱਠ ਵਜੇ ਪਾਕਿਸਤਾਨੀ ਕਵਾਡਕਾਪਟਰ ਨੂੰ ਗੋਲੀ ਮਾਰ ਕੇ ਸੁੱਟਿਆ ਗਿਆ। ਇਹ ਚਾਈਨੀ ਕੰਪਨੀ ਨੇ ਬਣਾਇਆ ਸੀ।
ਕੁਪਵਾੜਾ: ਭਾਰਤੀ ਫੌਜ ਨੇ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਨੇ ਐਲਏਸੀ ਨੇੜੇ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਸੈਕਟਰ ਵਿਚ ਇੱਕ ਪਾਕਿਸਤਾਨੀ ਕਵਾਡਕਾੱਪਟਰ ਨੂੰ ਮਾਰ ਸੁੱਟਿਆ। ਭਾਰਤੀ ਸੈਨਾ ਦੇ ਅਧਿਕਾਰੀਆਂ ਮੁਤਾਬਕ ਅੱਜ ਸਵੇਰੇ 8 ਵਜੇ ਦੇ ਕਰੀਬ ਪਾਕਿ ਆਰਮੀ ਦੇ ਕੁਆਡਕਾਪਟਰ ਨੂੰ ਗੋਲੀ ਮਾਰ ਹੇਠ ਸੁੱਟਿਆ ਗਿਆ।
ਇਸ ਸਬੰਧੀ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਅੱਜ ਸਵੇਰੇ 8 ਵਜੇ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਇੱਕ ਪਾਕਿਸਤਾਨੀ ਸੈਨਾ ਦੇ ਕੁਆਰਡਕਾਪਟਰ ਨੂੰ ਮਾਰੀ। ਇਹ ਚੀਨੀ ਕੰਪਨੀ ਨੇ ਬਣਾਇਆ ਸੀ। ਇਹ ਕਵਾਡਕਾਪਟਰ ਡੀਜੇਆਈ ਮਵੀਕ 2 ਪ੍ਰੋ ਮਾਡਲ ਦਾ ਸੀ।
ਦੱਸ ਦੇਈਏ ਕਿ ਭਾਰਤੀ ਫੌਜ ਪਾਕਿ ਅੱਤਵਾਦੀਆਂ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਅਤੇ ਬਾਰਡਰ ਐਕਸ਼ਨ ਟੀਮ (ਬੀਏਟੀ) ਦੀ ਕਾਰਵਾਈ ਨੂੰ ਲੈ ਕੇ ਕੰਟਰੋਲ ਰੇਖਾ 'ਤੇ ਅਲਰਟ 'ਤੇ ਹੈ। ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੀਆਂ ਆਪਣੀਆਂ ਨਾਪਾਕ ਯੋਜਨਾਵਾਂ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੋਰਚੇ 'ਤੇ ਤਾਇਨਾਤ ਭਾਰਤੀ ਫੌਜਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਪਾਕਿਸਤਾਨ ਹਥਿਆਰ ਭੇਜਣ ਲਈ ਡਰੋਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 20 ਜੂਨ ਨੂੰ ਬੀਐਸਐਫ ਨੇ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਇੱਕ ਪਾਕਿਸਤਾਨੀ ਡਰੋਨ ਨੂੰ ਮਾਰਿਆ ਸੀ, ਜੋ ਹਥਿਆਰਾਂ ਨਾਲ ਭਾਰਤੀ ਸਰਹੱਦ ਵਿਚ ਦਾਖਲ ਹੋਇਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Indian Army troops shot down a Pakistan Army quadcopter around 8 am today along Line of Control in Keran sector of Jammu and Kashmir. The Pakistani quadcopter made by Chinese company DJI Mavic 2 Pro model was shot down while it was flying over own position there. pic.twitter.com/YSZ9f8ZsUC
— ANI (@ANI) October 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement