ਫੌਜ ਦਾ ਟਰੱਕ ਪਲਟਿਆ, 3 ਜਵਾਨਾਂ ਦੀ ਮੌਤ, 3 ਗੰਭੀਰ
ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਵਿੱਚ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇੱਕ ਟਰੱਕ ਪਹਾੜ ਤੋਂ ਤਕਰੀਬਨ ਸੌ ਫੁੱਟ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਜਵਾਨ ਮਾਰੇ ਗਏ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬਾੜਮੇਰ ਲਿਜਾਇਆ ਗਿਆ ਹੈ।
ਜੋਧਪੁਰ: ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਵਿੱਚ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇੱਕ ਟਰੱਕ ਪਹਾੜ ਤੋਂ ਤਕਰੀਬਨ ਸੌ ਫੁੱਟ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਜਵਾਨ ਮਾਰੇ ਗਏ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬਾੜਮੇਰ ਲਿਜਾਇਆ ਗਿਆ ਹੈ।
ਚੌਹਟਨ ਦੇ ਪਹਾੜਾਂ 'ਤੇ ਇਨ੍ਹੀਂ ਦਿਨੀਂ ਏਅਰਫੋਰਸ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਹਵਾਈ ਫੌਜ ਦੇ ਛੇ ਜਵਾਨ ਅੱਜ ਸਾਢੇ 11 ਵਜੇ ਇੱਕ ਟਰੱਕ ਵਿੱਚ ਸਵਾਰ ਹੋ ਕੇ ਪਹਾੜੀ ਤੋਂ ਹੇਠਾਂ ਆ ਰਹੇ ਸਨ। ਹਿਲਟਾਪ ਤਕ ਜਾਣ ਵਾਲੀ ਸੜਕ ਇਨ੍ਹੀਂ ਦਿਨੀਂ ਖਰਾਬ ਹੈ। ਹੇਠਾਂ ਉੱਤਰਦੇ ਸਮੇਂ ਇੱਕ ਮੋੜ 'ਤੇ ਡਰਾਈਵਰ ਟਰੱਕ ਦਾ ਕੰਟਰੋਲ ਗੁਆ ਬੈਠਾ। ਫਿਰ ਟਰੱਕ ਪਹਾੜੀ ਤੋਂ ਹੇਠਾਂ ਲੁੜਕ ਗਿਆ ਤੇ ਪੱਥਰਾਂ ਨਾਲ ਟਕਰਾਉਂਦਾ ਤਕਰੀਬਨ ਸੌ ਫੁੱਟ ਹੇਠਾਂ ਡਿੱਗ ਗਿਆ।
ਇਸ ਦੌਰਾਨ ਟਰੱਕ ਵਿੱਚ ਸਵਾਰ ਤਿੰਨ ਜਵਾਨ ਉੱਛਲ ਕੇ ਦੂਰ ਡਿੱਗ ਪਏ। ਦੋ ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਦੀ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਤਿੰਨ ਜਵਾਨ ਗੰਭੀਰ ਜ਼ਖਮੀ ਹਨ। ਉਸਨੂੰ ਬਾੜਮੇਰ ਲਿਜਾਇਆ ਗਿਆ। ਗੰਭੀਰ ਸਥਿਤੀ ਦੇ ਮੱਦੇਨਜ਼ਰ ਤਿੰਨਾਂ ਨੂੰ ਜੋਧਪੁਰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।