ਭਾਰਤ 'ਚ ਧਮਾਕਿਆਂ ਦੀ ਵੱਡੀ ਸਾਜਿਸ਼, ਦਿੱਲੀ ਪਹੁੰਚੇ ਖਤਰਨਾਕ ਅੱਤਵਾਦੀ, ਅਲਰਟ ਜਾਰੀ
ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਤਵਾਦੀ ਸਾਜਿਸ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਵਿਰੋਧ ‘ਚ ਦਿੱਲੀ ਸਣੇ ਭਾਰਤ ਦੇ ਹੋਰ ਕਈ ਹਿੱਸਿਆਂ ‘ਚ ਅੱਤਵਾਦੀ ਹਮਲੇ ਕਰਵਾਉਣ ਦੀ ਸਾਜਿਸ਼ ਕਰ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਤਵਾਦੀ ਸਾਜਿਸ਼ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਵਿਰੋਧ ‘ਚ ਦਿੱਲੀ ਸਣੇ ਭਾਰਤ ਦੇ ਹੋਰ ਕਈ ਹਿੱਸਿਆਂ ‘ਚ ਅੱਤਵਾਦੀ ਹਮਲੇ ਕਰਵਾਉਣ ਦੀ ਸਾਜਿਸ਼ ਕਰ ਰਿਹਾ ਹੈ। ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਆਈਐਸਆਈ ਦੇ ਦੋ ਅੱਤਵਾਦੀ ਦਿੱਲੀ ‘ਚ ਦਾਖਲ ਹੋਏ ਹਨ।
ਸੁਰੱਖਿਆ ਏਜੰਸੀਆਂ ਨੇ ਦੋਵਾਂ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਤੇ ਦੋਵਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਦਿੱਲੀ ‘ਚ ਆਈਜੀਆਈ ਏਅਰਪੋਰਟ ਸਣੇ ਭੀੜ ਵਾਲੀਆਂ ਥਾਂਵਾਂ ਤੇ ਬਾਜ਼ਾਰਾਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ‘ਚ ਜ਼ਿਲ੍ਹਾ ਡੀਸੀਪੀ ਖੁਦ ਬਾਜ਼ਾਰਾਂ ਸਣੇ ਕਈ ਥਾਂਵਾਂ ‘ਤੇ ਪੈਟ੍ਰੋਲਿੰਗ ਕਰ ਰਹੇ ਹਨ।
ਇਸ ਤੋਂ ਇਲਾਵਾ ਸਵੇਰੇ ਸੁਰੱਖਿਆ ਏਜੰਸੀਆਂ ਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਗੁਜਰਾਤ ਦੇ ਕਾਂਡਲਾ ਪੋਰਟ ‘ਤੇ ਇੱਕ ਅੱਤਵਾਦੀ ਨੂੰ ਕਮਾਂਡੋ ਟ੍ਰੇਨਿੰਗ ਲਈ ਭੇਜੀਆ ਗਿਆ ਹੈ। ਜਾਣਕਾਰੀ ਮਿਲਦੇ ਹੀ ਕੋਂਡਲਾ ਪੋਰਟ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੋਰਟ ਦਾ ਜਾਇਜ਼ਾ ਲਿਆ ਜਾ ਰਿਹਾ ਹੈ।