(Source: ECI/ABP News/ABP Majha)
ਭਾਰਤੀ ਰੇਲਵੇ ਵੱਲੋਂ 4 ਦਰਜਨ ਟ੍ਰੇਨਾਂ ਦੇ Schedule ’ਚ ਬਦਲਾਅ, ਕਈ ਅੰਸ਼ਕ ਤੌਰ ਤੇ ਰੱਦ
ਭਾਰਤੀ ਰੇਲਵੇ (Indian Railways) ਨੇ 15 ਜੁਲਾਈ 2021 ਨੂੰ 4 ਦਰਜਨ ਤੋਂ ਜ਼ਿਆਦਾ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਅੰਸ਼ਕ ਤੌਰ ਤੇ ਰੱਦ ਕਰ ਦਿੱਤਾ ਹੈ।
ਨਵੀਂ ਦਿੱਲੀ: ਭਾਰਤੀ ਰੇਲਵੇ (Indian Railways) ਨੇ 15 ਜੁਲਾਈ 2021 ਨੂੰ 4 ਦਰਜਨ ਤੋਂ ਜ਼ਿਆਦਾ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਹੈ ਜਾਂ ਫਿਰ ਉਨ੍ਹਾਂ ਨੂੰ ਅੰਸ਼ਕ ਤੌਰ ਤੇ ਰੱਦ ਕਰ ਦਿੱਤਾ ਹੈ। ਕੋਵਿਡ ਮਹਾਮਾਰੀ ਦੌਰਾਨ ਯਾਤਰੀਆਂ ਦੀ ਸਹੂਲਤ ਲਈ ਕੁਝ ਖਾਸ ਟ੍ਰੇਨਾਂ ਚਲਾਈਆਂ ਗਈਆਂ ਹਨ।
ਬੀਤੇ ਸਾਲ ਮਾਰਚ ਤੋਂ ਹੀ ਰੇਲਵੇ ਨੇ ਨਿਯਮਿਤ ਟ੍ਰੇਨਾਂ ਦਾ ਸੰਚਾਲਨ ਬੰਦ ਕਰ ਰੱਖਿਆ ਹੈ।ਆਮ ਦਿਨਾਂ ’ਚ ਭਾਰਤੀ ਰੇਲਵੇ ਰੋਜ਼ਾਨਾ ਕਰੀਬ 12,600 ਟ੍ਰੇਨਾਂ ਚਲਾਉਂਦਾ ਸੀ। ਇਸ ’ਚ 2 ਕਰੋੜ ਤੋਂ ਜ਼ਿਆਦਾ ਯਾਤਰੀ ਸਫ਼ਰ ਕਰਦੇ ਹਨ।
ਭਾਰਤੀ ਰੇਲਵੇ ਸਮੇਂ-ਸਮੇਂ ’ਤੇ ਪਟੜੀਆਂ ਤੇ ਦੂਜੇ ਮਰਮੰਤੀ ਕੰਮਾਂ ਦੇ ਕਾਰਨ ਕਈ ਵਾਰ ਟਰੈਫਿਕ ਬਲਾਕ ਕਰਦਾ ਹੈ, ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਠੱਪ ਹੁੰਦੀ ਹੈ। ਇਸ ਲਈ ਕੁਝ ਟ੍ਰੇਨਾਂ ਨੂੰ ਰੱਦ ਜਾਂ ਉਨ੍ਹਾਂ ਦਾ ਰੂਟ ਬਦਲਣਾ ਪਿਆ ਹੈ। ਇਸ ਦੌਰਾਨ ਕਈ ਟ੍ਰੇਨਾਂ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ। ਇਨ੍ਹਾਂ ਟ੍ਰੇਨਾਂ ਬਾਰੇ ਰੇਲਵੇ ਆਪਣੀ ਵੈੱਬਸਾਈਟ ’ਤੇ 'Cancel Train List' ਵੀ ਜਾਰੀ ਕਰਦਾ ਹੈ।
15 ਜੁਲਾਈ 2021 ਨੂੰ ਅੰਸ਼ਕ ਤੌਰ ਤੇ ਰੱਦ ਹੋਈਆਂ ਰੇਲਾਂ ਦੀ ਲਿਸਟ ਰੇਲਵੇ ਦੀ ਵੈੱਬਸਾਈਟ ’ਤੇ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :