ਮੁਸਲਿਮ ਲੀਗ ਦੇ ਮਹਿਲਾ ਵਿੰਗ ਦਾ ਦਾਅਵਾ: ਵਿਆਹ ਦੀ ਉਮਰ 'ਚ ਦੇਰੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਤੇ ਨਾਜਾਇਜ਼ ਸਬੰਧਾਂ ਨੂੰ ਮਿਲੇਗਾ ਬੜਾਵਾ
ਭਾਰਤੀ ਸੰਘ ਮਹਿਲਾ ਲੀਗ ਦੇ ਸਕੱਤਰ ਪੀਕੇ ਨੂਰਬਾਨਾ ਰਸ਼ੀਦ ਵੱਲੋਂ ਲਿਖੀ ਚਿੱਠੀ 'ਚ ਕਿਹਾ ਗਿਆ ਵਿਆਹ ਦੀ ਉਮਰ 'ਚ ਦੇਰੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਤੇ ਨਾਜਾਇਜ਼ ਸਬੰਧਾਂ ਨੂੰ ਬੜਾਵਾ ਮਿਲੇਗਾ।
ਮੁਸਲਿਮ ਲੀਗ ਦੀ ਮਹਿਲਾ ਵਿੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ 18 ਤੋਂ 21 ਸਾਲ ਕਾਨੂੰਨੀ ਵਿਆਹ ਲਈ ਯੋਗ ਉਮਰ ਵਧਾਉਣ ਦੇ ਪ੍ਰਸਤਾਵਿਤ ਕਦਮ ਦਾ ਵਿਰੋਧ ਕੀਤਾ ਹੈ। ਇਸ ਪ੍ਰਸਤਾਵ ਦਾ ਵਿਰੋਧ ਕਰਦਿਆਂ ਉਨ੍ਹਾਂ ਮਹੱਤਵਪੂਰਨ ਸਮਾਜਿਕ ਮੁੱਦੇ 'ਤੇ ਜਲਦਬਾਜ਼ੀ 'ਚ ਫੈਸਲਾ ਨਾ ਲੈਣ ਦਾ ਫੈਸਲਾ ਕੀਤਾ ਹੈ।
ਭਾਰਤੀ ਸੰਘ ਮਹਿਲਾ ਲੀਗ ਦੇ ਸਕੱਤਰ ਪੀਕੇ ਨੂਰਬਾਨਾ ਰਸ਼ੀਦ ਵੱਲੋਂ ਲਿਖੀ ਚਿੱਠੀ 'ਚ ਕਿਹਾ ਗਿਆ ਵਿਆਹ ਦੀ ਉਮਰ 'ਚ ਦੇਰੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਤੇ ਨਾਜਾਇਜ਼ ਸਬੰਧਾਂ ਨੂੰ ਬੜਾਵਾ ਮਿਲੇਗਾ। ਉਨ੍ਹਾਂ ਚਿੱਠੀ 'ਚ ਬਾਲ ਵਿਆਹ ਐਕਟ, 2006 ਨੂੰ ਲਾਗੂ ਕਰਨ ਦੀ ਬਜਾਇ ਮਹਿਲਾਵਾਂ ਦੇ ਵਿਆਹ ਲਈ ਯੋਗ ਉਮਰ ਵਧਾਉਣ ਦੇ ਯਤਨਾਂ ਨੂੰ ਅਣਉੱਚਿਤ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਜਦੋਂ ਮੌਜੂਦਾ ਕਾਨੂੰਨਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਤਾਂ ਅਜਿਹੇ ਫੈਸਲੇ ਲੈਣ ਦਾ ਕੀ ਮਤਲਬ ਹੈ?
ਪਿਛਲੇ ਸਾਲ ਕੇਰਲ 'ਚ ਘੱਟ ਉਮਰ ਦੇ ਵਿਆਹ ਦੇ 300 ਮਾਮਲੇ ਸਾਹਮਣੇ ਆਏ ਸਨ। ਇਕ ਰਿਪੋਰਟ ਮੁਤਾਬਕ ਪੇਂਡੂ ਇਲਾਕਿਆਂ 'ਚ 30 ਫੀਸਦ ਕੁੜੀਆਂ ਦਾ ਵਿਆਹ 18 ਸਾਲ ਤੋਂ ਪਹਿਲਾਂ ਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਇਕ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਉਚਿਤ ਗੱਲਬਾਤ ਕਰਨੀ ਚਾਹੀਦੀ ਸੀ। ਬਿਨਾਂ ਗੱਲ ਕੀਤੇ ਫੈਸਲਾ ਲੈਣ ਅਣਉੱਚਿਤ ਹੈ।
ਕੇਂਦਰ ਸਰਕਾਰ ਨੇ ਵਿਆਹ ਲਈ ਮਹਿਲਾਵਾਂ ਦੀ ਉਮਰ ਵਧਾਉਣ 'ਤੇ ਵਿਚਾਰ ਕਰਨ ਲਈ ਜਯਾ ਜੇਤਲੀ ਦੀ ਅਗਵਾਈ 'ਚ 10 ਮੈਂਬਰੀ ਟੀਮ ਦਾ ਗਠਨ ਕੀਤਾ ਸੀ। ਇਸ ਟੀਮ ਨੇ ਹਾਲ ਹੀ 'ਚ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਜਿਸ 'ਚ 18 ਤੋਂ 21 ਸਾਲ ਦੀਆਂ ਮਹਿਲਾਵਾਂ ਦੇ ਵਿਆਹ ਲਈ ਯੋਗ ਉਮਰ ਵਧਾਉਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ।
ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ
ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