ਭਾਰਤ-ਚੀਨ ਤਣਾਅ 'ਤੇ ਬੋਲੇ ਰੱਖਿਆ ਮੰਤਰੀ ਰਾਜਨਾਥ, ਫੌਜਾਂ ਪਿੱਛੇ ਹਟਣਗੀਆਂ, ਨਹੀਂ ਛੱਡਾਂਗੇ ਜ਼ਮੀਨ
ਭਾਰਤ-ਚੀਨ ਸਰਹੱਦ ਤਣਾਅ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ 'ਚ ਆਪਣਾ ਬਿਆਨ ਜਾਰੀ ਕੀਤਾ ਹੈ। ਭਾਰਤ ਚੀਨ ਫੇਸਆਫ 'ਤੇ ਰਾਜਨਾਥ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਫ਼ਰਕ ਪਿਆ ਹੈ।
ਨਵੀਂ ਦਿੱਲੀ: ਭਾਰਤ-ਚੀਨ ਸਰਹੱਦ (Indo-China Border) ਵਿਵਾਦ 'ਤੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਸੰਸਦ 'ਚ ਆਪਣਾ ਬਿਆਨ ਜਾਰੀ ਕੀਤਾ ਹੈ। ਰਾਜ ਸਭਾ 'ਚ ਰਾਜਨਾਥ ਨੇ ਕਰੜੇ ਸ਼ਬਦਾਂ 'ਚ ਕਿਹਾ ਕਿ ਚੀਨ ਨੇ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ, ਅਸੀਂ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਨਹੀਂ ਦਿਆਂਗੇ।
ਰਾਜਨਾਥ ਸਿੰਘ ਨੇ ਕਿਹਾ, "ਅਸੀਂ ਕੰਟਰੋਲ ਰੇਖਾ ‘ਤੇ ਸ਼ਾਂਤਮਈ ਸਥਿਤੀ ਬਣਾਈ ਰੱਖਣ ਲਈ ਵਚਨਬੱਧ ਹਾਂ। ਭਾਰਤ ਨੇ ਹਮੇਸ਼ਾਂ ਦੁਵੱਲੇ ਸਬੰਧਾਂ ਨੂੰ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਹੈ। ਸਰਹੱਦੀ ਵਿਵਾਦ ਕਾਰਨ ਭਾਰਤ-ਚੀਨ ਦੇ ਰਿਸ਼ਤਿਆਂ 'ਚ ਫਰਕ ਆਇਆ ਹੈ। ਸਾਡੇ ਸੁਰੱਖਿਆ ਬਲਾਂ ਨੇ ਸਾਬਤ ਕੀਤਾ ਹੈ ਕਿ ਉਹ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ। ਚੀਨ ਨਾਲ ਸਾਡੀ ਲਗਾਤਾਰ ਹੋਈ ਗੱਲਬਾਤ ਨੇ ਪੈਂਗੋਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢੇ 'ਤੇ ਸਮਝੌਤਾ ਹੋਇਆ ਹੈ। ਇਸ ਸਮਝੌਤੇ ਮਗਰੋਂ ਭਾਰਤ-ਚੀਨ ਪੜਾਅਵਾਰ ਤੇ ਤਾਲਮੇਲ ਵਾਲੇ ਤਰੀਕੇ ਨਾਲ ਹੋਰ ਤਾਇਨਾਤੀਆਂ ਨੂੰ ਹਟਾ ਦੇਵੇਗਾ।"
ਰਾਜਨਾਥ ਸਿੰਘ ਨੇ ਕਿਹਾ- ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ
ਸਾਡਾ ਐਜ ਬਣਿਆ ਹੋਇਆ ਹੈ, ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਯੋਗ ਹਾਂ। ਸਾਰੇ ਪੱਖ ਐਲਏਸੀ ਦਾ ਪਾਲਣ ਕਰਦੇ ਹਨ। ਦੋਵੇਂ ਧਿਰਾਂ ਆਪਣੇ ਪੁਰਾਣੇ ਸਥਾਨ 'ਤੇ ਪਰਤ ਰਹੀਆਂ ਹਨ। ਇੱਕ ਇੰਚ ਥਾਂ ਨਹੀਂ, ਸਮਝੌਤੇ ਦੀ ਥਾਂ ਪਹੁੰਚੇ। ਨੌਂ ਗੇੜ ਦੀ ਗੱਲਬਾਤ ਹੋਈ।
ਇਹ ਵੀ ਪੜ੍ਹੋ: ਸਰਕਾਰ ਦੀ ਦੁਖਦੀ ਰਗ਼ ਨੂੰ ਹੱਥ ਪਾਉਣ ਲੱਗੇ ਕਿਸਾਨ, ਨਵੀਂ ਰਣਨੀਤੀ ਨੇ ਸਭ ਨੂੰ ਸੋਚੀਂ ਪਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904