LAC 'ਤੇ ਚੀਨ ਤੋਂ ਇਲਾਵਾ ਕੋਰੋਨਾ ਨਾਲ ਵੀ ਜੂਝ ਰਹੇ ਭਾਰਤੀ ਜਵਾਨ, ਸਾਵਧਾਨੀਆਂ ਦਾ ਰੱਖ ਰਹੇ ਖਾਸ ਖਿਆਲ
ਜਹਾਜ਼ 'ਚੋਂ ਉੱਤਰਣ ਵਾਲੇ ਸਾਰੇ ਜਵਾਨਾਂ ਤੇ ਅਫਸਰਾਂ ਦੇ ਚਿਹਰਿਆਂ 'ਤੇ ਮਾਸਕ ਸਨ। ਏਅਰਕ੍ਰਾਫਟ 'ਚੋਂ ਉੱਤਰਣ ਮਗਰੋਂ ਵੀ ਕਤਾਰ 'ਚ ਖੜ੍ਹੇ ਜਵਾਨ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖ ਰਹੇ ਸਨ
ਲੱਦਾਖ: LAC 'ਤੇ ਚੀਨ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਭਾਰਤੀ ਫੌਜ ਕੋਰੋਨਾ ਨਾਲ ਵੀ ਜੂਝ ਰਹੀ ਹੈ ਕਿਉਂਕਿ ਪੂਰਬੀ ਲੱਦਾਖ 'ਚ ਵੱਡੀ ਤਾਦਾਦ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਵਾਨ ਤਾਇਨਾਤੀ ਲਈ ਪਹੁੰਚ ਰਹੇ ਹਨ। ਹਾਲਾਂਕਿ ਭਾਰਤੀ ਫੌਜ ਕੋਰੋਨਾ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨ ਹੈ।
ਹੁਣ ਤਕ ਥਲ ਸੈਨਾ 'ਚ ਕਰੀਬ 17 ਹਜ਼ਾਰ ਕੋਰੋਨਾ ਕੇਸ ਆ ਚੁੱਕੇ ਹਨ ਤੇ 32 ਫੌਜੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ। 'ਏਬੀਪੀ ਨਿਊਜ਼' ਦੀ ਟੀਮ ਪੂਰਬੀ ਲੱਦਾਖ ਦੇ ਇੱਕ ਫਾਰਵਰਡ ਏਅਰਬੇਸ 'ਤੇ ਪਹੁੰਚੀ ਤਾਂ ਉੱਥੇ ਹਵਾਈ ਫੌਜ ਦੇ ਸੀ-17 ਗਲੋਬਮਾਸਟਰ ਤੇ ਆਈਐਲ76 ਜਿਹੇ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ 'ਚ ਵੱਡੀ ਤਾਦਾਦ 'ਚ ਜਵਾਨ ਪਹੁੰਚ ਰਹੇ ਸਨ।
ਜਹਾਜ਼ 'ਚੋਂ ਉੱਤਰਣ ਵਾਲੇ ਸਾਰੇ ਜਵਾਨਾਂ ਤੇ ਅਫਸਰਾਂ ਦੇ ਚਿਹਰਿਆਂ 'ਤੇ ਮਾਸਕ ਸਨ। ਏਅਰਕ੍ਰਾਫਟ 'ਚੋਂ ਉੱਤਰਣ ਮਗਰੋਂ ਵੀ ਕਤਾਰ 'ਚ ਖੜ੍ਹੇ ਜਵਾਨ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖ ਰਹੇ ਸਨ। ਸਾਰਿਆਂ ਦੀ ਗਿਣਤੀ ਕਰਨ ਤੇ ਦਸਤਾਵੇਜ਼ ਚੈੱਕ ਕਰਨ ਮਗਰੋਂ ਨੇੜੇ ਬਣੇ ਮਿਲਟਰੀ ਟ੍ਰਾਂਜੈਕਸ਼ਨ ਫੈਸਿਲਿਟੀ ਪਹੁੰਚਾਇਆ ਜਾਂਦਾ ਹੈ।
ਇੱਥੇ ਸਭ ਦੀ ਇਕ-ਇਕ ਕਰਕੇ ਕੋਰੋਨਾ ਦੇ ਮੱਦੇਨਜ਼ਰ ਥਰਮਲ ਸਕ੍ਰੀਨਿੰਗ ਕੀਤੀ ਜਾਂਦੀ ਹੈ। ਥਰਮਲ ਸਕ੍ਰੀਨਿੰਗ ਤੋਂ ਬਾਅਦ ਹੀ ਜਵਾਨਾਂ ਨੂੰ ਲੇਹ ਸਥਿਤ ਟ੍ਰਾਂਜਿਟ ਕੈਂਪ ਭੇਜਿਆ ਜਾਂਦਾ ਹੈ। ਐਮਟੀਐਫ ਟਰਮੀਨਲ 'ਤੇ ਥਾਂ-ਥਾਂ ਕੋਰੋਨਾ ਨੂੰ ਲੈਕੇ ਬਚਾਅ ਦੇ ਪੋਸਟਰ ਲੱਗੇ ਹਨ।
ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ 'ਚ ਸੁਰੱਖਿਆ ਬਲਾਂ ਵੱਲੋਂ ਤਿੰਨ ਅੱਤਵਾਦੀ ਢੇਰ, CRPF ਦਾ ਕਮਾਂਡੈਂਟ ਜ਼ਖਮੀ
ਜਵਾਨਾਂ ਦੇ ਬੈਗ ਤੇ ਸਾਮਾਨ ਨੂੰ ਸੈਨੇਟਾਇਜ਼ ਕਰਨ ਤੋਂ ਬਾਅਦ ਹੀ ਅੱਗੇ ਭੇਜਿਆ ਜਾਂਦਾ ਹੈ। ਪੂਰਬੀ ਲੱਦਾਖ ਦੀ ਹਰ ਯੂਨਿਟ ਤੇ ਛਾਉਣੀ 'ਚ ਕੋਰੋਨਾ ਨੂੰ ਲੈ ਕੇ ਸਖਤ ਪ੍ਰੋਟੋਕੋਲ ਹਨ। ਛਾਉਣੀ ਦੇ ਬਾਹਰ ਹੀ ਡਾਕਟਰ ਤੇ ਨਰਸਿੰਗ ਅਸਿਸਟੈਂਟ ਇਕ ਵਾਰ ਫਿਰ ਤੋਂ ਉਨ੍ਹਾਂ ਦੀ ਥਰਮਲ ਸਕ੍ਰੀਨਿੰਗ ਕਰਦੇ ਹਨ ਤੇ ਫਿਰ ਫਾਰਵਰਡ ਲੋਕੇਸ਼ਨ ਭੇਜਿਆ ਜਾਂਦਾ ਹੈ।
ਹਾਲਾਂਕਿ ਫਾਰਵਰਡ ਲੋਕੇਸ਼ਨ 'ਤੇ ਸੋਸ਼ਲ ਡਿਸਟੈਂਸਿੰਗ ਬਿਲਕੁਲ ਮੁਸ਼ਕਲ ਹੈ। ਅਜਿਹੇ 'ਚ ਸਾਰੇ ਜਵਾਨਾਂ ਨੂੰ ਸਖਤ ਹਦਾਇਤ ਹੈ ਕ ਕਿਸੇ ਵੀ ਜਵਾਨ 'ਚ ਜੇਕਰ ਜ਼ਰਾ ਜਿੰਨਾ ਵੀ ਕੋਰੋਨਾ ਲੱਛਣ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਆਪਣੇ ਸੀਨੀਅਰ ਅਧਿਕਾਰੀ ਜਾਂ ਫਿਰ ਏਐਮਸੀ ਯਾਨੀ ਆਰਮੀ ਮੈਡੀਕਲ ਕੋਰ ਨੂੰ ਦੇਣ।
ਦੁਨੀਆਂ ਭਰ 'ਚ ਤਿੰਨ ਕਰੋੜ ਤੋਂ ਜ਼ਿਆਦਾ ਕੋਰੋਨਾ ਕੇਸ, ਇਕ ਦਿਨ 'ਚ ਤਿੰਨ ਲੱਖ ਨਵੇਂ ਮਾਮਲੇ, 6,000 ਤੋਂ ਜ਼ਿਆਦਾ ਮੌਤਾਂWeather update: ਪੰਜਾਬ 'ਚ ਗਰਮੀ ਨਾਲ ਬੁਰਾ ਹਾਲ, ਪਾਰਾ ਆਮ ਨਾਲੋਂ ਵੱਧ ਤੇ ਕਿਤੇ ਭਾਰੀ ਮੀਂਹ ਦਾ ਅਲਰਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