ਭਾਰਤ ਸਰਕਾਰ ਵੱਲੋਂ ਟਵਿੱਟਰ ਨੂੰ ਸਬਕ ਸਿਖਾਉਣ ਦੀ ਤਿਆਰੀ, ਕਿਸਾਨ ਅੰਦੋਲਨ ਬਾਰੇ ਨਹੀਂ ਮੰਨੇ ਹੁਕਮ
ਦਰਅਸਲ ਮੋਦੀ ਸਰਕਾਰ ਵੱਲੋਂ ਟਵਿੱਟਰ ਨੂੰ ਕੁਝ ਖਾਤੇ ਹਟਾਉਣ ਦੇ ਹੁਕਮ ਦਿੱਤੇ ਗਏ ਸੀ। ਦੂਜੇ ਪਾਸੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਵੱਲੋਂ ਇਨ੍ਹਾਂ ਹੁਕਮਾਂ ਨੂੰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ। ਟਵਿੱਟਰ ਦੇ ਇਸ ਰਵੱਈਏ ਤੋਂ ਸਰਕਾਰ ਖਫਾ ਹੈ।
ਨਵੀਂ ਦਿੱਲੀ: ਭਾਰਤ ਸਰਕਾਰ (Govt of India) ਟਵਿੱਟਰ ਨੂੰ ਸਬਕ ਸਿਖਾਉਣ ਦੀ ਤਿਆਰੀ ਕਰ ਰਹੀ ਹੈ। ਟਵਿੱਟਰ ਨੇ ਕਿਸਾਨ ਅੰਦੋਲਨ (Farmers Protest) ਨਾਲ ਜੁੜੇ ਕੰਟੈਂਟ ਨੂੰ ਹਟਾਉਣ ਤੇ ਸਰਕਾਰ ਦੇ ਹੁਕਮ 'ਤੇ ਕੁਝ ਅਕਾਊਂਟ ਬੰਦ ਕਰਨ ਤੋਂ ਆਨਾਕਾਨੀ ਕੀਤੀ ਹੈ। ਟਵਿੱਟਰ (Twitter) ਖਿਲਾਫ ਮਾਹੌਲ ਬਣਾਉਣ ਲਈ ਕੁਝ ਭਾਰਤੀ ਸਿਆਸਤਦਾਨਾਂ ਵੱਲੋਂ ਆਪਣੇ ਫੌਲੋਅਰਜ਼ ਨੂੰ ਟਵਿੱਟਰ ਦੀ ਤਰਜ਼ ’ਤੇ ਭਾਰਤ ਵਿੱਚ ਨਿਰਮਤ ਐਪ ‘ਕੂ’ (Koo APP) ਵਰਤਣ ਦੀ ਅਪੀਲ ਕੀਤੀ ਹੈ।
ਦਰਅਸਲ ਮੋਦੀ ਸਰਕਾਰ ਵੱਲੋਂ ਟਵਿੱਟਰ ਨੂੰ ਕੁਝ ਖਾਤੇ ਹਟਾਉਣ ਦੇ ਹੁਕਮ ਦਿੱਤੇ ਗਏ ਸੀ। ਦੂਜੇ ਪਾਸੇ ਮਾਈਕਰੋ ਬਲੌਗਿੰਗ ਸਾਈਟ ਟਵਿੱਟਰ ਵੱਲੋਂ ਇਨ੍ਹਾਂ ਹੁਕਮਾਂ ਨੂੰ ਦੇਸ਼ ਦੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਗਿਆ ਹੈ। ਟਵਿੱਟਰ ਦੇ ਇਸ ਰਵੱਈਏ ਤੋਂ ਸਰਕਾਰ ਖਫਾ ਹੈ। ਸਰਕਾਰ ਨੇ ਮਾਈਕਰੋਬਲੌਗਿੰਗ ਸਾਈਟ ਦੀ ਆਈਟੀ ਸਕੱਤਰ ਨਾਲ ਤਜਵੀਜ਼ਤ ਮੀਟਿੰਗ ਤੋਂ ਪਹਿਲਾਂ ਟਵਿੱਟਰ ਵੱਲੋਂ ਉਪਰੋਕਤ ਬਲੌਗਪੋਸਟ ਪਬਲਿਸ਼ ਕਰਨ ਦੀ ਪੇਸ਼ਕਦਮੀ ਨੂੰ ‘ਅਸਧਾਰਨ’ ਕਰਾਰ ਦਿੱਤਾ ਹੈ।
