![ABP Premium](https://cdn.abplive.com/imagebank/Premium-ad-Icon.png)
ਭਾਰਤੀ ਖਫ਼ੀਆ ਏਜੰਸੀਆਂ ਦਾ ਦਾਅਵਾ, ਪਾਕਿਸਤਾਨ ਰਚ ਰਿਹਾ ਵੱਡੀ ਸਾਜਿਸ਼, ਪੰਜਾਬ ਤੇ ਕਸ਼ਮੀਰ ਨੂੰ ਕੀਤਾ ਅਲਰਟ
ਕੇਂਦਰੀ ਖੁਫੀਆ ਏਜੰਸੀ ਨੇ ਨਵੇਂ ਸਾਲ ‘ਚ ਪਾਕਿਸਤਾਨ ਵੱਲੋਂ ਘੁਸਪੈਠ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਖੁਫੀਆ ਏਜੰਸੀ ਦਾ ਦਾਅਵਾ ਹੈ ਕਿ ਪਾਕਿਸਤਾਨ ਹੁਣ ਆਸਥਾ ਦੇ ਪ੍ਰਤੀਕ ਮੰਨੇ ਜਾਣ ਵਾਲੇ ਕਰਤਾਰਪੁਰ ਕੋਰੀਡੋਰ ‘ਚ ਘੁਸਪੈਠ ਦੀ ਸਾਜਿਸ਼ ਰਚ ਰਿਹਾ ਹੈ।
![ਭਾਰਤੀ ਖਫ਼ੀਆ ਏਜੰਸੀਆਂ ਦਾ ਦਾਅਵਾ, ਪਾਕਿਸਤਾਨ ਰਚ ਰਿਹਾ ਵੱਡੀ ਸਾਜਿਸ਼, ਪੰਜਾਬ ਤੇ ਕਸ਼ਮੀਰ ਨੂੰ ਕੀਤਾ ਅਲਰਟ Indian intelligence agencies claim, Pakistan is hatching big conspiracy, alerts Punjab and Kashmir ਭਾਰਤੀ ਖਫ਼ੀਆ ਏਜੰਸੀਆਂ ਦਾ ਦਾਅਵਾ, ਪਾਕਿਸਤਾਨ ਰਚ ਰਿਹਾ ਵੱਡੀ ਸਾਜਿਸ਼, ਪੰਜਾਬ ਤੇ ਕਸ਼ਮੀਰ ਨੂੰ ਕੀਤਾ ਅਲਰਟ](https://feeds.abplive.com/onecms/images/uploaded-images/2022/01/04/72b044a85a6871c7fa832a4e39ef4c46_original.png?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰੀ ਖੁਫੀਆ ਏਜੰਸੀ ਨੇ ਨਵੇਂ ਸਾਲ ‘ਚ ਪਾਕਿਸਤਾਨ ਵੱਲੋਂ ਘੁਸਪੈਠ ਦੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਖੁਫੀਆ ਏਜੰਸੀ ਦਾ ਦਾਅਵਾ ਹੈ ਕਿ ਪਾਕਿਸਤਾਨ ਹੁਣ ਆਸਥਾ ਦੇ ਪ੍ਰਤੀਕ ਮੰਨੇ ਜਾਣ ਵਾਲੇ ਕਰਤਾਰਪੁਰ ਕੋਰੀਡੋਰ ‘ਚ ਘੁਸਪੈਠ ਦੀ ਸਾਜਿਸ਼ ਰਚ ਰਿਹਾ ਹੈ। 'ਏਬੀਪੀ ਨਿਊਜ਼' ਕੋਲ ਕੇਂਦਰੀ ਖੁਫੀਆ ਏਜੰਸੀ ਦੇ ਦਸਤਾਵੇਜ਼ ਮੌਜੂਦ ਹਨ। ਇਸ ਵਿੱਚ ਕੇਂਦਰੀ ਖੁਫੀਆ ਏਜੰਸੀ ਨੇ ਅੱਤਵਾਦੀ ਹਮਲੇ ਦਾ ਖਦਸ਼ਾ ਜਾਹਿਰ ਕੀਤਾ ਹੈ। ਖੁਫੀਆ ਏਜੰਸੀਆਂ ਨੇ ਪੰਜਾਬ ਤੇ ਕਸ਼ਮੀਰ ਦੀ ਸਕਿਓਰਿਟੀ ਯੁਨਿਟਸ ਨੂੰ ਅਲਰਟ ਰਹਿਣ ਨੂੰ ਕਿਹਾ ਹੈ।
