50 ਮਿੰਟ ਡਾਊਨ ਰਹੀ IRCTC ਦੀ ਸਰਵਿਸ, ਇੱਕ ਮਹੀਨੇ 'ਚ ਤੀਜੀ ਵਾਰ ਹੋਈ ਡਾਊਨ
IRCTC APP: IRCTC ਦੀ ਵੈੱਬਸਾਈਟ ਅੱਜ ਫਿਰ ਡਾਊਨ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰੀਬ 50 ਮਿੰਟ ਤੱਕ ਡਾਊਨ ਰਹੀ। ਇਸ ਕਰਕੇ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਵਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
IRCTC APP: IRCTC ਦੀ ਵੈੱਬਸਾਈਟ ਅੱਜ ਫਿਰ ਡਾਊਨ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰੀਬ 50 ਮਿੰਟ ਤੱਕ ਡਾਊਨ ਰਹੀ। ਇਸ ਕਰਕੇ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਵਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਮਹੀਨੇ ਤੀਜੀ ਵਾਰ IRCTC ਦੀ ਵੈੱਬਸਾਈਟ ਅਤੇ ਐਪ 'ਚ ਸਮੱਸਿਆ ਆਈ ਹੈ। ਵੈੱਬਸਾਈਟ 'ਤੇ ਇਕ ਮੈਸੇਜ ਮਿਲ ਰਿਹਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫਿਲਹਾਲ ਮੈਨਟੈਨਸ ਦਾ ਕੰਮ ਚੱਲ ਰਿਹਾ ਹੈ। ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10.03 ਤੋਂ 10.51 ਵਜੇ ਤੱਕ ਵੈੱਬਸਾਈਟ 'ਚ ਸਮੱਸਿਆ ਆਈ ਸੀ ਪਰ ਹੁਣ ਇਹ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ। ਹਾਲਾਂਕਿ, ਯੂਜ਼ਰਸ ਨੂੰ ਐਪ ਵਿੱਚ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੜਾਸ ਕੱਢੀ ਹੈ।
ਇਸ ਤੋਂ ਪਹਿਲਾਂ 9 ਦਸੰਬਰ ਅਤੇ 26 ਦਸੰਬਰ ਨੂੰ ਵੀ IRCTC ਐਪ ਅਤੇ ਵੈੱਬਸਾਈਟ ਕਈ ਘੰਟਿਆਂ ਤੱਕ ਠੱਪ ਰਹੀ ਸੀ। IRCTC ਰਾਹੀਂ ਰੋਜ਼ਾਨਾ ਕਰੀਬ 12.5 ਲੱਖ ਟਿਕਟਾਂ ਵੇਚੀਆਂ ਜਾਂਦੀਆਂ ਹਨ। ਕੁੱਲ ਰੇਲਵੇ ਟਿਕਟਾਂ ਦਾ ਲਗਭਗ 84% IRCTC ਵੈੱਬਸਾਈਟ ਅਤੇ ਐਪ ਰਾਹੀਂ ਬੁੱਕ ਕੀਤਾ ਜਾਂਦਾ ਹੈ। IRCTC ਦੀ ਵੈੱਬਸਾਈਟ 'ਤੇ AC ਤਤਕਾਲ ਲਈ ਟਿਕਟ ਬੁਕਿੰਗ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ। ਨਾਨ-ਏਸੀ ਦੀ ਬੁਕਿੰਗ ਇਸ ਤੋਂ ਇਕ ਘੰਟੇ ਬਾਅਦ ਯਾਨੀ ਸਵੇਰੇ 11 ਵਜੇ ਤੋਂ ਸ਼ੁਰੂ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।