ਕੀ ਪਤੀ-ਪਤਨੀ ਵਾਂਗ ਰਹਿੰਦੀਆਂ ਸੈਕਸ ਨੂੰ ਕਿਹਾ ਜਾਏਗਾ ਰੇਪ? ਜਾਣੋ ਸੁਪਰੀਮ ਕੋਰਟ ਵਲੋਂ ਕੀਤੀ ਅਹਿਮ ਟਿਪੱਣੀ
ਲਿਵ-ਇੰਨ-ਰਿਲੇਸ਼ਨਸ਼ਿਪ 'ਚ ਰਹਿੰਦੀਆਂ ਕੱਪਲ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਅਹਿਮ ਟਿੱਪਣੀ ਕੀਤੀ। ਕੋਰਟ ਨੇ ਮੁਲਜ਼ਮ ਨੂੰ ਅੱਠ ਹਫ਼ਤਿਆਂ ਤਕ ਪ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਹੈ।
ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਰੇਪ ਦੇ ਇਲਜ਼ਾਮ ਦਾ ਇੱਕ ਅਜਿਬ ਮਾਮਲਾ ਸਾਹਮਣੇ ਆਇਆ। ਮਾਮਲਾ ਇੱਕ ਬਲਾਤਕਾਰ ਦੇ ਦੋਸ਼ੀ ਦਾ ਹੈ। ਉਸ ਨੂੰ ਇਲਾਹਾਬਾਦ ਹਾਈਕੋਰਟ ਨੇ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤੀ ਸੀ ਪਰ ਮੁਲਜ਼ਮ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਈਰ ਕੀਤੀ ਅਤੇ ਆਫਆਈਆਰ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਮੁੱਖ ਜੱਜ ਐਸਏ ਬੋਬੜੇ ਨੇ ਕੀਤੀ।
ਇਸ ਦੌਰਾਨ ਸਵਾਲ ਆਇਆ ਸੀ ਕਿ ਜੇ ਪਤੀ-ਪਤਨੀ ਦੀ ਤਰ੍ਹਾਂ ਇਕੱਠੇ ਰਹਿ ਰਹੇ ਕੱਪਲ ਦਰਮਿਆਨ ਸਰੀਰਕ ਸਬੰਧ ਬਣਦੇ ਹਨ, ਤਾਂ ਕੀ ਇਸ ਨੂੰ ਬਲਾਤਕਾਰ ਕਿਹਾ ਜਾ ਸਕਦਾ ਹੈ? ਚੀਫ਼ ਜਸਟਿਸ ਨੇ ਕਿਹਾ ਕਿ ਜੇ ਇਹ ਪਤੀ ਪਤਨੀ ਵਾਂਗ ਕੋਈ ਰਹੀ ਰਿਹਾ ਹੈ ਅਤੇ ਮੰਨ ਲਓ ਪਤੀ ਹਿੰਸਕ ਹੋ ਜਾਂਦਾ ਹੈ ਤਾਂ ਕੀ ਇਕੱਠੇ ਰਹਿ ਰਹੇ ਜੋੜੇ ਦੇ ਸਰੀਰਕ ਸਬੰਧ ਨੂੰ ਬਲਾਤਕਾਰ ਕਿਹਾ ਜਾ ਸਕਦਾ ਹੈ? ਚੀਫ਼ ਜਸਟਿਸ ਨੇ ਇਹ ਟਿੱਪਣੀ ਬਲਾਤਕਾਰ ਦੇ ਦੋਸ਼ੀ ਵਿਨੈ ਪ੍ਰਤਾਪ ਸਿੰਘ ਕੇਸ ਦੀ ਸੁਣਵਾਈ ਦੌਰਾਨ ਕੀਤੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ 8 ਹਫ਼ਤਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਲਈ ਸੁਰੱਖਿਆ ਦਿੱਤੀ।