ਭਾਰਤੀ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਲਸ਼ਕਰ ਆਲਾਕਮਾਨ ਨੂੰ ਨਿਰਦੇਸ਼ ਦਿੰਦੇ ਹੋਏ ਪੰਜ ਅੱਤਵਾਦੀਆਂ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਭੇਜਣ ਨੂੰ ਕਿਹਾ ਹੈ। ਇਨ੍ਹਾਂ ਅੱਤਵਾਦੀਆਂ ਨੂੰ ਦੋ ਹਫਤੇ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਹੈ। ਭਾਰਤੀ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਕਰਤਾਰਪੁਰ ਕੋਰੀਡੋਰ ਰਾਹੀਂ ਅੱਤਵਾਦੀਆਂ ਨੂੰ ਭਾਰਤ ਭੇਜਣ ‘ਚ ਆਈਐਸਆਈ ਦਸਤਾਵੇਜ਼ ਤੇ ਸੁਵਿਧਾਵਾਂ ਮੁਹੱਈਆ ਕਰਵਾਏਗੀ।
ਭਾਰਤੀ ਏਜੰਸੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨੇ ਅੱਤਵਾਦੀਆਂ ਨੂੰ ਪੰਜਾਬ ਦੇ ਗੁਰਦਾਸਪੁਰ ਤੇ ਪਠਾਨਕੋਟ ਜਾਣ ਦਾ ਨਿਰਦੇਸ਼ ਦਿੱਤਾ ਹੈ। ਪਾਕਿਸਤਾਨ ਦੀ ਸਾਜਿਸ਼ ਹੈ ਕਿ ਇਨ੍ਹਾਂ ਦੋਨਾਂ ਥਾਵਾਂ ‘ਤੇ ਵੱਡਾ ਅੱਤਵਾਦੀ ਹਮਲਾ ਕਰਵਾਇਆ ਜਾਵੇ।
ਪੰਜਾਬ ‘ਚ ਇਸੇ ਸਾਲ ਵਿਧਾਨ ਸਭਾ ਚੋਣ ਹੋਣੇ ਹਨ ਜਦਕਿ ਕੇਂਦਰ ਸਰਕਾਰ ਜੰਮੂ-ਕਸ਼ਮੀਰ ‘ਚ ਚੋਣਾਂ ਕਰਾਉਣ ਲਈ ਸਮੀਖਿਆ ਕਰ ਰਿਹਾ ਹੈ। ਪਾਕਿਸਤਾਨ ‘ਚ ਇਸ ਨਾਪਾਕ ਮਨਸੂਬੇ ਨੂੰ ਦੇਖਦੇ ਹੋਏ ਖੁਫੀਆ ਏਜੰਸੀਆਂ ਨੇ ਪੰਜਾਬ ਤੇ ਕਸ਼ਮੀਰ ਦੀ ਸਕਿਓਰਿਟੀ ਯੁਨਿਟਸ ਨੂੰ ਅਲਰਟ ਰਹਿਣ ਨੂੰ ਕਿਹਾ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਕਾਫੀ ਨਾਜੁਕ ਖੇਤਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : CM ਚੰਨੀ ਵੱਲੋਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਤਨਖ਼ਾਹ ਵਧਾਉਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)