ਉਂਝ ਟਵਿੱਟਰ ਨੇ ਕਿਹਾ ਕਿ ਉਸ ਨੇ ਭਾਰਤ ਸਰਕਾਰ ਦੇ ਹੁਕਮਾਂ ’ਤੇ ਅੰਸ਼ਕ ਰੂਪ ਵਿੱਚ ਅਮਲ ਕਰਦਿਆਂ ਕਿਸਾਨ ਅੰਦੋਲਨ ਨੂੰ ਲੈ ਕੇ ਗ਼ਲਤ ਜਾਣਕਾਰੀ ਤੇ ਭੜਕਾਊ ਵਿਸ਼ਾ-ਵਸਤੂ ਦੇ ਫੈਲਾਅ ਨੂੰ ਰੋਕਣ ਲਈ 500 ਤੋਂ ਵੱਧ (ਟਵਿੱਟਰ) ਖਾਤਿਆਂ ਨੂੰ ਮੁਅੱਤਲ ਕਰਨ ਦੇ ਨਾਲ ਕੁਝ ਹੋਰਨਾਂ ਖਾਤਿਆਂ ’ਤੇ ਪਾਬੰਦੀ ਲਾ ਦਿੱਤੀ ਹੈ।
ਇਹ ਵੀ ਪੜ੍ਹੋ: ਭਾਰਤ-ਚੀਨ ਤਣਾਅ 'ਤੇ ਬੋਲੇ ਰੱਖਿਆ ਮੰਤਰੀ ਰਾਜਨਾਥ, ਫੌਜਾਂ ਪਿੱਛੇ ਹਟਣਗੀਆਂ, ਨਹੀਂ ਛੱਡਾਂਗੇ ਜ਼ਮੀਨ
ਟਵਿੱਟਰ ਨੇ ਬਲੌਗਪੋਸਟ ’ਚ ਕਿਹਾ ਕਿ ਉਸ ਨੇ ਜਿਨ੍ਹਾਂ ਖਾਤਿਆਂ ਨੂੰ ਬਲੌਕ ਕੀਤਾ ਹੈ, ਉਨ੍ਹਾਂ ਵਿੱਚ ‘ਨਿਊਜ਼ ਮੀਡੀਆ ਨਾਲ ਜੁੜੀਆਂ ਹਸਤੀਆਂ, ਪੱਤਰਕਾਰ, ਕਾਰਕੁਨ ਤੇ ਸਿਆਸਤਦਾਨ’ ਸ਼ਾਮਲ ਨਹੀਂ ਹਨ। ਟਵਿੱਟਰ ਨੇ ਕਿਹਾ ਕਿ ਜੇ ਉਹ ਇਨ੍ਹਾਂ ਦੇ ਖਾਤਿਆਂ ਨੂੰ ਬਲੌਕ ਕਰਦੀ ਤਾਂ ਇਹ ਦੇਸ਼ ਦੇ ਕਾਨੂੰਨ ਤਹਿਤ ਮਿਲੇ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੁੰਦਾ।
ਸੂਚਨਾ ਤਕਨੀਕ ਮੰਤਰੀ ਨੇ ਭਾਰਤ ਵਿੱਚ ਨਿਰਮਤ ਸੋਸ਼ਲ ਨੈੱਟਵਰਕਿੰਗ ਪਲੈਟਫਾਰਮ ‘ਕੂ’ ਰਾਹੀਂ ਦਿੱਤੇ ਆਪਣੇ ਜਵਾਬ ’ਚ ਕਿਹਾ, ‘ਸਰਕਾਰ ਨਾਲ ਮੁਲਾਕਾਤ ਬਾਰੇ ਟਵਿੱਟਰ ਦੀ ਗੁਜ਼ਾਰਿਸ਼ ’ਤੇ ਆਈਟੀ ਸਕੱਤਰ ਨੇ ਮਾਈਕੋਬਲੌਗਿੰਗ ਸਾਈਟ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਸੀ, ਪਰ ਇਸ ਤਜਵੀਜ਼ਤ ਮੀਟਿੰਗ ਤੋਂ ਪਹਿਲਾਂ ਹੀ ਅਜਿਹਾ ਬਲੌਗ ਪੋਸਟ ਪਬਲਿਸ਼ ਕਰਨਾ ‘ਅਸਧਾਰਨ’ ਹੈ।’ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਹ ਜਲਦੀ ਹੀ ਆਪਣਾ ਜਵਾਬ ਸਾਂਝਾ ਕਰੇਗੀ।
ਦੱਸ ਦਈਏ ਕਿ ਸਰਕਾਰ ਨੇ 4 ਫਰਵਰੀ ਨੂੰ ਟਵਿੱਟਰ ਨੂੰ ਅਜਿਹੇ 1178 ਖਾਤੇ ਬੰਦ ਕਰਨ ਲਈ ਕਿਹਾ ਸੀ, ਜਿਨ੍ਹਾਂ ਦਾ ਪਾਕਿਸਤਾਨ ਤੇ ਖ਼ਾਲਿਸਤਾਨ ਹਮਾਇਤੀਆਂ ਨਾਲ ਕੋਈ ਲਿੰਕ ਹੈ। ਟਵਿੱਟਰ ਹੁਣ ਤੱਕ ਕੁੱਲ ਮਿਲਾ ਕੇ 1000 ਤੋਂ ਵਧ ਖਾਤਿਆਂ ਖ਼ਿਲਾਫ਼ ਕਾਰਵਾਈ ਕਰ ਚੁੱਕਾ ਹੈ। ਇਨ੍ਹਾਂ ਵਿੱਚ ਉਹ 500 ਖਾਤੇ ਵੀ ਸ਼ਾਮਲ ਹਨ, ਜਿਨ੍ਹਾਂ ਬਾਰੇ ਸਰਕਾਰ ਨੇ ਕਿਹਾ ਸੀ।
ਇਸ ਤੋਂ ਪਹਿਲਾਂ ਸਰਕਾਰ ਨੇ ਪਿਛਲੇ ਮਹੀਨੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ 257 ਟਵੀਟਾਂ ਤੇ ਹੈਂਡਲਾਂ ਨੂੰ ਬਲਾਕ ਕਰਨ ਦੀ ਮੰਗ ਕੀਤੀ ਸੀ। ਟਵਿੱਟਰ ਨੇ ਹਾਲਾਂਕਿ ਪਹਿਲਾਂ ਸਰਕਾਰ ਦੀ ਗੱਲ ਮੰਨੀ, ਪਰ ਕੁਝ ਘੰਟਿਆਂ ਮਗਰੋਂ ਇਨ੍ਹਾਂ ਖਾਤਿਆਂ ਨੂੰ ਬਹਾਲ ਕਰ ਦਿੱਤਾ। ਇਸ ਮਗਰੋਂ ਸਰਕਾਰ ਨੇ ਟਵਿੱਟਰ ਨੂੰ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਨੋਟਿਸ ਜਾਰੀ ਕਰਦਿਆਂ ਸਖ਼ਤ ਜੁਰਮਾਨੇ ਤੇ ਜੇਲ੍ਹ ਦੀ ਸਜ਼ਾ ਬਾਰੇ ਵੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ: ਸਰਕਾਰ ਦੀ ਦੁਖਦੀ ਰਗ਼ ਨੂੰ ਹੱਥ ਪਾਉਣ ਲੱਗੇ ਕਿਸਾਨ, ਨਵੀਂ ਰਣਨੀਤੀ ਨੇ ਸਭ ਨੂੰ ਸੋਚੀਂ ਪਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904