ਚੀਫ਼ ਜਸਟਿਸ ਬੋਬੜੇ ਨੇ ਕਿਹਾ ਕਿ ਵਿਆਹ ਦਾ ਝੂਠਾ ਵਾਅਦਾ ਕਰਨਾ ਗਲਤ ਹੈ। ਇਸ ਵਿੱਚ, ਭਾਵੇਂ ਕੋਈ ਔਰਤ ਵਿਆਹ ਦਾ ਝੂਠਾ ਵਾਅਦਾ ਕਰਦੀ ਹੈ ਫਿਰ ਵੀ ਦੋਵੇਂ ਕੇਸ ਗਲਤ ਹਨ। ਦੂਜੇ ਪਾਸੇ ਪੀੜਤਾ ਨੇ ਕਿਹਾ, ਮੁਲਜ਼ਮ ਨੇ ਉਸ ਨੂੰ ਧੋਖਾ ਦੇ ਕੇ ਸਬੰਧ ਬਣਾਉਣ ਲਈ ਸਹਿਮਤੀ ਲਈ। ਇਸ ਲਈ ਇਹ ਸਹਿਮਤੀ ਸੁਤੰਤਰ ਨਹੀਂ ਹੋ ਸਕਦੀ। ਉਸਨੇ ਕਿਹਾ ਕਿ ਮੁਲਜ਼ਮ ਮੈਨੂੰ 2014 ਵਿੱਚ ਮਨਾਲੀ ਦੇ ਇੱਕ ਮੰਦਰ ਵਿੱਚ ਲੈ ਗਿਆ ਅਤੇ ਉੱਥੇ ਵਿਆਹ ਦੀਆਂ ਰਸਮਾਂ ਵੀ ਨਿਭਾਈਆਂ।
ਪੀੜਤ ਲੜਕੀ ਦੀ ਦਲੀਲ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁਲਜ਼ਮ ਦੇ ਵਕੀਲ ਵਿਭਾ ਦੱਤ ਮਖੀਜਾ ਨੇ ਇਸ ਦਲੀਲ ਦਾ ਜਵਾਬ ਦਿੰਦਿਆਂ ਕਿਹਾ ਕਿ ਔਰਤ ਦੋ ਸਾਲਾਂ ਤੋਂ ਨੌਜਵਾਨ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹੀ ਸੀ ਅਤੇ ਅਖੀਰ 'ਚ ਵਿਆਹ ਦੇ ਝੂਠੇ ਵਾਅਦਿਆਂ ਦਾ ਬਹਾਨਾ ਬਣਾ ਕੇ ਕੇਸ ਬਣਾਇਆ। ਪੀੜਤ ਦੇ ਵਕੀਲ ਨੇ ਕਿਹਾ, ਮੁਲਜ਼ਮ ਨੇ ਪੀੜਤਾ ਨੂੰ ਕਈ ਵਾਰ ਜ਼ਖਮੀ ਵੀ ਕੀਤਾ, ਜਿਸਦਾ ਮੈਡੀਕਲ ਰਿਕਾਰਡ ਹੈ। ਦੂਜੇ ਪਾਸੇ ਮੁਲਜ਼ਮ ਦੇ ਵਕੀਲ ਨੇ ਕਿਹਾ, ਲੜਕੀ ਅਜਿਹੀਆਂ ਸ਼ਿਕਾਇਤਾਂ ਕਰਨ ਦੀ ਆਦੀ ਹੈ। ਉਸਨੇ ਪਹਿਲਾਂ ਵੀ ਆਪਣੇ ਦਫਤਰ ਵਿੱਚ ਦੋ ਲੜਕਿਆਂ ਖ਼ਿਲਾਫ਼ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ।
ਇਹ ਵੀ ਪੜ੍ਹੋ: ਸੈਕਸ ਸੀਡੀ ਕਾਂਡ ਨਾਲ ਬੀਜੇਪੀ ਸਰਕਾਰ 'ਚ ਭੂਚਾਲ, ਮੰਤਰੀ ਨੇ ਦਿੱਤਾ ਅਸਤੀਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904