ਪੜਚੋਲ ਕਰੋ

ਭਾਰਤੀਆਂ ਨੇ 18 ਲੱਖ ਕਰੋੜ ਰੁਪਏ ਕਾਲਾ ਧਨ ਵਿਦੇਸ਼ਾਂ 'ਚ ਛੁਪਾਇਆ

ਭਾਰਤੀਆਂ ਨੇ 9 ਤੋਂ 18 ਲੱਖ ਕਰੋੜ ਰੁਪਏ ਦਾ ਕਾਲਾ ਧਨ ਵਿਦੇਸ਼ਾਂ ਵਿੱਚ ਛੁਪਾਇਆ ਹੈ। ਇਹ ਖੁਲਾਸਾ ਕੌਮੀ ਪੱਧਰ ਦੀਆਂ ਤਿੰਨ ਸੰਸਥਾਵਾਂ ਐਨਆਈਪੀਐਫਪੀ, ਐਨਸੀਏਈਆਰ ਤੇ ਐਨਆਈਐਫਐਮ ਨੇ ਕੀਤਾ ਹੈ। ਇਨ੍ਹਾਂ ਵੱਲੋਂ ਕੀਤੀ ਗਈ ਸਮੀਖ਼ਿਆ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਤੋਂ ਬਾਹਰ ਭਾਰਤੀਆਂ ਨੇ 216.48 ਬਿਲੀਅਨ ਅਮਰੀਕੀ ਡਾਲਰ ਤੋਂ ਲੈ ਕੇ 490 ਬਿਲੀਅਨ ਡਾਲਰ ਤੱਕ ਦੀ ਅਜਿਹੀ ਰਾਸ਼ੀ ਜਮ੍ਹਾਂ ਕੀਤੀ ਹੋਈ ਹੈ ਜਿਸ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ।

