(Source: ECI/ABP News/ABP Majha)
ਭਾਰਤ 'ਚ ਖੂਬ ਮੀਟ ਖਾ ਰਹੇ ਲੋਕ, ਸਰਵੇਖਣ 'ਚ ਖੁਲਾਸਾ, 90 ਫੀਸਦੀ ਤੋਂ ਵੱਧ ਲੋਕ ਮਾਸਾਹਾਰੀ
ਨਵੀਂ ਦਿੱਲੀ: ਭਾਰਤ ਵਿੱਚ ਇਸ ਸਮੇਂ ਨਵਰਾਤਰੀ ਤੇ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ
ਨਵੀਂ ਦਿੱਲੀ: ਭਾਰਤ ਵਿੱਚ ਇਸ ਸਮੇਂ ਨਵਰਾਤਰੀ ਤੇ ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਸ ਸਮੇਂ ਹਿੰਦੂਆਂ ਵਿੱਚ ਵੀ ਮਾਸਾਹਾਰੀ ਖਾਣੇ ਦਾ ਰੁਝਾਨ ਕਾਫੀ ਵਧ ਗਿਆ ਹੈ।
ਦਰਅਸਲ, ਨੈਸ਼ਨਲ ਫੈਮਿਲੀ ਹੈਲਥ ਸਰਵੇ-5 (National Family Health Survey-5) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 90 ਪ੍ਰਤੀਸ਼ਤ ਤੋਂ ਵੱਧ ਆਬਾਦੀ ਰੋਜ਼ਾਨਾ ਜਾਂ ਹਫ਼ਤਾਵਾਰੀ ਮੱਛੀ ਜਾਂ ਚਿਕਨ ਜਾਂ ਮਾਸ ਖਾਂਦੇ ਹਨ। ਇਹ ਸਰਵੇਖਣ 30 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਅੱਧੇ ਤੋਂ ਵੱਧ ਵਿੱਚ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਵਿੱਚ ਮਾਸ ਖਾਣ ਤੇ ਵੇਚਣ ਨੂੰ ਲੈ ਕੇ ਕਾਫੀ ਬਹਿਸ ਛਿੜੀ ਹੋਈ ਹੈ। ਸੋਮਵਾਰ ਨੂੰ ਹੀ ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਯਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਵਰਾਤਰੀ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਕਈ ਹਿੰਦੂਤਵੀ ਸੰਗਠਨਾਂ ਨੇ ਹਿੰਦੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਰਸਾਥੋਡਕੂ ਜਾਂ ਹੋਸਾਡੋਡਕੂ ਤੋਂ ਪਹਿਲਾਂ ਕਰਨਾਟਕ ਵਿੱਚ ਮੁਸਲਮਾਨਾਂ ਵੱਲੋਂ ਵੇਚੇ ਜਾਂਦੇ ਹਲਾਲ ਮੀਟ ਨੂੰ ਨਾ ਖਰੀਦਣ।
ਮੱਛੀ ਜਾਂ ਚਿਕਨ ਜਾਂ ਮਾਸ
ਸਰਵੇਖਣ ਦੱਸਦੇ ਹਨ ਕਿ 16 ਰਾਜਾਂ ਵਿੱਚ ਲਗਪਗ 90 ਪ੍ਰਤੀਸ਼ਤ ਲੋਕ ਮੀਟ, ਮੱਛੀ ਜਾਂ ਚਿਕਨ ਖਾਂਦੇ ਹਨ। ਇਸ ਦੇ ਨਾਲ ਹੀ ਚਾਰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਹ ਅੰਕੜਾ 75-90 ਫੀਸਦੀ ਸੀ। ਇਸ ਦੇ ਨਾਲ ਹੀ ਸਰਵੇਖਣ ਮੁਤਾਬਕ ਪੰਜ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨ੍ਹਾਂ ਵਿੱਚੋਂ 50 ਤੋਂ 75 ਫੀਸਦੀ ਲੋਕ ਮਾਸਾਹਾਰੀ ਭੋਜਨ ਖਾ ਰਹੇ ਹਨ।
ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਇੱਕ ਕਹਾਵਤ ਯਾਦ ਆ ਜਾਂਦੀ ਹੈ ਜੋ ਆਮ ਲੋਕਾਂ ਦੀ ਜ਼ੁਬਾਨ 'ਤੇ ਹੈ। “ਆਪ ਰੂਪੀ ਭੋਜਨੁ ਪਰਾਇਆ ਰੂਪਿ ਸ੍ਰਿੰਗਾਰ” ਦਾ ਸਿੱਧਾ ਅਰਥ ਦੇਖੀਏ ਤਾਂ ਆਪਣੀ ਮਰਜ਼ੀ ਦਾ ਭੋਜਨ ਖਾਓ ਤੇ ਮੇਕਅੱਪ ਦੂਸਰਿਆਂ ਅਨੁਸਾਰ ਕਰੋ। ਇਹ ਇਸ ਲਈ ਹੈ ਕਿਉਂਕਿ ਅਸੀਂ ਜੋ ਕੁਝ ਖਾਂਦੇ ਹਾਂ ਉਸ ਤੋਂ ਸਾਨੂੰ ਊਰਜਾ ਮਿਲਦੀ ਹੈ, ਪਰ ਜੋ ਅਸੀਂ ਸਿੰਗਾਰ ਕਰਦੇ ਹਾਂ ਉਸ ਨੂੰ ਦੂਜੇ ਲੋਕ ਦੇਖਦੇ ਹਨ।