ਪੜਚੋਲ ਕਰੋ

Indian Students in Canada: ਭਾਰਤੀ ਵਿਦਿਆਰਥੀ ਨਹੀਂ ਹੋਣਗੇ ਕੈਨੇਡਾ ਤੋਂ ਡਿਪੋਰਟ! ਆਖਰ ਨਰਮ ਪਈ ਟਰੂਡੋ ਸਰਕਾਰ

Indian Students in Canada: ਕੈਨੇਡਾ ਵਿੱਚ ਫਸੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ। ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਅਪੀਲ ਮਗਰੋਂ ਕੈਨੇਡਾ ਸਰਕਾਰ ਨਰਮ ਪਈ ਹੈ।

Indian Students in Canada: ਕੈਨੇਡਾ ਵਿੱਚ ਫਸੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਰਾਹਤ ਮਿਲੀ ਹੈ। ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨ ਤੇ ਭਾਰਤ ਸਰਕਾਰ ਵੱਲੋਂ ਕੀਤੀ ਗਈ ਅਪੀਲ ਮਗਰੋਂ ਕੈਨੇਡਾ ਸਰਕਾਰ ਨਰਮ ਪਈ ਹੈ। ਹੁਣ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸੀਨ ਫਰੇਜ਼ੀਅਰ ਨੇ ਸੰਕੇਤ ਦਿੱਤਾ ਹੈ ਕਿ ਕੈਨੇਡਾ ਕੌਮਾਂਤਰੀ ਵਿਦਿਆਰਥੀਆਂ ਦੇ ਮਸਲੇ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਵਿਦਿਆਰਥੀਆਂ ਨਾਲ ਵਧੀਆ ਵਤੀਰਾ ਅਪਣਾਉਣ ਦੀ ਵਕਾਲਤ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਜਾਅਲੀ ਦਾਖ਼ਲਾ ਪੱਤਰਾਂ ਦੀ ਵਰਤੋਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੇ ਦੋਸ਼ਾਂ ਹੇਠਾਂ ਘਿਰੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਤੋਂ ਰਾਹਤ ਮਿਲ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ ਅਜਿਹੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਤੋਂ ‘ਸਟੇਅ ਆਰਡਰ’ ਪ੍ਰਾਪਤ ਹੋਏ ਹਨ। 

ਦੱਸ ਦਈਏ ਕਿ ਭਾਰਤ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਨਿਰਪੱਖ ਤੇ ਮਾਨਵਤਾਵਾਦੀ ਪਹੁੰਚ ਅਪਣਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਵਿਦਿਆਰਥੀ ਕੁਝ ਏਜੰਟਾਂ ਵੱਲੋਂ ਕੀਤੀ ਗਈ ਕਥਿਤ ਧੋਖਾਧੜੀ ਦਾ ਸ਼ਿਕਾਰ ਬਣੇ ਹਨ। ਸੂਤਰਾਂ ਨੇ ਕਿਹਾ ਕਿ ਕੈਨੇਡਾ ਤੋਂ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਤ ਹਨ, ਦੀ ਗਿਣਤੀ 700 ਤੋਂ ਕਿਤੇ ਘੱਟ ਹੈ। ਸੂਤਰਾਂ ਮੁਤਾਬਕ, ‘‘ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ 2017-2019 ਦੇ ਅਰਸੇ ਦੌਰਾਨ ਕੈਨੇਡਾ ਗਏ ਸਨ। ਇਨ੍ਹਾਂ ਵਿਚੋਂ ਕੁਝ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਮਗਰੋਂ ਵਰਕ ਪਰਮਿਟ ਮਿਲ ਗਏ ਸਨ ਜਦੋਂਕਿ ਬਾਕੀ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਸਨ।’’ 

ਭਾਰਤ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੇ ਹੱਕ ’ਚ ਕੈਨੇਡਾ ਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਅਧਿਕਾਰੀਆਂ ਕੋਲ ਇਹ ਮਾਮਲਾ ਉਠਾਇਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਇਹ ਮਾਮਲਾ ਆਪਣੇ ਕੈਨੇਡੀਅਨ ਹਮਰੁਤਬਾ ਕੋਲ ਚੁੱਕਿਆ ਹੈ। ਸੂਤਰਾਂ ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ’ਤੇ ਵਤਨ ਵਾਪਸੀ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। 

ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡੀਅਨ ਪ੍ਰਣਾਲੀ ’ਚ ਕਈ ਖਾਮੀਆਂ ਹੋਣ ਕਾਰਨ ਵਿਦਿਆਰਥੀਆਂ ਨੂੰ ਵੀਜ਼ੇ ਮਨਜ਼ੂਰ ਕੀਤੇ ਗਏ ਤੇ ਉਨ੍ਹਾਂ ਨੂੰ ਮੁਲਕ ’ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਸੰਸਦ ਮੈਂਬਰਾਂ ਵੱਲੋਂ ਵੀ ਵਿਦਿਆਰਥੀਆਂ ਦੇ ਪੱਖ ’ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ

ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ

ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ

ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ

HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ

Embed widget