ਨਵੀਂ ਦਿੱਲੀ: ਭਾਰਤੀਆਂ ਨੇ 9 ਤੋਂ 18 ਲੱਖ ਕਰੋੜ ਰੁਪਏ ਦਾ ਕਾਲਾ ਧਨ ਵਿਦੇਸ਼ਾਂ ਵਿੱਚ ਛੁਪਾਇਆ ਹੈ। ਇਹ ਖੁਲਾਸਾ ਕੌਮੀ ਪੱਧਰ ਦੀਆਂ ਤਿੰਨ ਸੰਸਥਾਵਾਂ ਐਨਆਈਪੀਐਫਪੀ, ਐਨਸੀਏਈਆਰ ਤੇ ਐਨਆਈਐਫਐਮ ਨੇ ਕੀਤਾ ਹੈ। ਇਨ੍ਹਾਂ ਵੱਲੋਂ ਕੀਤੀ ਗਈ ਸਮੀਖ਼ਿਆ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਤੋਂ ਬਾਹਰ ਭਾਰਤੀਆਂ ਨੇ 216.48 ਬਿਲੀਅਨ ਅਮਰੀਕੀ ਡਾਲਰ ਤੋਂ ਲੈ ਕੇ 490 ਬਿਲੀਅਨ ਡਾਲਰ ਤੱਕ ਦੀ ਅਜਿਹੀ ਰਾਸ਼ੀ ਜਮ੍ਹਾਂ ਕੀਤੀ ਹੋਈ ਹੈ ਜਿਸ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ। ਰਿਪੋਰਟ ਮੁਤਾਬਕ ਜਾਇਦਾਦ ਕਾਰੋਬਾਰ, ਮਾਈਨਿੰਗ, ਫਾਰਮਾ, ਪਾਨ ਮਸਾਲਾ, ਗੁਟਖ਼ਾ, ਤੰਬਾਕੂ, ਸੋਨਾ, ਕੌਮੋਡਿਟੀ, ਫ਼ਿਲਮ ਤੇ ਸਿੱਖਿਆ ਸੈਕਟਰ ਵਿੱਚੋਂ ਸਭ ਤੋਂ ਜ਼ਿਆਦਾ ਪੈਸਾ ਦੇਸ਼ ਤੋਂ ਬਾਹਰ ਭੇਜਿਆ ਗਿਆ ਹੈ। ਇਸ ਬਾਰੇ ਲੋਕ ਸਭਾ ਵਿੱਚ ਸਥਾਈ ਕਮੇਟੀ ਨੇ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ‘ਸਟੇਟਸ ਆਫ਼ ਅਨਅਕਾਊਂਟਿਡ ਇਨਕਮ-ਵੈਲਥ ਬੋਥ ਇਨਸਾਈਡ ਐਂਡ ਆਊਟਸਾਈਡ ਕੰਟਰੀ- ਏ ਕ੍ਰਿਟੀਕਲ ਅਨੈਲਸਿਸ’ ਮੁਤਾਬਕ ਕਾਲੇ ਧਨ ਦੇ ਸ੍ਰੋਤਾਂ ਤੇ ਇਸ ਨੂੰ ਜਮ੍ਹਾਂ ਕੀਤੇ ਜਾਣ ਬਾਰੇ ਕੋਈ ਭਰੋਸੇਯੋਗ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅੰਦਾਜ਼ੇ ਲਾਉਣ ਲਈ ਕੋਈ ਸਰਬ ਪ੍ਰਵਾਨਿਤ ਢੰਗ-ਤਰੀਕਾ ਵੀ ਨਹੀਂ। ਸਾਰੇ ਅੰਦਾਜ਼ੇ ਪਹਿਲਾਂ ਅਪਣਾਏ ਗਏ ਕੁਝ ਢੰਗਾਂ ਵਿੱਚੋਂ ਹੀ ਲਾਏ ਜਾਂਦੇ ਹਨ ਤੇ ਗੁੰਝਲਦਾਰ ਤਰੀਕੇ ਨਾਲ ਟਿਕਾਏ ਗਏ ਖ਼ਾਤੇ ਵੀ ਕਾਫ਼ੀ ਕੁਝ ਦੱਸ ਦਿੰਦੇ ਹਨ। ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕਨੌਮਿਕ ਰਿਸਰਚ ਨੇ ਇਹ ਡੇਟਾ 1980-2000 ਤੱਕ ਲਈ ਦਿੱਤਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਫਾਈਨੈਂਸ਼ੀਅਲ ਮੈਨੇਜਮੈਂਟ ਮੁਤਾਬਕ 1990-2008 ਮੁਤਾਬਕ ਭਾਰਤ ਤੋਂ ਬਾਹਰ ਕੁੱਲ ਨਾਜਾਇਜ਼ ਪੈਸੇ ਦਾ ਪ੍ਰਵਾਹ 9,41,837 (216 ਬਿਲੀਅਨ ਡਾਲਰ) ਕਰੋੜ ਰੁਪਏ ਰਿਹਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਤੇ ਫਾਈਨੈਂਸ ਮੁਤਾਬਕ 1997-2009 ਦੌਰਾਨ ਨਾਜਾਇਜ਼ ਵਿੱਤੀ ਪ੍ਰਵਾਹ ਜੀਡੀਪੀ ਦਾ 0.2-7.4 ਫ਼ੀਸਦ ਰਿਹਾ ਹੈ। ਇਨ੍ਹਾਂ ਸੰਸਥਾਵਾਂ ਨੂੰ ਇਹ ਸਟੱਡੀ ਵਿੱਤ ਮੰਤਰਾਲੇ ਨੇ ਕਰਨ ਲਈ ਕਿਹਾ ਸੀ। ਲੋਕ ਸਭਾ ਵੱਲੋਂ ਕਾਇਮ ਕੀਤੇ ਇਸ ਪੈਨਲ ਦੇ ਮੁਖੀ ਐਮ. ਵੀਰੱਪਾ ਮੋਇਲੀ ਹਨ ਤੇ ਉਨ੍ਹਾਂ ਲੋਕ ਸਭਾ ਸਪੀਕਰ ਨੂੰ 28 ਮਾਰਚ ਨੂੰ ਇਹ ਰਿਪੋਰਟ ਸੌਂਪ ਦਿੱਤੀ ਸੀ।

ਟਾਪ ਹੈਡਲਾਈਨ

NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget