ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ 'ਚ ਸੁਰੱਖਿਆ ਬਲਾਂ ਵੱਲੋਂ ਤਿੰਨ ਅੱਤਵਾਦੀ ਢੇਰ, CRPF ਦਾ ਕਮਾਂਡੈਂਟ ਜ਼ਖਮੀ
ਮੁਕਾਬਲੇ 'ਚ ਇੱਕ ਮਹਿਲਾ ਨੂੰ ਵੀ ਆਪਣੀ ਜਾਨ ਗਵਾਉਣੀ ਪਈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ, ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਤਲਾਸ਼ੀ ਅਭਿਆਨ ਜਾਰੀ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਟਮਾਲੂ ਇਲਾਕੇ 'ਚ ਬੁੱਧਵਾਰ ਦੇਰ ਰਾਤ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਸੀਆਰਪੀਐਫ ਦੇ ਇੱਕ ਡਿਪਟੀ ਕਮਾਂਡੈਂਟ ਜ਼ਖ਼ਮੀ ਹੋ ਗਏ ਹਨ।
ਮੁਕਾਬਲੇ 'ਚ ਇੱਕ ਮਹਿਲਾ ਨੂੰ ਵੀ ਆਪਣੀ ਜਾਨ ਗਵਾਉਣੀ ਪਈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ, ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਦਾ ਤਲਾਸ਼ੀ ਅਭਿਆਨ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਟਮਾਲੂ ਦੇ ਫਿਰਦੌਸਾਬਾਦ ਇਲਾਕੇ 'ਚ ਦੇਰ ਰਾਤ ਕਰੀਬ ਢਾਈ ਵਜੇ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ।
ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲ਼ੀਬਾਰੀ ਕੀਤੀ ਜਿਸ ਤੋਂ ਬਾਅਦ ਤਲਾਸ਼ੀ ਅਭਿਆਨ ਮੁਕਾਬਲੇ 'ਚ ਤਬਦੀਲ ਹੋ ਗਿਆ। ਮੁਕਾਬਲੇ 'ਚ ਕੌਨਸਰ ਰਿਆਜ਼ ਨਾਂਅ ਦੀ ਮਹਿਲਾ ਦੀ ਮੌਤ ਹੋ ਗਈ।
ਦੁਨੀਆਂ ਭਰ 'ਚ ਤਿੰਨ ਕਰੋੜ ਤੋਂ ਜ਼ਿਆਦਾ ਕੋਰੋਨਾ ਕੇਸ, ਇਕ ਦਿਨ 'ਚ ਤਿੰਨ ਲੱਖ ਨਵੇਂ ਮਾਮਲੇ, 6,000 ਤੋਂ ਜ਼ਿਆਦਾ ਮੌਤਾਂ
Weather update: ਪੰਜਾਬ 'ਚ ਗਰਮੀ ਨਾਲ ਬੁਰਾ ਹਾਲ, ਪਾਰਾ ਆਮ ਨਾਲੋਂ ਵੱਧ ਤੇ ਕਿਤੇ ਭਾਰੀ ਮੀਂਹ ਦਾ ਅਲਰਟਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