ਪੜਚੋਲ ਕਰੋ
Advertisement
(Source: ECI/ABP News/ABP Majha)
ਭਾਰਤੀ ਮਹਿਲਾਵਾਂ ਲਈ ਮਾਣ ਦੀ ਗੱਲ, ਸ਼ਿਵਾਂਗੀ ਸਿੰਘ ਬਣੀ ਭਾਰਤੀ ਨੇਵੀ ਦੀ ਪਹਿਲੀ ਪਾਇਲਟ
ਭਾਰਤੀ ਜਲ ਸੈਨਾ ‘ਚ ਮਹਿਲਾ ਸਨਮਾਨ ਲਈ ਅੱਜ ਇਤਿਹਾਸਕ ਦਿਨ ਹੈ। ਜਲ ਸੈਨਾ ਨੂੰ ਪਹਿਲੀ ਮਹਿਲਾ ਪਾਇਲਟ ਮਿਲ ਗਈ ਹੈ। ਸਬ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਕਮਾਨ ਸੰਭਾਲ ਲਈ ਹੈ।
ਨਵੀਂ ਦਿੱਲੀ: ਭਾਰਤੀ ਜਲ ਸੈਨਾ ‘ਚ ਮਹਿਲਾ ਸਨਮਾਨ ਲਈ ਅੱਜ ਇਤਿਹਾਸਕ ਦਿਨ ਹੈ। ਜਲ ਸੈਨਾ ਨੂੰ ਪਹਿਲੀ ਮਹਿਲਾ ਪਾਇਲਟ ਮਿਲ ਗਈ ਹੈ। ਸਬ ਲੈਫਟੀਨੈਂਟ ਸ਼ਿਵਾਂਗੀ ਸਿੰਘ ਨੇ ਕਮਾਨ ਸੰਭਾਲ ਲਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਸਬ ਲੈਫਟੀਨੈਂਟ ਸ਼ਿਵਾਂਗੀ ਕੋਚੀ ‘ਚ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਜਲ ਸੈਨਾ ਦੇ ਡੋਰਨੀਅਰ ਏਅਰਕ੍ਰਾਫਟ ‘ਚ ਉਡਾਣ ਭਰਨ ਨੂੰ ਤਿਆਰ ਹੋਈ।
ਜਲ ਸੈਨਾ ਮੁਤਾਬਕ, ਸਬ ਲੈਫਟੀਨੈਂਟ ਸ਼ਿਵਾਂਗੀ ਨੇ ਸ਼ਾਰਟ ਸਰਵਿਸ ਕਮਿਸ਼ਨ ਦਾ 27ਵੇਂ ਐਨਓਸੀ ਕਾਰਸ ਜੁਆਇੰਨ ਕੀਤਾ ਸੀ ਤੇ ਪਿਛਲੇ ਸਾਲ ਜੂਨ ‘ਚ ਕੇਰਲ ਦੇ ਏਝੀਮਾਲਾ ਸਥਿਤ ਇੰਡੀਅਨ ਨੇਵਲ ਅਕਾਦਮੀ ‘ਚ ਆਪਣੀ ਕਮਿਸ਼ਨਿੰਗ ਪੂਰੀ ਕੀਤੀ ਸੀ। ਕਰੀਬ ਡੇਢ ਸਾਲ ਦੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਸ ਨੇ ਦੋ ਦਸੰਬਰ ਨੂੰ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ।
ਜਲ ਸੈਨਾ ਦੀ ਪਹਿਲੀ ਪਾਇਲਟ ਸ਼ਿਵਾਨੀ ਟੋਹੀ ਜਹਾਜ਼, ਡੋਰਨੀਅਰ ਉਡਾਵੇਗੀ ਜੋ ਸਮੁੰਦਰ ‘ਚ ਦੇਸ਼ ਦੀ ਸਮੁੰਦਰੀ ਸਰਹੱਦਾਂ ਦੀ ਨਿਗਰਾਨੀ ਕਰਦਾ ਹੈ। ਦੱਸ ਦਈਏ ਕਿ ਜਲ ਸੈਨਾ ‘ਚ ਕਰੀਬ 70 ਹਜ਼ਾਰ ਸੈਨਿਕ ਤੇ ਅਧਿਕਾਰੀ ਹਨ ਜਿਨ੍ਹਾਂ ‘ਚ ਮਹਿਲਾਵਾਂ ਦੀ ਗਿਣਤੀ ਮਹਿਜ਼ 400 ਹੈ। ਹਵਾਈ ਸੈਨਾ ਨੇ ਔਰਤਾਂ ਨੂੰ ਕਾਂਬੇਟ ਰੋਲ ਦੇ ਦਿੱਤਾ ਹੈ। ਹਵਾਈ ਸੈਨਾ ਦੀ ਤਿੰਨ ਮਹਿਲਾ ਪਾਇਲਟ ਫਾਈਟਰ ਏਅਰਕ੍ਰਾਫਟ ਉਡਾ ਰਹੀਆਂ ਹਨ। ਥਲ ਸੈਨਾ ਨੇ ਵੀ ਅਜੇ ਤਕ ਮਹਿਲਾਵਾਂ ਨੂੰ ਜੰਗ ਦੇ ਮੈਦਾਨ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਥਲ ਸੈਨਾ ਦੀ ਗਿਣਤੀ ਕਰੀਬ 13 ਲੱਖ ਹੈ ਜੋ ਦੁਨੀਆ ਦੀ ਦੂਜੀ ਵੱਡੀ ਫੌਜ ਹੈ।Historic day for @indiannavy as first female naval pilot Sub Lt Shivangi gets her 'wings' in Southern Naval Command #Kochi today pic.twitter.com/9xuZXoAgfk
— Neeraj Rajput (@neeraj_rajput) December 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement