Internet Users in India: ਭਾਰਤੀ ਕਿਸ ਕੰਮ ਲਈ ਵਰਤ ਰਹੇ ਇੰਟਰਨੈੱਟ? IAMAI ਦੀ ਰਿਪੋਰਟ ਨੇ ਉਡਾਏ ਹੋਸ਼
ਭਾਰਤੀ ਲੋਕ ਪੜ੍ਹਨਾ-ਲਿਖਣਾ ਛੱਡਦੇ ਜਾ ਰਹੇ ਹਨ। ਇੰਟਰਨੈੱਟ ਉਪਰ ਗਿਆਨ ਦਾ ਖਜ਼ਾਨਾ ਪਿਆ ਹੈ ਪਰ ਸਿਰਫ ਤਿੰਨ ਫੀਸਦੀ ਭਾਰਤੀ ਹੀ ਗਿਆਨ ਵਧਾਉਣ ਲਈ ਪੜ੍ਹਦੇ ਹਨ। ਇਸ ਦੇ ਉਲਟ 97 ਫੀਸਦੀ ਲੋਕ ਰੀਲਾਂ ਵੇਖ-ਵੇਖ ਹੀ ਸਮਾਂ ਬਰਬਾਦ

Internet Users in India: ਭਾਰਤੀ ਲੋਕ ਪੜ੍ਹਨਾ-ਲਿਖਣਾ ਛੱਡਦੇ ਜਾ ਰਹੇ ਹਨ। ਇੰਟਰਨੈੱਟ ਉਪਰ ਗਿਆਨ ਦਾ ਖਜ਼ਾਨਾ ਪਿਆ ਹੈ ਪਰ ਸਿਰਫ ਤਿੰਨ ਫੀਸਦੀ ਭਾਰਤੀ ਹੀ ਗਿਆਨ ਵਧਾਉਣ ਲਈ ਪੜ੍ਹਦੇ ਹਨ। ਇਸ ਦੇ ਉਲਟ 97 ਫੀਸਦੀ ਲੋਕ ਰੀਲਾਂ ਵੇਖ-ਵੇਖ ਹੀ ਸਮਾਂ ਬਰਬਾਦ ਕਰਦੇ ਹਨ। ਇਹ ਖੁਲਾਸਾ ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (IAMAI) ਦੀ ਰਿਪੋਰਟ ਵਿੱਚ ਹੋਇਆ ਹੈ।
ਦਰਅਸਲ ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (IAMAI) ਤੇ ਕਾਂਤਾਰ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਔਨਲਾਈਨ ਲਰਨਿੰਗ ਇੰਟਰਨੈੱਟ ਉਪਭੋਗਤਾਵਾਂ ਵਿੱਚ ਸਭ ਤੋਂ ਘੱਟ ਲੋਕਪ੍ਰਿਆ ਗਤੀਵਿਧੀ ਹੈ। ਯਾਨੀ ਔਨਲਾਈਨ ਸਿਖਲਾਈ ਲਈ ਇੰਟਰਨੈੱਟ ਦੀ ਵਰਤੋਂ ਬਹੁਤ ਹੀ ਘੱਟ ਹੋ ਰਹੀ ਹੈ। ਰਿਪੋਰਟ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਿਰਫ਼ ਤਿੰਨ ਪ੍ਰਤੀਸ਼ਤ ਇੰਟਰਨੈੱਟ ਉਪਭੋਗਤਾ ਔਨਲਾਈਨ ਸਿਖਲਾਈ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਉਲਟ ਓਟੀਟੀ ਵੀਡੀਓ ਤੇ ਮਿਊਜ਼ਿਕ, ਔਨਲਾਈਨ ਸੰਚਾਰ ਤੇ ਸੋਸ਼ਲ ਮੀਡੀਆ ਉਪਰ ਆਪਣਾ ਇੰਟਰਨੈੱਟ ਤੇ ਸਮਾਂ ਦੋਵੇਂ ਖਰਚ ਕਰ ਰਹੇ ਹਨ।
ਸ਼ਹਿਰੀ ਤੇ ਪੇਂਡੂ ਭਾਰਤ ਦੋਵਾਂ ਵਿੱਚ OTT ਵੀਡੀਓ ਤੇ ਸੰਗੀਤ ਸਮੱਗਰੀ, ਔਨਲਾਈਨ ਸੰਚਾਰ (ਜਿਵੇਂ ਚੈਟ, ਈਮੇਲ ਤੇ ਕਾਲਾਂ) ਤੇ ਸੋਸ਼ਲ ਮੀਡੀਆ ਦੀ ਵਰਤੋਂ ਸਭ ਤੋਂ ਵੱਧ ਹੈ। ਰਿਪੋਰਟ ਅਨੁਸਾਰ ਔਨਲਾਈਨ ਸਿਖਲਾਈ ਵਿੱਚ ਵਿਦਿਅਕ ਸਰੋਤਾਂ ਦੀ ਵਰਤੋਂ, ਸਕੂਲ ਜਾਂ ਕਾਲਜ ਦੀਆਂ ਕਲਾਸਾਂ ਵਿੱਚ ਹਿੱਸਾ ਲੈਣਾ ਤੇ ਔਨਲਾਈਨ ਪਲੇਟਫਾਰਮਾਂ ਜਾਂ ਐਪਸ ਰਾਹੀਂ ਹੁਨਰ ਵਿਕਾਸ ਪ੍ਰੋਗਰਾਮ ਸ਼ਾਮਲ ਹਨ। ਹਾਲਾਂਕਿ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਵਧੀ ਹੈ ਪਰ ਔਨਲਾਈਨ ਸਿਖਲਾਈ ਵਿੱਚ ਕਮੀ ਲਗਾਤਾਰ ਵਧ ਰਿਹਾ ਹੈ।
ਇੰਟਰਨੈੱਟ 'ਤੇ ਸਭ ਤੋਂ ਆਮ ਕੰਮ ਕਿਹੜਾ?
ਸੰਚਾਰ ਲਈ ਇੰਟਰਨੈੱਟ ਦੀ ਵਰਤੋਂ: 75 ਪ੍ਰਤੀਸ਼ਤ ਉਪਭੋਗਤਾ ਸੰਚਾਰ ਦੇ ਉਦੇਸ਼ਾਂ ਜਿਵੇਂ ਚੈਟਿੰਗ, ਈਮੇਲ ਜਾਂ ਕਾਲਿੰਗ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਨ।
ਸੋਸ਼ਲ ਮੀਡੀਆ: 74 ਪ੍ਰਤੀਸ਼ਤ ਉਪਭੋਗਤਾ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਵਰਗੇ ਪਲੇਟਫਾਰਮਾਂ 'ਤੇ ਸਰਗਰਮ ਹਨ।
ਔਨਲਾਈਨ ਗੇਮਿੰਗ: 54 ਪ੍ਰਤੀਸ਼ਤ ਉਪਭੋਗਤਾ ਔਨਲਾਈਨ ਗੇਮਿੰਗ ਵਿੱਚ ਦਿਲਚਸਪੀ ਰੱਖਦੇ ਹਨ।
OTT ਸਮੱਗਰੀ: ਆਡੀਓ ਤੇ ਵੀਡੀਓ ਸਮੱਗਰੀ ਜਿਵੇਂ ਵੀਡੀਓ, ਸੰਗੀਤ ਤੇ ਪੋਡਕਾਸਟ ਸਭ ਤੋਂ ਵੱਧ ਵੇਖੇ-ਸੁਣੇ ਜਾਂਦੇ ਹਨ। ਉਪਭੋਗਤਾ ਯੂਟਿਊਬ, ਹੌਟਸਟਾਰ, ਐਮਾਜ਼ਾਨ ਪ੍ਰਾਈਮ ਵੀਡੀਓ ਤੇ ਗਾਨਾ ਵਰਗੇ ਪਲੇਟਫਾਰਮਾਂ 'ਤੇ ਸਟ੍ਰੀਮ ਕਰਦੇ ਹਨ।
ਇੰਟਰਨੈੱਟ ਵਰਤੋਂ ਦਾ ਵਿਸਥਾਰ
ਇੱਕ ਨਵੀਂ ਰਿਪੋਰਟ ਦੇ ਅਨੁਸਾਰ 2025 ਦੇ ਅੰਤ ਤੱਕ ਭਾਰਤ ਵਿੱਚ 900 ਮਿਲੀਅਨ ਉਪਭੋਗਤਾ ਹੋਣਗੇ, ਜਿਸ ਵਿੱਚ ਮੁੱਖ ਯੋਗਦਾਨ ਪੇਂਡੂ ਖੇਤਰਾਂ ਦਾ ਹੋਵੇਗਾ। ਇਸ ਵੇਲੇ ਦੇਸ਼ ਦੇ ਕੁੱਲ ਇੰਟਰਨੈੱਟ ਉਪਭੋਗਤਾਵਾਂ ਵਿੱਚੋਂ 55 ਪ੍ਰਤੀਸ਼ਤ ਪੇਂਡੂ ਖੇਤਰਾਂ ਵਿੱਚ ਹਨ। ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਦੀ ਵਰਤੋਂ ਦੀ ਵਿਕਾਸ ਦਰ ਸ਼ਹਿਰੀ ਖੇਤਰਾਂ ਨਾਲੋਂ ਦੁੱਗਣੀ ਹੈ। 53 ਪ੍ਰਤੀਸ਼ਤ ਉਪਭੋਗਤਾ ਪੁਰਸ਼ ਹਨ, ਜਦੋਂਕਿ ਔਰਤਾਂ ਦਾ ਹਿੱਸਾ 47 ਪ੍ਰਤੀਸ਼ਤ ਹੈ।
ਰਾਜ-ਵਾਰ ਇੰਟਰਨੈੱਟ ਵਰਤੋਂ
ਸਭ ਤੋਂ ਵੱਧ ਇੰਟਰਨੈੱਟ ਵਰਤੋਂ: ਕੇਰਲ (72 ਪ੍ਰਤੀਸ਼ਤ), ਗੋਆ (71 ਪ੍ਰਤੀਸ਼ਤ) ਤੇ ਮਹਾਰਾਸ਼ਟਰ (70 ਪ੍ਰਤੀਸ਼ਤ)।
ਸਭ ਤੋਂ ਘੱਟ ਇੰਟਰਨੈੱਟ ਵਰਤੋਂ: ਬਿਹਾਰ (43 ਪ੍ਰਤੀਸ਼ਤ), ਉੱਤਰ ਪ੍ਰਦੇਸ਼ (46 ਪ੍ਰਤੀਸ਼ਤ) ਤੇ ਝਾਰਖੰਡ (50 ਪ੍ਰਤੀਸ਼ਤ)।
ਔਸਤ ਇੰਟਰਨੈੱਟ ਵਰਤੋਂ ਸਮਾਂ
ਭਾਰਤੀ ਇੰਟਰਨੈੱਟ ਉਪਭੋਗਤਾ ਪ੍ਰਤੀ ਦਿਨ ਔਸਤਨ 90 ਮਿੰਟ ਔਨਲਾਈਨ ਬਿਤਾਉਂਦੇ ਹਨ, ਜਦੋਂਕਿ ਸ਼ਹਿਰੀ ਉਪਭੋਗਤਾ ਪੇਂਡੂ ਉਪਭੋਗਤਾਵਾਂ ਨਾਲੋਂ ਥੋੜ੍ਹਾ ਜ਼ਿਆਦਾ ਸਮਾਂ ਔਨਲਾਈਨ ਬਿਤਾਉਂਦੇ ਹਨ। ਰਿਪੋਰਟ ਇਸ ਗੱਲ 'ਤੇ ਵੀ ਜ਼ੋਰ ਦਿੰਦੀ ਹੈ ਕਿ ਡਿਜੀਟਲ ਯੁੱਗ ਵਿੱਚ ਵਿਦਿਅਕ ਪਾੜੇ ਨੂੰ ਪੂਰਾ ਕਰਨ ਲਈ ਔਨਲਾਈਨ ਸਿਖਲਾਈ ਨੂੰ ਵਧੇਰੇ ਅਪਣਾਉਣ ਦੀ ਲੋੜ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
