(Source: ECI/ABP News/ABP Majha)
Indian Railway: ਕੀ ਸ਼ਰਾਬ ਪੀ ਕੇ ਡਿਊਟੀ ਕਰ ਰਹੇ ਹਨ ਰੇਲਵੇ ਵਾਲੇ? ਹੁਣ ਚੱਲਦੀ ਟਰੇਨ 'ਚ ਹੋਵੇਗੀ ਚੈਕਿੰਗ
Indian Railways News: ਹੁਣ ਚੱਲਦੀ ਟਰੇਨ 'ਚ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਟਰੇਨ ਦੇ ਸਫਰ ਦੌਰਾਨ ਡਿਊਟੀ ਕਰ ਰਹੇ ਰੇਲਵੇ ਕਰਮਚਾਰੀ ਸ਼ਰਾਬ ਦੇ ਨਸ਼ੇ 'ਚ ਤਾਂ ਨਹੀਂ ਹਨ।
Indian Railways News: ਹੁਣ ਚੱਲਦੀ ਟਰੇਨ 'ਚ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਟਰੇਨ ਦੇ ਸਫਰ ਦੌਰਾਨ ਡਿਊਟੀ ਕਰ ਰਹੇ ਰੇਲਵੇ ਕਰਮਚਾਰੀ ਸ਼ਰਾਬ ਦੇ ਨਸ਼ੇ 'ਚ ਤਾਂ ਨਹੀਂ ਹਨ। ਬ੍ਰੈਥ ਐਨਾਲਾਈਜ਼ਰ ਨਾਲ ਰੇਲਵੇ ਕਰਮਚਾਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਜੇਕਰ ਸ਼ਰਾਬ ਪੀਤੀ ਹੋਈ ਪਾਈ ਗਈ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਰੇਲਵੇ ਬੋਰਡ ਨੇ ਇਹ ਵੱਡਾ ਫੈਸਲਾ ਇਸ ਲਈ ਲਿਆ ਕਿਉਂਕਿ ਪਿਛਲੇ ਦਿਨੀਂ ਲਖਨਊ ਜੰਕਸ਼ਨ ਵਿੱਚ ਇੱਕ ਟੀਟੀ ਮੁੰਨਾ ਕੁਮਾਰ ਦੀ ਸ਼ਰਮਨਾਕ ਹਰਕਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਰੇਲਵੇ ਨੂੰ ਸ਼ਰਮਸਾਰ ਕੀਤਾ ਸੀ।
ਮੁੰਨਾ ਕੁਮਾਰ ਨੇ ਸ਼ਰਾਬੀ ਹਾਲਤ 'ਚ ਅਕਾਲ ਤਖ਼ਤ ਐਕਸਪ੍ਰੈਸ 'ਚ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਔਰਤ 'ਤੇ ਪਿਸ਼ਾਬ ਕਰ ਦਿੱਤਾ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਮੁੰਨਾ ਫੜਿਆ ਗਿਆ ਅਤੇ ਆਸਪਾਸ ਮੌਜੂਦ ਸਵਾਰੀਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਉਧਰ, ਜੀਆਰਪੀ ਨੇ ਟੀਟੀ ਮੁੰਨਾ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਟੀਟੀ ਮੁੰਨਾ ਕੁਮਾਰ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਪਰ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਚੱਲਦੀ ਰੇਲਗੱਡੀ ਵਿੱਚ ਬ੍ਰੈਥ ਐਨਾਲਾਈਜ਼ਰ ਨਾਲ ਜਾਂਚ ਦੀ ਪ੍ਰਣਾਲੀ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਯਾਤਰੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
ਰੇਲਵੇ ਬੋਰਡ ਨੇ ਕਿਹਾ ਹੈ ਕਿ ਨਾ ਸਿਰਫ ਟੀਟੀ ਬਲਕਿ ਲੋਕੋ ਪਾਇਲਟ, ਗਾਰਡ ਅਤੇ ਹੋਰ ਕਰਮਚਾਰੀਆਂ ਦਾ ਵੀ ਬ੍ਰੇਥ ਐਨਾਲਾਈਜ਼ਰ ਟੈਸਟ ਕਰਵਾਇਆ ਜਾਵੇਗਾ। ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦਾ ਬ੍ਰੀਥ ਐਨਾਲਾਈਜ਼ਰ ਟੈਸਟ ਹੁੰਦਾ ਹੈ ਪਰ ਹੁਣ ਇਹ ਟੈਸਟ ਚੱਲਦੀ ਟਰੇਨ 'ਚ ਵੀ ਹੋਵੇਗਾ।
ਇਸ ਤੋਂ ਇਲਾਵਾ ਯਾਤਰੀਆਂ ਨਾਲ ਮਿੱਠਾ ਵਰਤਾਓ ਕਰਨ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੀਟੀ, ਗਾਰਡ, ਲੋਕੋ ਪਾਇਲਟ, ਸਟੇਸ਼ਨ ਸਟਾਫ, ਬੁਕਿੰਗ ਕਲਰਕ ਸਮੇਤ ਫਰੰਟਲਾਈਨ ਸਟਾਫ ਦੀ ਸਿਖਲਾਈ ਵਿੱਚ ਬਦਲਾਅ ਕੀਤਾ ਜਾਵੇਗਾ। ਟਰੇਨਿੰਗ 'ਚ ਯਾਤਰੀਆਂ ਨਾਲ ਚੰਗੇ ਵਿਵਹਾਰ ਦਾ ਸਬਕ ਸਾਰਿਆਂ ਨੂੰ ਸਿਖਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।